ਦਲੀਪ ਕੁਮਾਰ ਆਕਸੀਜਨ ’ਤੇ ਹਨ, ਵੈਂਟੀਲੇਟਰ ’ਤੇ ਨਹੀਂ, ਹਾਲਤ ਸਥਿਰ : ਸਾਇਰਾ ਬਾਨੋ
Published : Jun 8, 2021, 12:09 am IST
Updated : Jun 8, 2021, 12:09 am IST
SHARE ARTICLE
image
image

ਦਲੀਪ ਕੁਮਾਰ ਆਕਸੀਜਨ ’ਤੇ ਹਨ, ਵੈਂਟੀਲੇਟਰ ’ਤੇ ਨਹੀਂ, ਹਾਲਤ ਸਥਿਰ : ਸਾਇਰਾ ਬਾਨੋ

ਮੁੰਬਈ, 7 ਜੂਨ : ਸਾਹ ਲੈਣ ਵਿਚ ਪ੍ਰੇਸ਼ਾਨ ਤੋਂ ਬਾਅਦ ਹਸਪਤਾਲ ਵਿਚ ਦਾਖ਼ਲ ਅਦਾਕਾਰ ਦਲੀਪ ਕੁਮਾਰ ਇਸ ਸਮੇਂ ਆਕਸੀਜਨ ’ਤੇ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਤਰ ਹੈ। ਦਲੀਪ ਦੇ ਅਧਿਕਾਰਤ ਟਵਿਟਰ ਹੈਂਡਲ ’ਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਉਨ੍ਹਾਂ ਦੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਦਿਤੀ। 
ਦਲੀਪ ਕੁਮਾਰ ਨੂੰ ਐਤਵਾਰ ਖਾਰ ਦੇ ਹਿੰਦੂਜਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਜੋ ਗ਼ੈਰ ਕੋਵਿਡ ਹਸਪਤਾਲ ਹੈ। ਇਥੇ ਜਾਂਚ ਵਿਚ ਉਨ੍ਹਾਂ ਨੂੰ ਬਾਈਲੇਟਰਲ ਪਲਯੂਰਲ ਅਫ਼ਯੁਜ਼ਨ (ਫ਼ੇਫੜਿਆਂ ਦੀ ਬਾਹਰੀ ਪਰਤ ਵਿਚ ਤਰਲ ਭਰ ਜਾਣਾ) ਹੋਣ ਦਾ ਪਤਾ ਚਲਿਆ ਸੀ। ਦਲੀਪ ਕੁਮਾਰ ਦੇ ਟਵਿਟਰ ਹੈਂਡਲ ’ਤੇ ਜਾਰੀ ਤਾਜ਼ਾ ਜਾਣਕਾਰੀ ਅਨੁਸਾਰ,‘‘ਦਲੀਪ ਕੁਮਾਰ ਸਾਹ ਲੈਣ ਲਈ ਆਕਸੀਜਨ ਸਪੋਰਟ ’ਤੇ ਹਨ, ਵੈਂਟੀਲੇਟਰ ’ਤੇ ਨਹੀਂ। ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਦੀਆਂ ਕੁੱਝ ਜਾਂਚ ਰਿਪੋਰਟਾਂ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।’’ ਛਾਤੀ ਰੋਗਾਂ ਦੇ ਮਾਹਰ ਡਾ. ਜਲੀਲ ਪਾਰਕਰ ਦਲੀਪ ਕੁਮਾਰ ਦਾ ਇਲਾਜ ਕਰ ਰਹੇ ਹਨ। (ਪੀਟੀਆਈ)

SHARE ARTICLE

ਏਜੰਸੀ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement