
ਤਿੰਨ ਸਾਲ ਪਹਿਲਾਂ ਧੀ ਦੇ ਵਿਆਹ ਲਈ ਲਿਆ ਸੀ 10 ਲੱਖ ਰੁਪਏ ਕਰਜ਼
ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਥੇ ਪਿੰਡ ਲੱਦੇਵਾਲ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਪ੍ਰੀਤਪਾਲ ਸਿੰਘ ਵਜੋਂ ਹੋਈ ਹੈ। ਪ੍ਰੀਤਪਾਲ ਪੇਸ਼ੇ ਵਜੋਂ ਇਕ ਡਾਕਟਰ ਸੀ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਕਿ ਪ੍ਰੀਤਪਾਲ ਨੇ ਤਿੰਨ ਸਾਲ ਪਹਿਲਾਂ ਆਪਣੀ ਬੇਟੀ ਦੇ ਵਿਆਹ 'ਤੇ ਖਰਚ ਕਰਨ ਲਈ 10 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਦਾ ਭੁਗਤਾਨ ਕਰਨ ਵਿੱਚ ਉਹ ਅਸਮਰੱਥ ਸੀ ਤੇ ਸਾਹੂਕਾਰ ਉਸ ਤੋਂ ਵਾਰ- ਵਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਅਖੀਰ ਉਸ ਨੇ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ।
PHOTO
ਪਿੰਡ ਲੱਦੇਵਾਲ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਘਰਿੰਡਾ ਦੀ ਪੁਲਿਸ ਨੇ ਜਗਦੀਪ ਸਿੰਘ ਵਾਸੀ ਪਿੰਡ ਜਠੋਲ, ਪੰਕਜ ਅਰੋੜਾ, ਸਵਾਮੀ ਮੈਡੀਕਲ ਦੇ ਮਾਲਕ ਪਰਵੇਜ਼, ਕੰਵਲਜੀਤ ਸਿੰਘ, ਖ਼ਾਸਾ ਵਾਸੀ ਸੁਖਰਾਜ ਸਿੰਘ, ਰਾਜਾਤਾਲ ਵਾਸੀ ਬਿੱਟੂ, ਗੁਰਦੇਵ ਸਿੰਘ ਨੂੰ ਨਾਮਜ਼ਦ ਕੀਤਾ ਹੈ। ਸੁਖਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਭਰਾ ਪ੍ਰਿਤਪਾਲ ਸਿੰਘ (47) ਜਠੋਲ ਵਿਚ ਡਾਕਟਰ ਵਜੋਂ ਕਲੀਨਿਕ ਚਲਾ ਰਿਹਾ ਸੀ।
Hanging till Death
ਉਨ੍ਹਾਂ ਦੇ ਦੋ ਪੁੱਤਰ ਅਤੇ ਇਕ ਬੇਟੀ ਹੈ। ਕਰੀਬ ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਲੜਕੀ ਦਾ ਵਿਆਹ ਕੀਤਾ ਸੀ ਅਤੇ ਪੈਸਿਆਂ ਦੀ ਲੋੜ ਪੈਣ ’ਤੇ ਉਪਰੋਕਤ ਮੁਲਜ਼ਮਾਂ ਤੋਂ ਕੁੱਲ ਦਸ ਲੱਖ ਰੁਪਏ ਵਿਆਜ ’ਤੇ ਲੈ ਲਏ। ਕੁਝ ਸਮੇਂ ਤਕ ਕਰਜ਼ੇ ਦੀ ਰਕਮ ਮੋੜ ਦਿੱਤੀ ਗਈ ਅਤੇ ਬਾਅਦ ਵਿਚ ਉਹ ਪੈਸੇ ਦੇਣ ਵਿਚ ਅਸਫਲ ਰਿਹਾ।
ਮੁਲਾਜ਼ਮ ਹੁਣ ਪ੍ਰਿਤਪਾਲ ਸਿੰਘ ਨੂੰ ਪੈਸੇ ਦੇਣ ਲਈ ਤੰਗ ਪ੍ਰੇਸ਼ਾਨ ਕਰ ਰਹੇ ਸਨ।
=
ਕੁਝ ਦਿਨ ਪਹਿਲਾਂ ਮੁਲਜ਼ਮਾਂ ਦਾ ਉਨ੍ਹਾਂ ਦੇ ਭਰਾ ਨਾਲ ਵੀ ਝਗੜਾ ਹੋਇਆ ਸੀ। ਮੁਲਜ਼ਮਾਂ ਨੇ ਧਮਕੀ ਦਿੱਤੀ ਸੀ ਕਿ ਉਹ ਉਸ (ਪ੍ਰਿਤਪਾਲ ਸਿੰਘ) ਖ਼ਿਲਾਫ਼ ਕੇਸ ਦਰਜ ਕਰ ਦੇਣਗੇ। ਇਸ ਨਾਲ ਉਨ੍ਹਾਂ ਦਾ ਭਰਾ ਬਹੁਤ ਪਰੇਸ਼ਾਨ ਰਹਿੰਦਾ ਸੀ। ਮੁਲਜ਼ਮਾਂ ਦੀਆਂ ਲਗਾਤਾਰ ਧਮਕੀਆਂ ਤੋਂ ਤੰਗ ਆ ਕੇ ਪ੍ਰਿਤਪਾਲ ਸਿੰਘ ਨੇ ਸ਼ਨੀਵਾਰ ਸ਼ਾਮ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।