1 ਸਾਲ 'ਚ ਪਲਾਟ ’ਤੇ ਕਬਜ਼ਾ ਦੇਣ ਦਾ ਭਰੋਸਾ ਦੇ ਕੇ ਮੁਕਰਿਆ ਬਾਜਵਾ ਡਿਵੈਲਪਰ , ਕੰਜ਼ਿਊਮਰ ਕੋਰਟ ਨੇ ਹਰਜਾਨਾ ਭਰਨ ਦੇ ਦਿਤੇ ਹੁਕਮ
Published : May 8, 2023, 3:27 pm IST
Updated : May 8, 2023, 3:27 pm IST
SHARE ARTICLE
photo
photo

ਇਹ ਫੈਸਲਾ ਬਾਜਵਾ ਡਿਵੈਲਪਰ ਲਿਮਟਿਡ ਸਨੀ ਇਨਕਲੇਵ ਖਰੜ ਦੇ ਮੈਨੇਜਿੰਗ ਡਾਇਰੈਕਟਰ ਜਰਨੈਲ ਸਿੰਘ ਬਾਜਵਾ ਦੇ ਖ਼ਿਲਾਫ਼ ਸੁਣਾਇਆ

 

ਖਰੜ : ਸ਼ਹਿਰ ਦੀ ਇਕ ਔਰਤ ਨੇ ਮੋਹਾਲੀ ਦੇ ਖਰੜ ਸਥਿਤ ਸਨੀ ਇਨਕਲੇਵ ਚ 250 ਵਰਗ ਗਜ਼ ਦਾ ਪਲਾਟ ਖਰੀਦਿਆ ਸੀ। ਪਲਾਟ ਦੀ ਕੀਮਤ 43 ਲੱਖ ਰੁਪਏ ਤੋਂ ਵੱਧ ਸੀ। ਜਿਸ ਲਈ ਉਸ ਨੇ ਬਿਲਡਰ ਕੋਲ 11 ਲੱਖ ਰੁਪਏ ਜਮ੍ਹਾ ਕਰਵਾ ਕੇ ਪਲਾਟ ਬੁੱਕ ਕਰ ਲਿਆ ਸੀ। ਬਿਲਡਰ ਨੇ 1 ਸਾਲ ਦੇ ਅੰਦਰ-ਅੰਦਰ  ਪਲਾਟ ਦਾ ਕਬਜ਼ਾ ਦੇਣ ਦਾ ਭਰੋਸਾ ਦਵਾਇਆ ਸੀ। ਕੁੱਝ ਸਮਾਂ ਬੀਤਣ ਤੋਂ ਬਾਅਦ ਬਿਲਡਰ ਨੇ ਲਾਰੇ-ਲੱਪੇ ਲਗਾਉਣੇ ਸ਼ੁਰੂ ਕਰ ਦਿਤੇ। ਔਰਤ ਨੇ ਉਸ ਵਿਰੁਧ ਕੰਜ਼ਿਊਮਰ ਕੋਰਟ ਵਿਚ ਸ਼ਿਕਾਇਤ ਦਿਤੀ। ਸ਼ਿਕਾਇਤ ਤੇ ਸੁਣਵਾਈ ਕਰਦਿਆਂ ਕੰਜ਼ਿਊਮਰ ਕੋਰਟ ਨੇ ਉਸ ਨੂੰ 60 ਹਜ਼ਾਰ ਹਰਜਾਨਾ ਤੇ 10.94 ਲੱਖ ਰੁਪਏ ਦੀ ਰਾਸ਼ੀ 9 ਫੀਸਦੀ ਪ੍ਰਤੀ ਸਾਲਾਨਾ ਵਿਆਜ਼ ਦੇ ਨਾਲ ਮੋੜਨ ਦੇ ਹੁਕਮ ਦਿਤੇ ਹਨ।

ਜ਼ਿਲ੍ਹਾ ਉਪਭੋਗਤਾ ਨਿਵਾਰਣ ਆਯੋਗ-1 ਚੰਡੀਗੜ੍ਹ ਨੇ ਇਹ ਫੈਸਲਾ ਬਾਜਵਾ ਡਿਵੈਲਪਰ ਲਿਮਟਿਡ ਸਨੀ ਇਨਕਲੇਵ ਖਰੜ ਦੇ ਮੈਨੇਜਿੰਗ ਡਾਇਰੈਕਟਰ ਜਰਨੈਲ ਸਿੰਘ ਬਾਜਵਾ ਦੇ ਖ਼ਿਲਾਫ਼ ਸੁਣਾਇਆ ਹੈ।

