
BSF News : ਹਨੇਰੇ ਦਾ ਫਾਇਦਾ ਚੁੱਕ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼
BSF busts infiltrators in Mamdot area Latest News in Punjabi : ਮਮਦੋਟ, (ਫਿਰੋਜ਼ਪੁਰ) : ਬੀ.ਐਸ.ਐਫ਼. ਵਲੋਂ ਹਿੰਦ ਪਾਕਿ ਸਰਹੱਦ ਨੇੜੇ ਮਮਦੋਟ ਖੇਤਰ ਦੀ ਬੀ.ਓ.ਪੀ.ਐਲ.ਐਸ. ਵਾਲਾ ਵਿਖੇ ਸਵੇਰੇ ਕਰੀਬ ਚਾਰ ਵਜੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿਤਾ ਗਿਆ। ਜਾਣਕਾਰੀ ਅਨੁਸਾਰ ਪਾਕਿਸਤਾਨੀ ਵਿਅਕਤੀ ਹਨੇਰੇ ਦਾ ਫਾਇਦਾ ਚੁੱਕ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਡਿਊਟੀ ’ਤੇ ਤਾਇਨਾਤ ਬੀ.ਐਸ.ਐਫ਼. ਦੇ ਜਵਾਨਾਂ ਵਲੋਂ ਲਲਕਾਰਿਆ ਤੇ ਰੁਕਣ ਲਈ ਕਿਹਾ ਗਿਆ ਪਰ ਉਸ ਦੇ ਨਾ ਰੁਕਣ ’ਤੇ ਹੋਈ ਫ਼ਾਇਰਿੰਗ ਵਿਚ ਪਾਕਿ ਘੁਸਪੈਠੀਆ ਮਾਰਿਆ ਗਿਆ।