ਇਸ ਵਾਰ ਸੁਖਬੀਰ ਸਿੰਘ ਬਾਦਲ ਦੀ ਹਦਾਇਤ ਤੇ 6 ਜੂਨ ਨੂੰ  ਐਕਟਿੰਗ ਜਥੇਦਾਰ ਅਤੇ ਸ਼ੋ੍ਰਮਣੀ ਕਮੇਟੀ ਨੇ '
Published : Jun 8, 2021, 6:57 am IST
Updated : Jun 8, 2021, 6:57 am IST
SHARE ARTICLE
image
image

ਇਸ ਵਾਰ ਸੁਖਬੀਰ ਸਿੰਘ ਬਾਦਲ ਦੀ ਹਦਾਇਤ ਤੇ 6 ਜੂਨ ਨੂੰ ਐਕਟਿੰਗ ਜਥੇਦਾਰ ਅਤੇ ਸ਼ੋ੍ਰਮਣੀ ਕਮੇਟੀ ਨੇ 'ਗਰਮ ਖ਼ਿਆਲੀਆਂ' ਪ੍ਰਤੀ ਸੁਰ ਨੀਵੀਂ ਰੱਖੀ

ਗਰਮ ਖ਼ਿਆਲੀਆਂ' ਪ੍ਰਤੀ ਸੁਰ ਨੀਵੀਂ ਰੱਖੀ


2022 ਦੀਆਂ ਚੋਣਾਂ ਕਾਰਨ ਨੀਤੀ ਬਦਲੀ ਗਈ, ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਕਿਧਰੇ ਵੀ ਨਜ਼ਰ ਨਾ ਆਈ ਟਾਸਕ ਫ਼ੋਰਸ