ਸ਼ਿਕਾਇਤਕਰਤਾ ਨੂੰ ਮਾਨਸਿਕ ਪੀੜਾ ਤੇ ਉਤਪੀੜਨ ਲਈ ਮੁਆਵਜ਼ੇ ਦੇ ਤੌਰ ਤੇ 50 ਹਜ਼ਾਰ ਅਤੇ ਮੁਕੱਦਮੇਬਾਜ਼ੀ ਦੇ ਲਈ 10 ਹਜ਼ਾਰ ਰੁਪਏ ਦਾ ਭੁਗਤਾਨ ਕਰਨ ਦੇ ਲਈ ਕਿਹਾ ਹੈ। 

ਤਿੰਨ ਮਹੀਨਿਆਂ ਵਿਚ ਮੁਆਵਜ਼ੇ ਦੀ ਰਾਸ਼ੀ ਜਮ੍ਹਾ ਕਰਵਾਉਣੀ ਹੋਵੇਗੀ। ਬਾਜਵਾ ਡਿਵੈਲਪਰ ਦੇ ਖ਼ਿਲਾਫ਼ ਚੰਡੀਗੜ੍ਹ ਸੈਕਟਰ-5 ਨਿਵਾਸੀ ਅਰਚਨਾ ਸਿੰਗਲ ਨੇ ਸਾਲ 2020 ਵਿਚ ਸ਼ਿਕਾਇਤ ਦਿਤੀ ਸੀ। ਅਰਚਨਾ ਸਿੰਗਲ ਨੇ ਸ਼ਿਕਾਇਤ ’ਚ ਦਸਿਆ ਸੀ ਕਿ ਉਹਨਾਂ ਪਲਾਟ ਖਰੀਦਣ ਲਈ ਬਾਜਵਾ ਡਿਵੈਲਪਰ ਨਾਲ ਸੰਪਰਕ ਕੀਤਾ ਸੀ। ਬਾਜਵਾ ਡਿਵੈਲਪਰ ਨੇ ਉਹਨਾਂ ਨੂੰ ਸਨੀ ਇਨਕਲੇਵ ਖਰੜ ’ਚ 250 ਵਰਗ ਗਜ਼ ਦਾ ਪਲਾਟ ਦਿਖਾਇਆ ਸੀ। ਜਿਸ ਦੀ ਕੁੱਲ ਕੀਮਤ 43,75,000 ਰੁਪਏ ਸੀ। ਦੋਹਾਂ ਪੱਖਾਂ ’ਚ ਸੌਦਾ ਤੈਅ ਹੋਣ ਤੋਂ ਬਾਅਦ ਅਰਚਨਾ ਸਿੰਗਲ ਨੇ ਬਾਜਵਾ ਡਿਵੈਲਪਰ ਨੂੰ 6 ਫਰਵਰੀ 2011 ਨੂੰ 10,94,000 ਰੁਪਏ ਦਾ ਭੁਗਤਾਨ ਕਰ ਕੇ ਪਲਾਟ ਬੁੱਕ ਕਰਵਾਇਆ ਸੀ।

ਇਕ ਸਾਲ ’ਚ ਪਲਾਟ ਦਾ ਕਬਜ਼ਾ ਦੇਣ ਦੀ ਗੱਲ ਹੋਈ ਸੀ। ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਬਾਜਵਾ ਡਿਵੈਲਪਰ ਵਲੋਂ ਉਸ ਨੂੰ ਪਲਾਟ ਦਾ ਕਬਜ਼ਾ ਨਹੀ ਦਿਤਾ ਗਿਆ। ਲਾਰਾ-ਲੱਪਾ ਲਾਉਣ ਤੋਂ ਬਾਅਦ ਸ਼ਿਕਾਇਤਕਰਤਾ ਨੇ ਸਾਈਟ ਦਾ ਦੌਰਾ ਕੀਤਾ ਤਾਂ ਉਥੇ ਕੋਈ ਕੰਮ ਸ਼ੁਰੂ ਨਹੀ ਹੋਇਆ ਸੀ। ਇਸ ਦੇ ਬਾਅਦ ਸ਼ਿਕਾਇਤਕਰਤਾ ਨੇ ਪਲਾਟ ਜਮ੍ਹਾ ਕਰਵਾਈ ਉਕਤ ਰਾਸ਼ੀ ਵਾਪਸ ਲੈਣ ਦੇ ਲਈ ਬਾਜਵਾ ਡਿਵੈੱਲਪਰ ਨਾਲ ਸੰਪਰਕ ਕੀਤਾ ਪਰ ਉਹਨਾਂ ਪੈਸੇ ਵਾਪਸ ਨਹੀ ਦਿਤੇ, ਜਿਸ ਕਾਰਨ ਉਸ ਨੂੰ ਕੰਜ਼ਿਊਮਰ ਕੋਰਟ ਦੀ ਮਦਦ ਲੈਣੀ ਪਈ।
 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement