ਕੋਵਿਡ 19 : ਦੇਸ਼ 'ਚ ਰੀਕਾਰਡ 3,915 ਮਰੀਜ਼ਾਂ ਦੀ ਮੌਤ, 4.14 ਲੱਖ ਤੋਂ ਵੱਧ ਨਵੇਂ ਮਾਮਲੇ ਆਏੇ
Published : May 8, 2021, 6:44 am IST
Updated : May 8, 2021, 6:44 am IST
SHARE ARTICLE
image
image

ਕੋਵਿਡ 19 : ਦੇਸ਼ 'ਚ ਰੀਕਾਰਡ 3,915 ਮਰੀਜ਼ਾਂ ਦੀ ਮੌਤ, 4.14 ਲੱਖ ਤੋਂ ਵੱਧ ਨਵੇਂ ਮਾਮਲੇ ਆਏੇ

ਨਵੀਂ ਦਿੱਲੀ, 7 ਮਈ : ਦੇਸ਼ 'ਚ ਕੋਰੋਨਾ ਵਾਇਰਸ ਦਾ ਹਮਲਾ ਲਗਾਤਾਰ ਜਾਰੀ ਹੈ | ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਭਿਆਨਕ ਹੁੰਦੀ ਜਾ ਰਹੀ ਹੈ | ਪਿਛਲੇ 24 ਘੰਟਿਆਂ 'ਚ ਦੇਸ਼ 'ਚ ਦਰਜ ਹੋਏ ਕੋਰੋਨਾ ਮਾਮਲਿਆਂ ਨੇ ਹੁਣ ਤਕ ਦੇ ਸਾਰੇ ਰੀਕਾਰਡ ਤੋੜ ਦਿਤੇ ਹਨ | 
ਦੇਸ਼ 'ਚ ਕੋਰੋਨਾ ਦੇ  4,14,188 ਨਵੇਂ ਕੇਸ ਦਰਜ ਕੀਤੇ ਗਏ ਹਨ | ਇਹ ਦੂਜੀ ਵਾਰ ਹੈ, ਜਦੋਂ ਦੇਸ਼ ਵਿਚ ਕੋਰੋਨਾ ਦੇ ਕੇਸ 4 ਲੱਖ ਪਾਰ ਕਰ ਗਏ ਹਨ | ਇਸ ਤੋਂ ਪਹਿਲਾਂ 30 ਅਪ੍ਰੈਲ ਨੂੰ  ਦੇਸ਼ ਵਿਚ ਕੋਰੋਨਾ ਦੇ 4,02,351 ਨਵੇਂ ਮਾਮਲੇ ਸਾਹਮਣੇ ਆਏ ਸਨ | ਉੱਥੇ ਹੀ ਕੋਰੋਨਾ ਨਾਲ ਰੀਕਾਰਡ ਤੋੜ ਮੌਤਾਂ ਵੀ ਹੋਈਆਂ ਹਨ | ਪਿਛਲੇ 24 ਘੰਟਿਆਂ 'ਚ 3,915 ਹੋਰ ਮੌਤਾਂ ਨਾਲ ਮਿ੍ਤਕਾਂ ਦਾ ਅੰਕੜਾ 2,34,083 ਤਕ ਪੁੱਜ ਗਿਆ ਹੈ | ਲਗਾਤਾਰ ਵਧਦੇ ਮਾਮਲਿਆਂ ਦੇ ਬਾਅਦ ਦੇਸ਼ 'ਚ ਇਲਾਜ ਅਧੀਨ ਰੋਗੀਆਂ ਦੀ ਗਿਣਤੀ  36,45,164 ਹੋ ਗਈ ਹੈ | ਸਵੇਰੇ ਤਕ ਦੇ ਅੰਕੜਿਆਂ ਮੁਤਾਬਕ ਬੀਮਾਰੀ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 1,76,12,351 ਹੋ ਗਈ ਹੈ | ਦੇਸ਼ ਵਿਚ ਹੁਣ ਤਕ 16,49,73,058 ਲੋਕਾਂ ਨੂੰ  ਵੈਕਸੀਨ ਲਗਾਈ ਜਾ ਚੁੱਕੀ ਹੈ |     (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement