
ਮੁਹਾਲੀ ਬਾਡੀਬਿਲਡਿੰਗ ਐਸੋਸੀਏਸ਼ਨ ਵਲੋ ਅੱਜ ਖਰੜ ਵਿਖੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ।
ਖਰੜ,7 ਜੂਨ (ਪੰਕਜ ਚੱਢਾ) : ਅੱਜ ਨਿੱਝਰ ਰੋਡ ਖਰੜ ਵਿਖੇ ਜਿੰਮ ਖੋਹਲਣ ਲਈ ਮੁਹਾਲੀ ਬਾਡੀਬਿਲਡਿੰਗ ਐਸੋਸੀਏਸ਼ਨ ਵਲੋ ਪ੍ਰਦਰਸ਼ਨ ਕਰਕੇ ਸਰਕਾਰ ਤੋਂ ਮੰਗ ਕੀਤੀ ਗਈ ਕਿਉੋਕਿ ਲਾਕਡਾਊਨ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਚੁੱਕਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ, ਬਲਜੀਤ ਬੱਲੀ ਜਨਰਲ ਸਕੱਤਰ ਨੇ ਦਸਿਆ ਕਿ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਵਲੋਂ ਮੀਟਿੰਗ ਕਰਕੇ ਵਿਚਾਰਾਂ ਕੀਤੀਆਂ ਗਈਆਂ।
ਉਨ੍ਹਾਂ ਦਸਿਆ ਕਿ ਜਿਲ੍ਹਾ ਮੁਹਾਲੀ ਵਿਚ 220 ਦੇ ਕਰੀਬ ਬਾਡੀਬਿਲਡਿੰਗ ਫਿਟਨੈਸ ਜਿੰਮ ਹਨ, ਲਾਕਡਾਊਨ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਪਿਆ ਹੈ ਅਤੇ ਬਹੁਤ ਸਾਰੇ ਜਿੰਮ ਫਿਟਨੈਸ ਕੇਂਦਰਾਂ ਵਲੋਂ ਇਮਾਰਤਾਂ ਕਿਰਾਏ ਤੇ ਲਈਆਂ ਹੋਈਆਂ ਹਨ। ਉਨ੍ਹਾਂ ਨੂੰ ਹੁਣ ਮਾਲਕ ਇਮਾਰਤਾਂ ਖਾਲੀ ਕਰਨ ਲਈ ਕਹਿ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੱਢੇ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਸ਼ਾਪਿੰਗ ਮਾਲ ਸਮੇਤ ਹੋਰ ਵਪਾਰਿਕ ਅਦਾਰਿਆਂ ਨੂੰ ਖੋਹਲਣ ਦਾ ਐਲਾਨ ਕਰ ਦਿੱਤਾ ਤਾਂ ਫਿਰ ਫਿਟਨੈਸ ਜਿੰਮ ਕਿਉ ਖੋਹਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ? ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 5-10 ਦਾ ਗਰੁੱਪ ਬਣਾ ਕੇ ਫਿਟਨੈਸ ਜਿੰਮ ਖੋਹਲਣ ਦੀ ਪ੍ਰਵਾਨਗੀ ਦਿੱਤੀ ਜਾਵੇ ਅਤੇ ਉਹ ਕੋਰੋਨਾ ਨੂੰ ਲੈ ਕੇ ਸ਼ੋਸ਼ਲ ਡਿਸਟੈਸ ਵੀ ਰੱਖਣਗੇ। ਇਸ ਮੌੌਕੇ ਜੁਆਇੰਟ ਸਕੱਤਰ ਗਗਨਦੀਪ, ਵਾਈਸ ਮੀਤ ਪ੍ਰਧਾਨ ਸੰਜੀਵ, ਕਾਨੂੰਨੀ ਸਲਾਹਕਾਰ ਐਡਵੋਕੇਟ ਦਾਨ ਬਹਾਦਰ ਸਮੇਤ ਹੋਰ ਅਹੁੱਦੇਦਾਰ ਅਤੇ ਜਿੰਮਾਂ ਦੇ ਮਾਲਕ ਹਾਜ਼ਰ ਸਨ।