‘ਟੈਕਸ ਵਸੂਲੀ ਮਹਾਂਮਾਰੀ’ ਦੀਆਂ ਲਹਿਰਾਂ ਲਾਗਾਤਾਰ ਆ ਰਹੀਆਂ ਹਨ : ਰਾਹੁਲ
Published : Jun 8, 2021, 12:11 am IST
Updated : Jun 8, 2021, 12:11 am IST
SHARE ARTICLE
image
image

‘ਟੈਕਸ ਵਸੂਲੀ ਮਹਾਂਮਾਰੀ’ ਦੀਆਂ ਲਹਿਰਾਂ ਲਾਗਾਤਾਰ ਆ ਰਹੀਆਂ ਹਨ : ਰਾਹੁਲ

ਪਟਰੌਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ’ਤੇ ਕਾਂਗਰਸ ਨੇ ਸਰਕਾਰ ’ਤੇ ਵਿਨਿ੍ਹਆ ਨਿਸ਼ਾਨਾ

ਨਵੀਂ ਦਿੱਲੀ, 7 ਜੂਨ : ਕਾਂਗਰਸ ਨੇ ਪਟਰੌਲ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਲਈ ਸੋਮਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਲਾ ਵਿਨ੍ਹਦੇ ਹੋਏ ਦੋਸ਼ ਲਗਾਇਆ ਕਿ ‘ਟੈਕਸ ਵਸੂਲੀ ਮਹਾਂਮਾਰਜੀ ਦੀਆਂ ਲਹਿਰਾਂ’ ਲਗਾਤਾਰ ਆ ਰਹੀਆਂ ਹਨ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਕਈ ਸੂਬਿਆਂ ਵਿਚ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਪਟਰੌਲ ਪੰਪ ’ਤੇ ਬਿਲ ਦਿੰਦੇ ਸਮੇਂ ਤੁਹਾਨੂੰ ਮੋਦੀ ਸਰਕਾਰ ਵਲੋਂ ਕੀਤਾ ਗਿਆ ਮਹਿੰਗਾਈ ਦਾ ਵਿਕਾਸ ਦਿਸੇਗਾ। ਟੈਕਸ ਵਸੂਲੀ ਮਹਾਂਮਾਰੀ ਦੀਆਂ ਲਹਿਰਾਂ ਲਗਾਤਾਰ ਆ ਰਹੀਆਂ ਹਨ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਟੈਕਸ ਵਾਧੇ ਨੂੰ ਲੈ ਕੇ ਸਰਕਾਰ ਦੀ ਸਖ਼ਤ ਆਲੋਚਨਾ ਕਰਦੇ ਹੋਏ ਟਵੀਟ ਕੀਤਾ ਕਿ ਭਿਆਨਕ ਜਨ ਲੁੱਟ, ਪਿਛਲੇ 13 ਮਹੀਨੇ ’ਚ ਪਟਰੌਲ 25.72 ਰੁਪਏ, ਡੀਜ਼ਲ 23.93 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ। ਕਈ ਸੂਬਿਆਂ ਵਿਚ 100 ਰੁਪਏ ਪ੍ਰਤੀ ਲੀਟਰ ਪਾਰ ਹੋਇਆ। ਪਟਰੌਲ-ਡੀਜ਼ਲ ਵਿਚ ਰਿਕਾਰਡਤੋੜ ਵਾਧੇ ਲਈ ਕੱਚੇ ਤੇਲ ਦੀਆਂ ਕੀਮਤਾਂ ਨਹੀਂ, ਮੋਦੀ ਸਰਾਕਰ ਵਲੋਂ ਵਧਾਏ ਗਏ ਟੈਕਸ ਜ਼ਿੰਮੇਵਾਰ ਹਨ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement