ਧਾਰਮਕ ਸਥਾਨ, ਹੋਟਲ, ਰੈਸਟੋਰੈਂਟ ਅਤੇ ਸ਼ਾਪਿੰਗ ਮਾਲਜ਼ ਨੂੰ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਜਾਰੀ
Published : Jun 8, 2020, 10:05 pm IST
Updated : Jun 9, 2020, 8:21 am IST
SHARE ARTICLE
1
1

ਧਾਰਮਕ ਸਥਾਨ, ਹੋਟਲ, ਰੈਸਟੋਰੈਂਟ ਅਤੇ ਸ਼ਾਪਿੰਗ ਮਾਲਜ਼ ਨੂੰ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਜਾਰੀ

ਫ਼ਾਜ਼ਿਲਕਾ, 8 ਜੂਨ (ਅਨੇਜਾ) : ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਦਸਿਆ ਕਿ ਗ੍ਰਹਿ ਮੰਤਰਾਲੇ (ਐਮ.ਐਚ.ਏ.), ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ 30 ਮਈ 2020 ਨੂੰ ਧਾਰਮਕ ਸਥਾਨ, ਹੋਟਲ, ਰੈਸਟੋਰੈਂਟ ਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲਜ਼ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮ.ਐਚ.ਐਫ.ਡਬਲਯੂ), ਭਾਰਤ ਸਰਕਾਰ ਵਲੋਂ ਜਾਰੀ ਐਸ.ਓ.ਪੀਜ਼ ਦੇ ਅਨੁਸਾਰ 8 ਜੂਨ ਤੋਂ ਖੋਲ੍ਹਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ। ਜ਼ਿਲ੍ਹਾ ਮੈਜਿਸਟਰੇਟ ਨੇ ਫ਼ੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਦੇ ਅਧਿਕਾਰਾਂ ਤਹਿਤ ਹੁਕਮ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਗ੍ਰਹਿ ਮਾਮਲਿਆ ਵਿਭਾਗ ਦੇ ਪੱਤਰ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ 1 ਜੂਨ 2020 ਤੋਂ 30 ਜੂਨ 2020 ਤਕ ਲਾਕਡਾਊਨ 5.0/ਅਨਲੋਕ 1.0 ਵਿਚ ਧਾਰਮਕ ਸਥਾਨਾਂ, ਹੋਟਲਾਂ, ਰੈਸਟੋਰੈਂਟ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲਜ਼ ਨੂੰ ਖੁੱਲ੍ਹਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।1


 ਜ਼ਿਲ੍ਹ•ਾ ਮੈਜਿਸਟ੍ਰੇਟ ਨੇ ਅੱਗੇ ਦਸਿਆ ਕਿ ਅੱਜ ਤੋਂ ਧਾਰਮਕ ਸਥਾਨਾਂ, ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲਜ਼ ਨੂੰ ਖੋਲ੍ਹਣ ਦੀ ਆਗਿਆ ਦਿਤੀ ਗਈ ਹੈ। ਇਨ੍ਹਾਂ ਸੰਸਥਾਵਾਂ ਦੀ ਮੈਨੇਜਮੈਂਟ ਸਬੰਧਤ ਐਸ.ਓ.ਪੀਜ਼ ਦੀ ਪਾਲਣਾ ਕਰੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮਾਲ ਵਿਚ ਦਾਖ਼ਲ ਹੋਣ ਵਾਲੇ ਹਰ ਵਿਅਕਤੀ ਦੇ ਫ਼ੋਨ ਵਿਚ ਕੋਵਾ ਐਪ ਡਾਊਨਲੋਡ ਹੋਣੀ ਚਾਹੀਦੀ ਹੈ। ਪਰ ਇਕ ਪਰਵਾਰ ਦੇ ਮਾਮਲੇ 'ਚ ਇਕ ਵਿਅਕਤੀ ਕੋਲ ਐਪ ਹੋਵੇ ਤਾਂ ਮਾਲ 'ਚ ਦਾਖ਼ਲ ਹੋਣ ਦੀ ਆਗਿਆ ਹੋਵੇਗੀ। ਮਾਲ 'ਚ ਵਾਧੂ ਟਹਿਲਣ ਦੀ ਆਗਿਆ ਨਹੀਂ ਹੋਵੇਗੀ।


