ਸਮਾਜਕ ਦੂਰੀ ਬਣਾ ਕੇ ਹੀ ਗੁਰੂ ਘਰਾਂ ਵਿਚ ਸੰਗਤਾਂ ਨਤਮਸਤਕ ਹੋਣ : ਯੂਨਾਇਟੇਡ ਸਿੱਖਜ਼
Published : Jun 8, 2020, 7:33 am IST
Updated : Jun 8, 2020, 7:33 am IST
SHARE ARTICLE
Darbar Sahib
Darbar Sahib

ਸਰਕਾਰ ਵਲੋਂ 8 ਜੂਨ ਤੋਂ ਧਾਰਮਕ ਅਸਥਾਨ ਖੋਲਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਯੂਨਾਇਟੇਡ ਸਿੱਖਜ਼ ਦੇ ਅੰਮ੍ਰਿਤਸਰ ਦੇ ਹੈਡ ਹਰਮੀਤ ਸਿੰਘ

ਅੰਮ੍ਰਿਤਸਰ : ਸਰਕਾਰ ਵਲੋਂ 8 ਜੂਨ ਤੋਂ ਧਾਰਮਕ ਅਸਥਾਨ ਖੋਲਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਯੂਨਾਇਟੇਡ ਸਿੱਖਜ਼ ਦੇ ਅੰਮ੍ਰਿਤਸਰ ਦੇ ਹੈਡ ਹਰਮੀਤ ਸਿੰਘ ਸਲੂਜਾ ਨੇ ਕਿਹਾ ਕਿ ਸੰਗਤਾਂ ਨੂੰ ਸੇਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਇਕ ਦੂਜੇ ਤੋਂ ਸਮਾਜਕ ਦੂਰੀ ਬਣਾ ਕੇ ਹੀ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਚਾਹੀਦਾ ਹੈ ਤਾਂ ਜੋ ਆਪ ਅਤੇ ਆਪਣੇ ਆਲੇ ਦੁਆਲੇ ਦੇ ਲੋਗ ਸਿਹਤਮੰਦ ਰਹਿ ਸਕਣ।

United SikhsUnited Sikhs

ਸ. ਸਲੂਜਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਗਤ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਵੇਲੇ ਸੇਹਤ ਵਿਭਾਗ ਅਤੇ ਗੁਰਦਵਾਰਾ ਪ੍ਰਬੰਧਕਾਂ ਨਾਲ ਸਹਿਯੋਗ ਕਰਨ ਅਤੇ ਇਸ ਕਰੋਨਾ ਮਹਾਮਾਰੀ ਨੂੰ ਜੜ ਤੋਂ ਖ਼ਤਮ ਕਰਨ ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰਨ। ਯੂਨਾਇਟੇਡ ਸਿੱਖਜ਼ ਵਲੋਂ ਧਾਰਮਕ ਅਸਥਾਨ ਖੁੱਲ੍ਹਣ ਤੇ 8 ਜੂਨ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਣ ਵਾਲੀਆਂ ਸੰਗਤਾਂ ਨੂੰ ਸੰਸਥਾ ਵਲੋਂ ਮਾਸਕ ਅਤੇ ਸੈਨਿਟਾਇਜ਼ਰ ਵੰਡੇ ਜਾਣਗੇ।

PhotoPhoto

ਇਸ ਮੌਕੇ ਯੂਨਾਇਟੇਡ ਸਿੱਖਸ ਦੀ ਅੰਮ੍ਰਿਤਸਰ ਟੀਮ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀ ਭਰ ਕੇ ਕਰੋਨਾ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ । ਇਸ ਮੌਕੇ ਇੰਦਰਪਾਲ ਸਿੰਘ , ਹਰਦੀਪ ਸਿੰਘ ਸ਼੍ਰੋਮਣੀ ਗਤਕਾ ਅਖਾੜਾ ਤੋਂ ਉਸਤਾਦ ਕਮਲਪ੍ਰੀਤ ਸਿੰਘ, ਰਵਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement