ਅੰਮ੍ਰਿਤਸਰ : ਬੀਐਸਐਫ ਜਵਾਨਾਂ ਨੇ ਪਾਕਿ ਵਲੋਂ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਦਾਉਕੇ ’ਚ ਸੁੱਟੀ ਗਈ ਹੈਰੋਇਨ ਕੀਤੀ ਜ਼ਬਤ
Published : May 8, 2023, 10:47 am IST
Updated : May 8, 2023, 10:47 am IST
SHARE ARTICLE
PHOTO
PHOTO

ਜ਼ਬਤ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 10 ਕਰੋੜ ਰੁਪਏ ਦੱਸੀ ਜਾ ਰਹੀ ਹੈ

 

ਅੰਮ੍ਰਿਤਸਰ: ਬੀਐਸਐਫ ਅਧਿਕਾਰੀਆਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਦਾਉਕੇ ਵਿਚ ਰਾਤ ਕਰੀਬ 10 ਵਜੇ ਇਹ ਸਫ਼ਲਤਾ ਹਾਸਿਲ ਕੀਤੀ ਗਈ ਹੈ। ਬਟਾਲੀਅਨ 22 ਦੇ ਜਵਾਨ ਰਾਤ ਸਮੇਂ ਗਸ਼ਤ 'ਤੇ ਸਨ। ਇਸ ਦੇ ਨਾਲ ਹੀ ਉਸ ਨੇ ਡਰੋਨ ਦੀ ਹਰਕਤ ਮਹਿਸੂਸ ਕੀਤੀ। ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।

ਦੋ ਘੰਟੇ ਦੀ ਤਲਾਸ਼ੀ ਦੌਰਾਨ ਬੀਐਸਐਫ ਨੂੰ ਦਾਉਕੇ ਪਿੰਡ ਦੇ ਖੇਤਾਂ ਵਿਚੋਂ ਇੱਕ ਸੰਤਰੀ ਰੰਗ ਦਾ ਬੈਗ ਮਿਲਿਆ। ਜਿਸ ਵਿਚ ਚਾਰ ਪੈਕਟ ਹੈਰੋਇਨ ਰੱਖੇ ਹੋਏ ਸਨ। ਇਸ ਨੂੰ ਡਰੋਨ ਤੋਂ ਸੁੱਟਣ ਲਈ ਇਸ ਵਿੱਚ ਇੱਕ ਹੁੱਕ ਵੀ ਫਿੱਟ ਕੀਤਾ ਗਿਆ ਸੀ। ਇਸ ਦੇ ਨਾਲ ਹੀ ਤਸਕਰਾਂ ਵਲੋਂ ਇੱਕ ਟਾਰਚ ਵੀ ਭੇਜੀ ਗਈ ਸੀ। ਜਬਤ ਕੀਤੀ ਗਈ ਖੇਪ ਦਾ ਕੁੱਲ ਵਜ਼ਨ 1.590 ਕਿਲੋਗ੍ਰਾਮ ਸੀ। ਜਿਸ ਦੀ ਅੰਤਰਰਾਸ਼ਟਰੀ ਕੀਮਤ 10 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।


 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement