ਦਿੱਲੀ ਨੂੰ  ਰੋਜ਼ਾਨਾ700 ਮੀਟਰਕ ਟਨ ਆਕਸੀਜਨ ਮਿਲੇਸਾਨੂੰ ਸਖ਼ਤੀ ਲਈ ਮਜਬੂਰ ਨਾ ਕਰੇ ਕੇਂਦਰਸੁਪਰੀਮਕੋਰਟ
Published : May 8, 2021, 6:49 am IST
Updated : May 8, 2021, 6:49 am IST
SHARE ARTICLE
image
image

ਦਿੱਲੀ ਨੂੰ  ਰੋਜ਼ਾਨਾ 700 ਮੀਟਰਕ ਟਨ ਆਕਸੀਜਨ ਮਿਲੇ, ਸਾਨੂੰ ਸਖ਼ਤੀ ਲਈ ਮਜਬੂਰ ਨਾ ਕਰੇ ਕੇਂਦਰ : ਸੁਪਰੀਮ ਕੋਰਟ


'ਅੱਜ ਸਵੇਰੇ 9 ਵਜੇ ਤਕ 86 ਮੀਟਰਕ ਟਨ ਆਕਸੀਜਨ ਮਿਲੀ ਅਤੇ 16 ਮੀਟਰਕ ਟਨ ਰਸਤੇ ਵਿਚ ਹੈ'