   ਉਨ੍ਹਾਂ ਕਿਹਾ ਕਿ ਮਾਲ 'ਚ ਦਾਖ਼ਲਾ ਟੋਕਨ ਪ੍ਰਣਾਲੀ ਦੇ ਅਧਾਰ 'ਤੇ ਹੋਵੇਗਾ। ਆਦਰਸ਼ਕ ਤੌਰ 'ਤੇ ਮਾਲ 'ਚ ਦਾਖ਼ਲ ਹੋਣ ਵਾਲੇ ਵਿਅਕਤੀ/ਵਿਅਕਤੀਆਂ ਦੇ ਸਮੂਹ ਲਈ ਵਾਧੂ ਸਮਾਂ ਸੀਮਾ ਵੀ ਲਾਗੂ ਕੀਤੀ ਜਾਣੀ ਚਾਹੀਦੀ ਹੈ। ਮਾਲ ਵਿਚਲੀ ਹਰੇਕ ਦੁਕਾਨ 'ਚ ਨਿਸ਼ਚਿਤ ਵਿਅਕਤੀਆਂ ਦੀ ਵੱਧ ਤੋਂ ਵੱਧ ਸਮਰੱਥਾ 6 ਫੁੱਟ ਦੀ ਦੂਰੀ (2 ਗਜ਼ ਕੀ ਦੂਰੀ) ਦੇ ਅਧਾਰ 'ਤੇ ਨਿਰਧਾਰਤ ਕੀਤੀ ਜਾਏਗੀ, ਭਾਵ ਦੁਕਾਨ 'ਚ ਦਾਖ਼ਲ ਹੋਣ ਵਾਲੇ ਹਰੇਕ ਵਿਅਕਤੀ ਲਈ ਲਗਭਗ 10 ਗੁਣਾ 10 ਫੁੱਟ ਦਾ ਖੇਤਰਫ਼ਲ। ਇਸ ਤੋਂ ਇਲਾਵਾ ਮਾਲ ਦੀ ਕੁਲ ਸਮਰੱਥਾ ਨਿਰਧਾਰਤ ਕਰਨ ਲਈ ਆਮ ਖੇਤਰਾਂ ਲਈ ਵਾਧੂ 25 ਫ਼ੀ ਸਦੀ ਦੀ ਇਜਾਜ਼ਤ ਹੋਵੇਗੀ।
  ਉਨ੍ਹਾਂ ਦਸਿਆ ਕਿ ਮੈਨੇਜ਼ਮੈਂਟ ਮਾਲ ਅਤੇ ਹਰੇਕ ਦੁਕਾਨ ਦੀ ਵੱਧ ਤੋਂ ਵੱਧ ਸਮਰੱਥਾ ਦਰਸਾਉਣ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਵੇਗੀ ਅਤੇ ਵੱਧ ਤੋਂ ਵੱਧ ਸਮਰੱਥਾ ਦਾ 50 ਪ੍ਰਤੀਸ਼ਤ ਤੋਂ ਵੱਧ ਕਿਸੇ ਵੀ ਸਮੇਂ ਮਾਲ 'ਚ ਦਾਖ਼ਲ/ਕਿਸੇ ਇਕ ਦੁਕਾਨ 'ਚ ਮੌਜੂਦ ਨਹੀਂ ਹੋਣਾ ਚਾਹੀਦਾ।


ਇਸ ਤੋਂ ਇਲਾਵਾ ਦੁਕਾਨ ਦੇ ਅੰਦਰ ਦਾਖਲ ਹੋਣ ਦਾ ਇੰਤਜ਼ਾਰ ਕਰ ਰਹੇ ਵਿਅਕਤੀਆਂ ਲਈ ਸਮਾਜਕ ਦੂਰੀ ਦਰਸਾਉਣ ਲਈ ਨਿਸ਼ਾਨਦੇਹੀ ਕੀਤੀ ਜਾਵੇਗੀ। ਲਿਫਟਾਂ ਦੀ ਵਰਤੋਂ ਅਪਾਹਜ ਵਿਅਕਤੀਆਂ ਜਾਂ ਡਾਕਟਰੀ ਐਮਰਜੈਂਸੀ ਦੇ ਸਿਵਾਏ ਨਹੀਂ ਕੀਤੀ ਜਾਏਗੀ। ਐਸਕਲੇਟਰਸ ਸਿਰਫ ਇੱਕ ਦੂਜੇ ਤੋਂ ਸਮਾਜਕ ਦੂਰੀ ਦੇ ਨਿਯਮ ਦੀ ਪਾਲਣਾ ਨਾਲ ਵਰਤੇ ਜਾ ਸਕਦੇ ਹਨ।


  ਇਸ ਤੋਂ ਇਲਾਵਾ ਕਪੜੇ ਅਤੇ ਹੋਰ ਸਾਮਾਨ ਦੀ ਅਜ਼ਮਾਇਸ਼ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਦੀ ਸਿਹਤ ਟੀਮ ਬਕਾਇਦਾ ਮਾਲ ਦੀਆਂ ਦੁਕਾਨਾਂ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਜਾਂਚ ਕਰੇਗੀ। ਕਿਸੇ ਵੀ ਮਾਲ 'ਚ ਰੈਸਟੋਰੈਂਟ / ਫ਼ੂਡ ਕੋਰਟ ਟੇਕਵੇਅ/ਹੋਮ ਡਿਲਿਵਰੀ ਤੋਂ ਇਲਾਵਾ ਕੰਮ ਨਹੀਂ ਕਰਨਗੇ। ਇਨ੍ਹਾਂ ਥਾਵਾਂ ਦੇ ਪ੍ਰਬੰਧਨ ਲਈ ਹੱਥਾਂ ਦੀ ਸਫਾਈ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕਰਨਗੇ।




ਰੈਸਟੋਰੈਂਟਾਂ ਨੂੰ ਸਿਰਫ ਹੁਣ ਵਸਤਾਂ ਲੈ ਕੇ ਜਾਣ ਅਤੇ ਘਰ ਡਿਲੀਵਰੀ ਦੇਣ ਲਈ ਖੋਲ•ਣ ਲਈ ਆਗਿਆ ਦਿੱਤੀ ਜਾਵੇਗੀ। ਅਗਲੇ ਆਦੇਸ਼ਾਂ ਤਕ ਇੱਥੇ ਕੋਈ 'ਡਾਈਨ-ਇਨ' ਸਹੂਲਤ ਨਹੀ ਹੋਵੇਗੀ। ਰਾਤ 8 ਵਜੇ ਤੱਕ ਘਰ ਵਿਚ ਡਿਲੀਵਰੀ ਦੀ ਆਗਿਆ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ਦੇ ਪ੍ਰਬੰਧਨ ਲਈ ਹੱਥਾਂ ਦੀ ਸਫਾਈ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਹੋਟਲ ਰੈਸਟੋਰੈਂਟ ਬੰਦ ਰਹਿਣਗੇ ਅਤੇ ਹੋਟਲਾਂ 'ਚ ਮਹਿਮਾਨਾਂ ਲਈ ਸਿਰਫ ਕਮਰਿਆਂ ਵਿਚ ਖਾਣਾ ਪਰੋਸਿਆ ਜਾਵੇਗਾ। ਰਾਤ ਦਾ ਕਰਫਿਊ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਵਿਅਕਤੀਆਂ ਦੀ ਆਵਾਜਾਈ ਸਿਰਫ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਜਾਇਜ਼ ਹੋਵੇਗੀ। ਹਾਲਾਂਕਿ, ਮਹਿਮਾਨਾਂ ਨੂੰ ਉਨ੍ਹਾਂ ਦੀ ਉਡਾਣ / ਰੇਲ ਰਾਹੀਂ ਯਾਤਰਾ ਦੇ ਨਿਯਮ ਦੇ ਅਧਾਰ 'ਤੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਹੋਟਲ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਦੀ ਆਗਿਆ ਹੋਵੇਗੀ। ਹਵਾਈ / ਰੇਲ ਦੀ ਟਿਕਟ ਨੂੰ ਹੀ ਕਰਫਿਊ ਦੇ ਘੰਟਿਆਂ (ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ) ਦੌਰਾਨ ਹੋਟਲ ਅਤੇ ਆਉਣ ਵਾਲੇ ਮਹਿਮਾਨਾਂ ਲਈ ਇਕ ਵਾਰੀ ਦੇ ਆਵਾਜਾਈ ਕਰਫਿਊ ਪਾਸ ਵਜੋਂ ਵਰਤਿਆ ਜਾਵੇਗਾ। ਇਨ੍ਹਾਂ ਥਾਵਾਂ ਦੇ ਪ੍ਰਬੰਧਨ ਲਈ ਹੱਥਾਂ ਦੀ ਸਫਾਈ, ਸਮਾਜਕ ਦੂਰੀ ਅਤੇ ਮਾਸਕ  ਪਹਿਨਣ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕਰਨਗੇ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਪੂਜਾ / ਧਾਰਮਿਕ  ਸਥਾਨ ਸਵੇਰੇ 5 ਵਜੇ ਤੋਂ ਸ਼ਾਮ 8 ਵਜੇ ਤੱਕ ਹੀ ਖੁੱਲ੍ਹੇ ਰਹਿਣਗੇ। ਪੂਜਾ ਦੇ ਸਮੇਂ ਵਿਅਕਤੀਆਂ ਦੀ ਵੱਧ ਤੋਂ ਵੱਧ ਗਿਣਤੀ 20 ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਇਸ ਲਈ ਪੂਜਾ ਦਾ ਸਮਾਂ ਛੋਟੇ ਸਮੂਹਾਂ 'ਚ ਵੰਡਿਆ ਹੋਣਾ ਚਾਹੀਦਾ ਹੈ। ਇਨ੍ਹਾਂ ਥਾਵਾਂ ਦੇ ਪ੍ਰਬੰਧਨ ਹੱਥਾਂ ਦੀ ਸਫਾਈ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕਰਨਾ। ਪ੍ਰਸ਼ਾਦ, ਭੋਜਨ ਅਤੇ ਭੋਜਨ / ਲੰਗਰ ਦੀ ਵੰਡ ਨਹੀਂ ਕੀਤੀ ਜਾਏਗੀ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਤੇ ਤਾਲਾਬੰਦੀ ਉਪਾਵਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨੂੰ ਆਫਤ ਪ੍ਰਬੰਧਨ ਐਕਟ 2005 ਦੀ ਧਾਰਾ 51 ਤੋਂ 60 ਦੇ ਅਧੀਨ ਆਈਪੀਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement