ਰਾਣਾ ਕੇ.ਪੀ ਸਿੰਘ ਵਲੋਂ ਮਹਾਰਾਣਾ ਪ੍ਰਤਾਪ ਜੈਯੰਤੀ ਦੀ ਵਧਾਈ
Published : May 8, 2020, 10:47 pm IST
Updated : May 8, 2020, 10:48 pm IST
SHARE ARTICLE
4
4

ਰਾਣਾ ਕੇ.ਪੀ ਸਿੰਘ ਵਲੋਂ ਮਹਾਰਾਣਾ ਪ੍ਰਤਾਪ ਜੈਯੰਤੀ ਦੀ ਵਧਾਈ

ਚੰਡੀਗੜ੍ਹ, 8 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਮਹਾਰਾਣਾ ਪ੍ਰਤਾਪ ਜੈਯੰਤੀ ਦੀਆ ਸਭਨਾਂ ਨੂੰ ਹਾਰਦਿਕ ਸ਼ੁਭਕਾਮਨਾਵਾ ਦਿਤੀਆਂ ਹਨ। ਮਹਾਰਾਣਾ ਪ੍ਰਤਾਪ ਜੈਯੰਤੀ ਤੋਂ ਪੂਰਬਲੀ ਸ਼ਾਮ ਇਥੋਂ ਜਾਰੀ ਇਕ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਇਕ ਰਾਸ਼ਟਰੀ ਨਾਇਕ ਹਨ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮਹਾਰਾਣਾ ਪ੍ਰਤਾਪ ਨੇ ਕੇਵਲ ਇਕ ਵਰਗ ਲਈ ਹੀ ਨਹੀਂ ਬਲਕਿ ਸਮਾਜ ਦੇ ਸਾਰੇ ਵਰਗਾਂ ਦੇ ਹਿਤਾਂ ਦੀ ਰਖਿਆ ਕਰਦੇ ਹੋਏ ਪੂਰੇ ਭਾਰਤ ਦੇਸ਼ ਦੀ ਅਗਵਾਈ ਕੀਤੀ ਸੀ ਅਤੇ ਗੁਲਾਮੀ ਦੇ ਵਿਰੋਧ ਵਿਚ

ਅਜ਼ਾਦੀ ਦੀ ਪਹਿਲੀ ਲੜਾਈ ਇਸੇ ਮਹਾਨ ਯੋਧਾ ਨੇ ਸ਼ੁਰੂ ਕੀਤੀ ਸੀ।

1
ਕਾਬਲੇਗੌਰ ਹੈ ਕਿ ਮਹਾਰਾਣਾ ਪ੍ਰਤਾਪ ਦਾ ਜਨਮ 9 ਮਈ 1540 ਈ. ਵਿਕਰਮੀ ਸੰਵਤ 1596 ਜੇਸ਼ਠ ਸ਼ੁਕਲ ਪੱਖ ਦੀ ਤੀਸਰੀ ਨੂੰ ਰਾਜਸਥਾਨ ਦੇ ਮੇਵਾੜ ਹਲਕੇ ਦੇ ਕਿਲਾ ਕੁੰਭਲਗੜ੍ਹ ਵਿਖੇ ਮਹਾਰਾਣਾ ਉਦੇ ਸਿੰਘ ਦੇ ਘਰ ਮਾਤਾ ਜਯਾਵੰਤਾਂ ਬਾਈ ਦੀ ਕੁੱਖੋਂ ਹੋਇਆ। ਮਹਾਰਾਣਾ ਪ੍ਰਤਾਪ ਨੇ ਉਸ ਮੁਗਲ ਅਕਬਰ ਦੀ ਸਿਆਸਤ ਵਿਰੁਧ ਸੰਘਰਸ਼ ਕੀਤਾ, ਜਿਸ ਨੇ ਹਿੰਦੋਸਤਾਨ ਦੇ ਟੁਕੜੇ ਕਰਨ ਅਤੇ ਸਾਡੇ ਧਾਰਮਕ ਸਥਾਨਾਂ ਨੂੰ ਤੋੜਣ ਦਾ ਬੀੜਾ ਚੁੱਕਿਆ ਸੀ। ਉਨ੍ਹਾਂ ਆਪਣੇ ਸਵਾਭਿਮਾਨ ਨੂੰ ਕਾਇਮ ਰੱਖਿਆ ਅਤੇ ਭੀਲਾਂ ਨੂੰ ਸੰਗਠਿਤ ਕਰ ਕੇ ਅਕਬਰ ਦੇ ਹਰ ਹਮਲੇ ਦਾ ਮੂੰਹ ਤੋੜ ਜਵਾਬ ਦਿਤਾ। ਅਪਣੇ 25 ਸਾਲਾਂ ਦੇ ਰਾਜਕਾਲ ਵਿਚ ਮਹਾਰਾਣਾ ਪ੍ਰਤਾਪ 22 ਸਾਲਾਂ ਤਕ ਯੁੱਧ ਲੜਦੇ ਰਹੇ। ਇਹ ਗੱਲ ਉਨ੍ਹਾਂ ਦੀ ਸੂਰਬੀਰਤਾ ਅਤੇ ਮਹਾਨ ਯੋਧਾ ਹੋਣ ਦਾ ਪ੍ਰਤੀਕ ਹੈ। ਸਪੀਕਰ ਨੇ ਕਿਹਾ ਕਿ ਅੱਜ ਵੀ ਮਹਾਰਾਣਾ ਪ੍ਰਤਾਪ ਦੀ ਦੇਸ਼ ਭਗਤੀ ਅਜ਼ਰ ਅਤੇ ਅਮਰ ਹੈ ਅਤੇ ਉਹ ਦੇਸ਼ ਦੀ ਯੁਵਾ ਪੀੜੀ ਲਈ ਪ੍ਰੇਰਣਾਸਰੋਤ ਹਨ।


ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਇਸ ਸਾਲ ਪੂਰੇ ਦੇਸ਼ ਵਿਚ ਕੋਰੋਨਾ ਮਹਾਂਮਾਰੀ ਕਾਰਨ ਲਾਕਡਾਊਨ ਹੋਣ ਕਰ ਕੇ ਮਹਾਰਾਣਾ ਪ੍ਰਤਾਪ ਜੈਯੰਤੀ 'ਤੇ ਕੋਈ ਪ੍ਰੋਗਰਾਮ ਨਹੀਂ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਅਪੀਲ ਕੀਤੀ ਕਿ ਮਹਾਰਾਣਾ ਪ੍ਰਤਾਪ ਦੇ ਜਨਮ ਦਿਹਾੜੇ ਮੌਕੇ ਆਪਣੇ ਘਰਾਂ 'ਚ ਰਾਤੀਂ 8 ਵਜੇ ਦੀਵੇ ਜਗਾ ਕੇ ਅਤੇ ਜੇਕਰ ਸੰਭਵ ਹੋਵੇ, ਮਹਾਰਾਣਾ ਪ੍ਰਤਾਪ ਦੀ ਤਸਵੀਰ ਉੱਤੇ ਸ਼ਰਧਾ ਦੇ ਫੁੱਲ ਭੇਟ ਕਰ ਕੇ ਇਹ ਜੈਯੰਤੀ ਮਨਾਈਏ ਅਤੇ ਭਾਰਤ ਦੇ ਇਸ ਮਹਾਨ ਪੁੱਤਰ ਨੂੰ ਨਿਮਰ ਸ਼ਰਧਾਂਜਲੀ ਭੇਟ ਕਰੀਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement