ਸ਼ਰਾਬ ਦੇ ਠੇਕੇ ਖੋਲ੍ਹਣ ਦੀ ਅਕਾਲ ਤਖ਼ਤ ਦੇ ਜਥੇਦਾਰ ਨੇ ਕੀਤੀ ਤਿੱਖੀ ਵਿਰੋਧਤਾ
Published : May 8, 2020, 8:18 am IST
Updated : May 8, 2020, 8:49 am IST
SHARE ARTICLE
File
File

ਇਸ ਨਾਲ ਘਰਾਂ ਵਿਚ ਘਰੇਲੂ ਹਿੰਸਾ ਵਧੇਗੀ- ਗਿ. ਹਰਪ੍ਰੀਤ ਸਿੰਘ 

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਇਸ ਨਾਲ ਘਰਾਂ ਵਿਚ ਘਰੇਲੂ ਹਿੰਸਾ ਵਧੇਗੀ। ਜਥੇਦਾਰ ਨੇ ਬੜੇ ਅਫ਼ਸੋਸ ਨਾਲ ਕਿਹਾ ਕਿ ਸੰਗਤ ਦੀ ਆਸਥਾ ਦੇ ਕੇਂਦਰ ਗੁਰਧਾਮ ਬੰਦ ਹਨ, ਜਿਥੇ ਨਤਮਸਤਕ ਹੋਣ ਨਾਲ ਲੋਕਾਂ ਨੂੰ ਆਤਮਕ ਸ਼ਾਂਤੀ ਅਤੇ ਸਕੂਨ ਮਿਲਦਾ ਹੈ।

Giani Harpreet SinghGiani Harpreet Singh

ਜਥੇਦਾਰ ਮੁਤਾਬਕ ਇਹ ਬੜਾ ਹੈਰਾਨੀਜਨਕ ਹੈ ਕਿ ਸ਼ਾਪਿੰਗ ਮਾਲ, ਕਪੜਾ ਮਾਰਕੀਟ ਅਤੇ ਸਮੂਹ ਵਪਾਰਕ ਆਦਾਰੇ ਬੰਦ ਹਨ ਪਰ ਸ਼ਰਾਬ ਦੇ ਠੇਕੇ ਖੋਲ੍ਹਣੇ ਬੜੇ ਜ਼ਰੂਰੀ ਹਨ। ਉਨ੍ਹਾ ਡੇਰਿਆਂ 'ਚ ਕੋਰੋਨਾ ਪੀੜਤ ਸਿੱਖ ਸ਼ਰਧਾਲੂਆਂ ਨੂੰ ਰੱਖਣ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਸ਼ੈਡ ਗਰਮੀ 'ਚ ਤਪ ਜਾਂਦੇ ਹਨ। ਅਜਿਹੇ ਤਪਸ਼ ਭਰੇ ਮਾਹੌਲ 'ਚ ਮਰੀਜ਼ਾਂ ਨੂੰ ਰਖਣਾ ਠੀਕ ਨਹੀ ਹੈ।

Giani Harpreet SinghGiani Harpreet Singh

ਸੰਗਤਾਂ ਵਲੋਂ ਫ਼ੋਨ ਆ ਰਹੇ ਹਨ ਕਿ ਸਿੱਖ ਸ਼ਰਧਾਲੂਆਂ ਨੂੰ ਡੇਰਿਆਂ 'ਚੋਂ ਗੁਰੂ ਘਰਾਂ ਦੀਆਂ ਸਰਾਵਾਂ ਵਿਚ ਭੇਜਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਸ਼ਰਧਾਲੂ ਡੇਰਿਆਂ 'ਚ ਰਹਿਣਾ ਚਾਹੁੰਦੇ ਹਨ ਉਹ ਉੱਥੇ ਰੱਖੇ ਜਾਣ। ਸਾਨੂੰ ਕੋਈ ਇਤਰਾਜ਼ ਨਹੀਂ। ਜਥੇਦਾਰ ਨੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਭਵਿੱਖ ਵਿਚ ਕੋਈ ਵੀ ਅਜਿਹੇ ਕਾਂਡ ਕਰਨ ਦੀ ਜੁਰਅਤ ਨਹੀਂ ਕਰ ਸਕੇਗਾ।

Giani Harpreet SinghGiani Harpreet Singh

ਜਥੇਦਾਰ ਨੇ ਕਾਂਗਰਸ ਆਗੂ ਦਿੱਗਵਿਜੇ ਸਿੰਘ ਦੀ ਅਭੱਦਰ ਟਿੱਪਣੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਅਜਿਹੇ ਜੁੰਮੇਵਾਰ ਵਿਅਕਤੀ ਨੂੰ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਉਨ੍ਹਾਂ ਅਜਿਹੇ ਲੋਕਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਪਹਿਲਾਂ ਬਲਦੇਵ ਸਿੰਘ ਪਠਲਾਵਾਂ ਕਾਰਨ ਹੋਲੇ ਮੁਹੱਲੇ ਦੀ ਸੰਗਤ ਨੂੰ ਬਦਨਾਮ ਕੀਤਾ ਗਿਆ।

Giani Harpreet SinghGiani Harpreet Singh

ਐਨ.ਆਰ .ਆਈ. ਵਿਰੁਧ ਭੰਡੀ ਪ੍ਰਚਾਰ ਕੀਤਾ ਗਿਆ। ਹੁਣ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਇਆ ਗਿਆ। ਜਥੇਦਾਰ ਕਿਹਾ ਕਿ ਜਿਹੜੇ ਕਾਮੇ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਤੋਂ ਹਜ਼ੂਰ ਸਾਹਿਬ ਪੁੱਜੇ ਸਨ। ਉਨ੍ਹਾਂ ਤਾਂ  ਵਾਪਸ ਘਰ  ਪਹੁੰਚਣ ਦਾ ਆਸਰਾ ਤੱਕਿਆ ਕਿ ਉਹ ਵੀ ਸ਼ਰਧਾਲੂਆਂ ਨਾਲ ਜਾ ਸਕਣਗੇ।

Giani Harpreet SinghGiani Harpreet Singh

ਪਰ ਜਿਸ ਤਰ੍ਹਾਂ ਦਾ ਵਰਤਾਅ ਕੀਤਾ ਗਿਆ, ਉਹ ਬੇਹੱਦ ਅਫ਼ਸੋਸਨਾਕ ਤੇ ਮੰਦਭਾਗਾ ਹੈ। ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਚਿੰਤਾਜਨਕ ਹੈ ਪਰ ਪੀੜਤਾਂ ਦਾ ਇਲਾਜ ਸਨਮਾਨਜਨਕ ਢੰਗ ਨਾਲ ਹੋਣਾ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement