ਵਿਦੇਸ਼ ਭੇਜਣ ਵਾਲੇ ਏਜੰਟ ਦੇ ਲਾਰਿਆਂ ਤੋਂ ਪ੍ਰੇਸ਼ਾਨ ਲੜਕੇ ਨੇ ਕੀਤੀ ਖ਼ੁਦਕੁਸ਼ੀ
Published : Jun 8, 2020, 10:56 am IST
Updated : Jun 8, 2020, 10:56 am IST
SHARE ARTICLE
File Photo
File Photo

ਵਿਦੇਸ਼ ਦੇ ਭੇਜਣ ਦੇ ਨਾਮ ਉਤੇ 10 ਲੱਖ ਰੁਪਏ ਲੈ ਕੇ ਲਾਰੇ ਲਗਾਉਣ ਵਾਲੇ ਦੋਸ਼ੀ ਏਜੰਟ ਤੋਂ ਪ੍ਰੇਸ਼ਾਨ ਹੋ ਕੇ ਵਿਅਕਤੀ

ਲੁਧਿਆਣਾ, 7 ਜੂਨ (ਕਿਰਨਵੀਰ ਸਿੰਘ ਮਾਂਗਟ):  ਵਿਦੇਸ਼ ਦੇ ਭੇਜਣ ਦੇ ਨਾਮ ਉਤੇ 10 ਲੱਖ ਰੁਪਏ ਲੈ ਕੇ ਲਾਰੇ ਲਗਾਉਣ ਵਾਲੇ ਦੋਸ਼ੀ ਏਜੰਟ ਤੋਂ ਪ੍ਰੇਸ਼ਾਨ ਹੋ ਕੇ ਵਿਅਕਤੀ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਜਾਣਕਾਰੀ ਅਨੁਸਾਰ ਥਾਣਾ ਕੂੰਮ ਕਲਾਂ ਵਿਚ ਪੈਂਦੇ ਭੈਣੀ ਸਾਹਿਬ ਦੇ ਰਹਿਣ ਵਾਲੀ ਸੁਖਜੀਤ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਵਿਚ ਦਸਿਆ ਕਿ ਉਸ ਦਾ ਭਰਾ ਜਗਮੋਹਣ ਸਿੰਘ ਜਿਸ ਨੇ 7 ਸਾਲ ਪਹਿਲਾਂ ਉਨ੍ਹਾਂ ਦੇ ਜਾਣਕਾਰ ਗੁਰਵਿੰਦਰ ਸਿੰਘ ਨੂੰ ਵਿਦੇਸ਼ ਜਾਣ ਲਈ 10 ਲੱਖ ਰੁਪਏ ਦਿਤੇ ਸੀ ਪਰ ਉਸ ਨੇ ਨਾ ਤਾਂ ਉਸ ਦੇ ਭਰਾ ਨੂੰ ਵਿਦੇਸ਼ ਭੇਜਿਆ ਅਤੇ ਨਾ ਉਸ ਦੇ ਰੁਪਏ ਵਾਪਸ ਕੀਤੇ।

ਪਿਛਲੇ 7 ਸਾਲ ਤੋਂ ਉਸ ਦੇ ਭਰਾ ਨੂੰ ਦੋਸ਼ੀ ਲਾਰੇ ਲਗਾ ਰਿਹਾ ਸੀ। ਜਿਸ ਕਾਰਨ ਉਸ ਦਾ ਭਰਾ ਪ੍ਰੇਸ਼ਾਨ ਰਹਿੰਦਾ ਸੀ।     ਹਰ ਵਾਰ ਦੀ ਤਰਾਂ ਜਦੋਂ ਉਸ ਦੇ ਭਰਾ ਨੇ 5 ਜੂਨ ਨੂੰ ਫਿਰ ਪੁਛਿਆ ਕਿ ਉਸ ਦੇ ਰੁਪਏ ਵਾਪਸ ਕਰੋ ਪਰ ਉਸ ਨੂੰ ਜਦੋਂ ਪਹਿਲਾਂ ਵਾਂਗ ਫੇਰ ਲਾਰਾ ਲਗਾ ਕੇ ਵਾਪਸ ਕਰ ਦਿਤਾ ਤਾਂ ਉਸ ਦੇ ਭਰਾ ਨੇ ਪ੍ਰੇਸ਼ਾਨ ਹੋ ਕੇ ਘਰ ਵਿਚ ਆ ਕੇ ਜ਼ਹਿਰੀਲੀ ਦਵਾਈ ਪੀ ਲਈ ਜਿਸ ਨੂੰ ਇਲਾਜ ਲਈ ਅਪੋਲੇ ਹਸਪਤਾਲ ਭਰਤੀ ਕੀਤਾ ਗਿਆ।

ਜਿਥੇ ਉਸ ਦੇ ਭਰਾ ਜਗਮੋਹਣ ਸਿੰਘ ਦੀ ਮੌਤ ਹੋ ਗਈ। ਥਾਣਾ ਕੂੰਮ ਕਲਾਂ ਦੀ ਪੁਲਿਸ ਚੌਂਕੀ ਕਟਾਣੀ ਕਲਾਂ ਦੇ ਇੰਚਾਰਜ ਸਬ ਇੰਸਪੈਕਟਰ ਸਾਹਿਬ ਕੁਮਾਰ ਨੇ ਲਾਸ਼ ਦਾ ਸਿਵਲ ਹਸਪਤਾਲ ਤੋਂ ਪੋਸਟਮਾਟਮ ਕਰਵਾ ਕੇ ਖੁਦਕੁਸ਼ੀ ਕਰਨ ਵਾਲੇ ਮ੍ਰਿਤਕ ਜਗਮੋਹਣ ਸਿੰਘ ਦੀ ਭੈਣ ਸੁਖਜੀਤ ਕੌਰ ਦੇ ਬਿਆਨ ਉਤੇ ਮਰਨ ਲਈ ਮਜਬੂਰ ਕਰਨ ਵਾਲੇ ਦੋਸ਼ੀ ਗੁਰਵਿੰਦਰ ਸਿੰਘ ਵਾਸੀ ਪਿੰਡ ਸਾਹਨੇਵਾਲ ਦੇ ਵਿਰੁਧ ਮਾਮਲਾ ਦਰਜ ਕਰ ਲਾਸ਼ ਵਾਰਸਾਂ ਹਵਾਲੇ ਕਰ ਦੇਸ਼ੀ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement