
Huge uproar at Nangal Dam : ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਆਗੂਆਂ ਨੂੰ ਸੰਘਰਸ਼ ਲਈ ਕੀਤਾ ਪ੍ਰੇਰਿਤ
Huge uproar at Nangal Dam, Police release BBMB Chairman Manoj Tripathi Latest News in Punjabi : ਨੰਗਲ ਡੈਮ ’ਤੇ ਅੱਜ ਜਬਰਦਸਤ ਬਵਾਲ ਦੇਖਣ ਨੂੰ ਮੀਲਿਆ ਹੈ। ਪੁਲਿਸ ਨੇ BBMB ਚੇਅਰਮੈਨ ਮਨੋਜ ਤ੍ਰਿਪਾਠੀ ਨੂੰ ਛੁਡਵਾ ਲਿਆ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਅਚਾਨਕ BBMB ਚੇਅਰਮੈਨ ਮਨੋਜ ਤ੍ਰਿਪਾਠੀ ਵਲੋਂ ਨੰਗਲ ਡੈਮ ਵਿਖੇ ਪਹੁੰਚ ਕੇ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਸਿਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਤੇ ‘ਆਪ’ ਆਗੂਆਂ ਨੇ ਸਤਲੁਜ ਸਦਨ ਦੇ ਮੁੱਖ ਗੇਟ ਨੂੰ ਤਾਲਾ ਲਗਾਇਆ ਸੀ। ਇਸ ਘਟਨਾ ਤੋਂ ਬਾਅਦ ਸਤਲੁਜ ਭਵਨ ’ਚ ਮਨੋਜ ਤ੍ਰਿਪਾਠੀ ਨੂੰ ਬੰਧਕ ਬਣਾਇਆ ਗਿਆ ਸੀ।
ਤੁਹਾਨੂੰ ਦੱਸ ਦਈਏ ਕਿ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਤਾਲਾ ਖੁਲ੍ਹਵਾ ਲਿਆ ਹੈ। ਇਸ ਸਮੇਂ ਡੀਆਈਜੀ ਹਰਚਰਨ ਸਿੰਘ ਭੁੱਲਰ ਵੀ ਹਾਜ਼ਰ ਰਹੇ।
ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਆਗੂਆਂ ਨੂੰ ਸੰਘਰਸ਼ ਲਈ ਕੀਤਾ ਪ੍ਰੇਰਿਤ
ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਨੰਗਲ ਡੈਮ ਪਹੁੰਚੇ ਤੇ ਉਨ੍ਹਾਂ ‘ਆਪ’ ਆਗੂਆਂ ਨੂੰ ਸੰਘਰਸ਼ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, ਜੇ ਸਾਡਾ ਪਾਣੀ ਚੱਲਦਾ ਤਾਂ ਸਾਡਾ ਚੁੱਲ੍ਹਾ ਚੱਲਦਾ ਹੈ। ‘ਅੱਜ ਗੱਲ ਸਾਡੇ ਚੁੱਲ੍ਹੇ ਦੀ ਅੱਗ ਦੀ ਹੈ। ਹਰਿਆਣਾ 31 ਮਾਰਚ ਤਕ ਅਪਣੇ ਹਿੱਸੇ ਤੋਂ ਜਿਆਦਾ ਪਾਣੀ ਵਰਤ ਚੁੱਕਿਆ ਹੈ।’
ਉਨ੍ਹਾਂ ਕਿਹਾ ਕਿ ਅਸੀਂ ਸਹੀ ਹਾਂ ਇਸ ਲਈ ਸੰਘਰਸ਼ ਜਾਰੀ ਰਹੇਗਾ।