ਨਵੀਂ ਦਿੱਲੀ, 7 ਮਈ : ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ  ਕੇਂਦਰ ਨੂੰ  ਸਪਸ਼ਟ ਕਰ ਦਿਤਾ ਹੈ ਕਿ ਉਸ ਨੂੰ  ਕੋਰਟ ਦੇ ਅਗਲੇ ਹੁਕਮਾਂ ਤਕ ਦਿੱਲੀ ਨੂੰ  ਰੋਜ਼ਾਨਾ 700 ਮੀਟਰਕ ਟਨ ਆਕਸੀਜਨ ਦੀ ਸਪਲਾਈ ਜਾਰੀ ਰਖਣੀ ਹੋਵੇਗੀ | ਨਾਲ ਹੀ ਕੋਰਟ ਨੇ ਕਿਹਾ ਕਿ ਇਸ 'ਤੇ ਅਮਲ ਹੋਣਾ ਹੀ ਚਾਹੀਦਾ ਹੈ ਅਤੇ ਇਸ ਦੀ ਪਾਲਣਾ 'ਚ ਲਾਪਰਵਾਹੀ ਉਸ ਨੂੰ  ''ਸਖ਼ਤੀ'' ਕਰਨ ਲਈ ਮਜਬੂਰ ਕਰੇਗੀ | ਦੋ ਦਿਨ ਪਹਿਲਾਂ, ਮੁੱਖ ਅਦਾਲਤ ਨੇ ਦਿੱਲੀ ਨੂੰ  ਕੋਵਿਡ 19 ਦੇ ਮਰੀਜ਼ਾਂ ਲਈ 700 ਮੀਟਰਕ ਟਨ ਆਕਸੀਜਨ ਦੀ ਸਪਲਾਈ ਦੇ ਨਿਰਦੇਸ਼ ਦੀ ਪਾਲਣਾ ਨਾ ਕਰਨ 'ਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਵਿਰੁਧ ਦਿੱਲੀ ਹਾਈ ਕੋਰਟ ਵਲੋਂ ਸ਼ੁਰੂ ਕੀਤੀ ਗਈ ਮਾਣਹਾਨੀ ਦੀ ਕਾਰਵਾਈ 'ਤੇ ਇਹ ਕਹਿੰਦੇ ਹੋਏ ਰੋਕ ਲਗਾ ਦਿਤੀ ਸੀ ਕਿ 'ਅਧਿਕਾਰੀਆਂ ਨੂੰ  ਜੇਲ 'ਚ ਸੁੱਟਣ ਨਾਲ' ਆਕਸੀਜਨ ਨਹੀਂ ਆਏਗੀ ਅਤੇ ਕੋਸ਼ਿਸ਼ਾਂ ਜ਼ਿੰਦਗੀਆਂ ਬਚਾਉਣ ਲਈ ਕੀਤੀਆਂ ਜਾਣੀ ਚਾਹੀਦੀਆਂ ਹਨ | 
ਹਾਲਾਂਕਿ, ਜਸਟਿਸ ਡੀ.ਵਾਈ ਚੰਦਰਚੂੜ ਅਤੇ ਜਸਟਿਸ ਐਮ.ਆਰ ਸ਼ਾਹ ਦੇ ਬੈਂਚ ਨੇ ਕਿਹਾ ਕਿ ਕੇਂਦਰ ਨੂੰ  ਰਾਸ਼ਟਰੀ ਰਾਜਧਾਨੀ ਨੂੰ  ਹਰ ਰੋਜ਼ 700 ਮੀਟਰਕ ਟਨ ਆਕਸੀਜਨ ਦੀ ਸਪਲਾਈ ਯਕੀਨੀ ਕਰਨੀ ਹੋਵੇਗੀ | ਵੀਡੀਉ ਕਾਨਫ਼ਰੰਸ ਰਾਹੀਂ ਪੇਸ਼ ਹੋਏ ਸੀਨੀਅਰ ਵਕੀਲ ਰਾਹੁਲ ਮੇਹਰਾ ਨੇ ਸ਼ੁਕਰਵਾਰ ਨੂੰ  ਬੈਂਚ ਨੂੰ  ਦਸਿਆ ਕਿ ਰਾਸ਼ਟਰੀ ਰਾਜਧਾਨੀ ਨੂੰ  ''ਅੱਜ ਸਵੇਰੇ 9 ਵਜੇ ਤਕ 86 ਮੀਟਰਕ ਟਨ ਆਕਸੀਜਨ ਮਿਲੀ ਅਤੇ 16 ਮੀਟਰਕ ਟਨ ਰਸਤੇ ਵਿਚ ਹੈ |''
ਬੈਂਚ ਨੇ ਕਿਹਾ, ''ਅਸੀਂ ਕਹਿੰਦੇ ਹਾਂ ਕਿ ਦਿੱਲੀ ਨੂੰ  ਹਰ ਰੋਜ਼ 700 ਮੀਟਰਕ ਟਨ ਆਕਸੀਜਨ ਦੀ ਸਪਲਾਈ ਕੀਤੀ ਜਾਵੇ ਤਾਂ ਇਹ ਹੋਣੀ ਚਾਹੀਦੀ ਹੈ | ਸਾਨੂੰ ਉਸ ਸਥਿਤੀ ਵਿਚ ਆਉਣ ਲਈ ਮਜਬੂਰ ਨਾ ਕਰੋ ਕਿ ਸਾਨੂੰ ਸਖ਼ਤ ਕਾਰਵਾਈ ਕਰਨੀ ਪਏ | ਬੈਂਚ ਵਲੋਂ ਜਸਟਿਸ ਚੰਦਰਚੂੜ ਨੇ ਕਿਹਾ ਕਿ ਉਨ੍ਹਾਂ ਸ਼ੁਕਰਵਾਰ ਨੂੰ  ਸੁਣਵਾਈ ਤੋਂ ਪਹਿਲਾਂ ਮੁੱਦੇ 'ਤੇ ਜਸਟਿਸ ਸ਼ਾਹ ਨਾਲ ਵਿਚਾਰ ਚਰਚਾ ਕੀਤੀ ਹੈ ਅਤੇ ਦਿੱਲੀ ਨੂੰ  ਰੋਜ਼ਾਨਾ 700 ਮੀਟਰਕ ਟਨ ਐਲਐਮਉ ਦਿਤੇ ਜਾਣ ਨੂੰ  ਲੈ ਕੇ ਸਰਬਸੰਮਤੀ ਬਣੀ ਹੈ | 
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement