Dr Mandeep Kaur News : ਆਸਟ੍ਰੇਲੀਆ ਵਿਚ ਪੰਜਾਬਣ ਨੂੰ ਮਿਲਿਆ 'ਰੂਰਲ ਡਾਕਟਰ ਆਫ ਦਾ ਯੀਅਰ' ਸਨਮਾਨ

By : BALJINDERK

Published : May 8, 2024, 1:01 pm IST
Updated : May 8, 2024, 1:10 pm IST
SHARE ARTICLE
Dr. Mandeep Kaur
Dr. Mandeep Kaur

Dr Mandeep Kaur News : ਡਾ. ਮਨਦੀਪ ਕੌਰ ਨੂੰ ਖੇਤਰੀ ਇਲਾਕਿਆਂ ਵਿਚ ਸੇਵਾ ਕਰਨ ਲਈ ਕੀਤਾ ਗਿਆ ਸਨਮਾਨਿਤ 

Dr Mandeep Kaur News :  ਆਸਟ੍ਰੇਲੀਆ ਵਿਚ ਨਾਮੀ ਸੰਸਥਾ ਰੂਰਲ ਡਾਕਟਰਸ ਐਸੋਸ਼ੀਏਸ਼ਨ ਆਫ਼ ਵਲੋਂ ਡਾ ਮਨਦੀਪ ਕੌਰ ਪੰਜਾਬਣ ਨੂੰ ਮਿਲਿਆ 'ਰੂਰਲ ਡਾਕਟਰ ਆਫ ਦਾ ਯੀਅਰ'ਨਾਲ ਸਨਮਾਨਿਤ ਕੀਤਾ ਗਿਆ ।  ਡਾ ਮਨਦੀਪ ਕੌਰ ਪਰਵਰਿਸ਼ ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕੇ ਗ੍ਰਿਫਿਥ ’ਚ ਹੋਈੇ ਉਨ੍ਹਾਂ ਨੇ  ਡਾਕਟਰੀ ਦੀ ਪੜ੍ਹਾਈ ਵਿਦੇਸ਼ ਤੋਂ ਪ੍ਰਾਪਤ ਕੀਤੀ, ਅਤੇ ਆਖਰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਖੇਤਰੀ ਇਲਾਕਿਆਂ ਨੂੰ ਹੀ ਚੁਣਿਆ। 

ਇਹ ਵੀ ਪੜੋ:Fazilka News : ਫਾਜ਼ਿਲਕਾ ’ਚ ਨਹਿਰ ਮਿਲੀ ਦੋ ਬੱਚਿਆਂ ਦੇ ਪਿਤਾ ਦੀ ਲਾਸ਼  

ਦੱਸ ਦੇਈਏ ਕਿ ਸਿਡਨੀ ’ਚ ਜਨਮੀ ਮਨਦੀਪ ਕੌਰ ਛੋਟੀ ਉਮਰੇ ਹੀ ਆਪਣੀ ਮਾਤਾ ਨਾਲ ਖੇਤਰੀ ਨਿਊ ਸਾਊਥ ਵੇਲਜ਼ ਦੇ ਗ੍ਰਿਫਿਥ ਇਲਾਕੇ ਵਿਚ ਪੱਕੇ ਤੌਰ ਤੇ ਰਹਿਣ ਲਈ ਚਲੀ ਗਈ ਸੀ। ਆਪਣੀ ਸਕੂਲੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਮਨਦੀਪ ਨੇ ਮੈਡੀਕਲ ਦੀ ਪੜ੍ਹਾਈ ਭਾਰਤ ਤੋਂ ਕੀਤੀ ਅਤੇ ਆਪਣੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਵਾਪਸ ਆਸਟ੍ਰੇਲੀਆ ਆ ਕੇ ਖੇਤਰੀ ਇਲਾਕਿਆਂ ’ਚ ਹੀ ਕੰਮ ਕਰਨ ਲਈ ਠਾਣ ਲਿਆ। ਡਾ ਮਨਦੀਪ ਕੌਰ ਵਲੋਂ ਖੇਤਰੀ ਇਲਾਕਿਆਂ ਵਿਚ ਸੇਵਾਵਾਂ ਕਰਨ ਲਈ ਲਏ ਪ੍ਰਣ ਸਦਕਾ ਉਹਨਾਂ ਨੂੰ  'ਰੂਰਲ ਡਾਕਟਰਸ ਐਸੋਸ਼ੀਏਸ਼ਨ ਆਫ਼ ਆਸਟ੍ਰੇਲੀਆ' ਨਾਮੀ ਸੰਸਥਾ ਵਲੋਂ 'ਰੂਰਲ ਡਾਕਟਰ ਆਫ ਦਾ ਯੀਅਰ' ਵਾਲੇ ਮਾਣਮੱਤੇ ਸਨਮਾਨ ਨਾਲ ਉਚੇਚਾ ਤੌਰ ਤੇ ਸਨਮਾਨਿਆ ਗਿਆ ਹੈ।

ਇਹ ਵੀ ਪੜੋ:Rajasthan News : ਸਵਾਈਮਾਧੋਪੁਰ ਹਾਈਵੇ 'ਤੇ ਟਰੱਕ ਤੇ ਈਕੋ ਕਾਰ ਵਿਚਾਲੇ ਹੋਈ ਟੱਕਰ

ਇਸ ਸੰਬੰਧੀ  SBS ਪੰਜਾਬੀ ਨਾਲ ਗੱਲ ਕਰਦੇ ਹੋਏ ਡਾ ਕੌਰ ਨੇ ਜਿੱਥੇ ਖੇਤਰੀ ਇਲਾਕਿਆਂ ਵਿਚਲੀ ਜ਼ਿੰਦਗੀ ਬਾਰੇ ਸਾਂਝ ਪਾਈ, ਉੱਥੇ ਨਾਲ ਹੀ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਲਈ ਸਿਹਤ ਪ੍ਰਤੀ ਸਾਵਧਾਨ ਰਹਿਣ ਦੇ ਕੁੱਝ ਖਾਸ ਨੁਕਤੇ ਵੀ ਸਾਂਝੇ ਕੀਤੇ। 

(For more news apart from  Dr. Mandeep Kaur received 'Rural Doctor of the Year' award in Australia News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement