
ਵਿਕਾਸ ਸ਼ਰਮਾ ਨੇ ਗ਼ਰੀਬ ਕਲਿਆਣ ਯੋਜਨਾ ਤਹਿਤ ਆਏ ਅਨਾਜ ਵੰਡ 'ਚ ਦੇਰੀ ਲਈ ਸਰਕਾਰ 'ਤੇ ਸਾਧਿਆ ਨਿਸ਼ਾਨਾ
ਘਨੌਰ, 8 ਮਈ (ਸੁਖਦੇਵ ਸੁੱਖੀ) : ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਵਿਕਾਸ਼ ਸਰਮਾਂ ਵਿੱਕੀ ਨੇ ਕੇਂਦਰ ਸਰਕਾਰ ਵੱਲੋਂ ਕੈਬਨਿਟ ਮੰਤਰੀ ਰਾਮਵਿਲਾਸ ਪਾਸਵਾਨ ਦੁਆਰਾ ਕੋਰੋਨਾ ਮਾਹਾਮਾਰੀ ਦੌਰਾਨ ਸੂਬਿਆਂ ਲਈ ਭੇਜੇ ਗਰੀਬ ਕਲਿਆਣ ਯੋਜਨਾ ਤਹਿਤ ਅਨਾਜ ਵਿਚੋਂ ਮੋਦੀ ਸਰਕਾਰ ਵੱਲੋੰ ਪੰਜਾਬ ਨੂੰ ਦਿੱਤੇ ਤਿੰਨ ਮਹੀਨੇ ਦੇ 70,725 ਟਨ ਅਨਾਜ ਦੀ ਵੰਡ 'ਚ ਦੇਰੀ ਲਈ ਪੰਜਾਬ ਸਰਕਾਰ 'ਤੇ ਨਿਸ਼ਾਨਾ ਸੇਧਿਆ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਸਿਰਫ਼ 1 ਪ੍ਰਤੀਸ਼ਤ ਅਨਾਜ ਹੀ ਲੋਕਾਂ ਨੂੰ ਵੰਡਿਆਂ ਹੈ ਜਦਕਿ ਦੂਜੇ ਸੁਬਿਆਂ ਵਿਚ 92 ਤੋਂ 98 ਪ੍ਰਤੀਸ਼ਤ ਤੱਕ ਗਰੀਬ ਕਲਿਆਣ ਯੋਜਨਾ ਤਹਿਤ ਆਇਆ ਅਨਾਜ ਵੰਡਿਆ ਜਾ ਚੁੱਕਾ ਹੈ। ਜਿਸ ਕਾਰਨ ਲੋਕਾਂ 'ਚ ਰੋਸ ਹੈ ਤੇ ਜਨਤਾ ਸਵਾਲ ਚੁੱਕ ਰਹੀ ਹੈ। ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਜੇਕਰ ਇਹ ਰਾਸਨ ਵੰਡਿਆ ਹੁੰਦਾ ਤਾਂ ਮਜ਼ਦੂਰ ਕਲਾਸ ਭੁੱਖੀ ਨਾ ਮਰਦੀ ਅਤੇ ਪ੍ਰਵਾਸ਼ੀਆਂ ਨੂੰ ਵਾਪਸ਼ ਨਾ ਜਾਣਾ ਪੈਂਦਾ ਜਿਸ ਨਾਲ ਰੇਲਵੇ ਸਟੈਸ਼ਨਾਂ 'ਤੇ ਹਫੜਾ-ਦਫੜੀ ਵੀ ਨਾ ਮਚਦੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਅਤੇ ਆਪਣੇ ਚਹੇਤਿਆ ਨੂੰ ਖੁਸ ਕਰਨ ਦੀ ਥਾਂ ਹਰ ਲੋੜਵੰਦ ਤੱਕ ਰਾਸ਼ਨ ਜਲਦੀ ਤੋਂ ਜਲਦੀ ਭੇਜਿਆ ਜਾਵੇ।