ਕੋਟਕਪੂਰਾ, 7 ਜੂਨ (ਗੁਰਿੰਦਰ ਸਿੰਘ) : ਇਸ ਵਾਰ 6 ਜੂਨ ਨੂੰ  ਗਰਮਿਖ਼ਆਲੀਆਂ ਨਾਲ ਸ਼ੋ੍ਰਮਣੀ ਕਮੇਟੀ ਦੇ ਟਕਰਾਅ ਦੀ ਕੋਈ ਖ਼ਬਰ ਪ੍ਰਕਾਸ਼ਤ ਨਾ ਹੋਣਾ, ਸ਼ੋ੍ਰਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਘੱਲੂਘਾਰੇ ਦੇ ਸ਼ਹੀਦਾਂ ਨੂੰ  ਸਿੱਖ ਕੌਮ ਦਾ ਸਰਮਾਇਆ ਦਰਸਾਉਣਾ, ਖ਼ਾਲਿਸਤਾਨ ਦੇ ਨਾਹਰਿਆਂ ਨੂੰ  ਜਾਇਜ਼ ਠਹਿਰਾਉਣਾ, ਅਕਾਲ ਤਖ਼ਤ ਦੇ ਜਥੇਦਾਰ ਵਲੋਂ ਘੱਲੂਘਾਰੇ ਨੂੰ  ਸਾਕਾ ਨੀਲਾ ਤਾਰਾ ਜਾਂ ਬਲਿਊ ਸਟਾਰ ਅਪ੍ਰੇਸ਼ਨ ਨਾ ਲਿਖਣ ਬਾਰੇ ਮੀਡੀਏ ਨੂੰ  ਅਪੀਲ ਕਰਨੀ, ਪਿਛਲੇ ਕੁੱਝ ਦਿਨਾਂ ਤੋਂ ਸ਼ੋ੍ਰਮਣੀ ਕਮੇਟੀ ਵਲੋਂ ਕਈ ਥਾਵਾਂ 'ਤੇ ਖੋਲ੍ਹੇ ਗਏ ਕੋਵਿਡ ਸੈਂਟਰਾਂ ਦਾ ਉਦਘਾਟਨ ਸੁਖਬੀਰ ਸਿੰਘ ਬਾਦਲ ਵਲੋਂ ਕਰਨ ਵਾਲੀਆਂ ਅਨੇਕਾਂ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਤੋਂ ਸਹਿਜੇ ਹੀ ਅੰਦਾਜ਼ਾ ਲਗਦਾ ਹੈ ਕਿ ਅਕਾਲੀ ਦਲ ਬਾਦਲ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਰਾਹੀਂ ਪ੍ਰੰਪਰਾਗਤ ਸਿੱਖ ਵੋਟਰਾਂ ਨੂੰ  ਅਪਣੇ ਵੱਲ ਖਿੱਚਣ ਦੀ ਕੋਸ਼ਿਸ਼ ਵਿਚ ਲੱਗ ਗਿਆ ਹੈ | 
ਪਹਿਲਾਂ ਆਰ.ਐਸ.ਐਸ. ਅਤੇ ਭਾਜਪਾ ਦੇ ਦਬਾਅ ਕਾਰਨ ਅਕਾਲੀ ਦਲ ਬਾਦਲ ਨੇ ਪੰਥਕ ਰਹਿਤ ਮਰਿਆਦਾ, ਸਿੱਖ ਸਿਧਾਂਤਾਂ ਜਾਂ ਵਿਚਾਰਧਾਰਾ ਦੀ ਬਹੁਤੀ ਪ੍ਰਵਾਹ ਕਰਨੀ ਛੱਡ ਦਿਤੀ ਸੀ ਕਿਉਂਕਿ ਬਾਦਲ ਦਲ ਨੇ ਜੁੂਨ 84 ਅਤੇ ਨਵੰਬਰ 84 ਦੇ ਸਿੱਖ ਵਿਰੋਧੀ ਘੱਲੂਘਾਰਿਆਂ ਉਪਰ ਸਿਆਸੀ ਰੋਟੀਆਂ ਤਾਂ ਬਹੁਤ ਸੇਕੀਆਂ ਅਤੇ ਉਕਤ ਘਟਨਾਵਾਂ ਦੀ ਆੜ ਵਿਚ ਕਾਂਗਰਸ ਨੂੰ  ਨੀਵਾਂ ਦਿਖਾ ਕੇ ਭਾਜਪਾ ਨੂੰ  ਫ਼ਾਇਦਾ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਦੋਹਾਂ ਘਟਨਾਵਾਂ ਤੋਂ ਪੀੜਤ ਸਿੱਖ ਪ੍ਰਵਾਰਾਂ ਦੀ ਕਦੇ ਸਾਰ ਲੈਣ ਦੀ ਜ਼ਰੂਰਤ ਤਕ ਨਾ ਸਮਝੀ | ਜੂਨ 84 ਦੇ ਘੱਲੂਘਾਰੇ ਦੀ ਬਰਸੀ ਅਰਥਾਤ ਯਾਦ ਮਨਾਉਣ ਮੌਕੇ ਇਸ ਵਾਰ 6 ਜੂਨ ਨੂੰ  ਸ਼ੋ੍ਰਮਣੀ ਕਮੇਟੀ ਦਾ ਰਵੱਈਆ ਗਰਮ ਖ਼ਿਆਲੀਆਂ ਪ੍ਰਤੀ ਕਾਫ਼ੀ ਨਰਮੀ ਵਾਲਾ ਰਿਹਾ ਅਤੇ ਇਸ ਵਾਰ ਪਹਿਲਾਂ ਦੀ ਤਰ੍ਹਾਂ ਟਕਰਾਅ ਵੀ ਦੇਖਣ ਨੂੰ  ਨਾ ਮਿਲਿਆ | ਹਰ ਸਾਲ ਦੀ ਤਰ੍ਹਾਂ ਇਸ ਵਾਰ ਸ਼ੋ੍ਰਮਣੀ ਕਮੇਟੀ ਦੀ ਟਾਸਕ ਫ਼ੋਰਸ (ਮੱਕੜ ਸੈਨਾ) ਵੀ ਪ੍ਰਕਰਮਾ ਵਿਚ ਜਾਂ ਅਕਾਲ ਤਖ਼ਤ ਦੇ ਆਸ ਪਾਸ ਨਜ਼ਰ ਨਾ ਆਈ |
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕੌਮ ਦੇ ਨਾਂਅ ਸੰਦੇਸ਼ ਵਿਚ ਹਮਦਰਦੀ ਜਤਾਉਂਦਿਆਂ ਕਿਹਾ ਕਿ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਸਿੱਖਾਂ ਦੇ ਦਰਦ ਦੇ ਕਾਰਨ ਨਿਕਲਦੇ ਹਨ | 37 ਸਾਲਾਂ ਬਾਅਦ ਅਕਾਲ ਤਖ਼ਤ ਦੇ 
ਜਥੇਦਾਰ ਵਲੋਂ ਜੂਨ 84 ਦੇ ਪੀੜਤ ਪ੍ਰਵਾਰਾਂ ਅਤੇ ਚਸ਼ਮਦੀਦ ਗਵਾਹਾਂ ਨੂੰ  ਉਸ ਸਮੇਂ ਦੇ ਘਟਨਾਕ੍ਰਮ ਦੇ ਵੀਡੀਉ ਕਲਿੱਪ ਬਣਾ ਕੇ ਅਕਾਲ ਤਖ਼ਤ 'ਤੇ ਭੇਜਣ ਅਤੇ ਸ਼ੋ੍ਰਮਣੀ ਕਮੇਟੀ ਵਲੋਂ ਜੂਨ 84 ਦੇ ਘੱਲੂਘਾਰੇ ਵਿਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਦਰਸ਼ਨ ਕਰਵਾ ਕੇ ਸਿੱਖ ਸੰਗਤਾਂ ਵਿਚ 1984 ਦੇ ਦਰਦ ਦੇ ਜ਼ਖ਼ਮ ਨੂੰ  ਦੁਬਾਰਾ ਹਰਾ ਕਰਨ ਦੀ ਕੋਸ਼ਿਸ਼ ਆਦਿਕ ਉਦਾਹਰਣਾਂ ਦਰਸਾਉਂਦੀਆਂ ਹਨ ਕਿ ਅਕਾਲੀ ਦਲ ਬਾਦਲ ਵਲੋਂ ਬਰਗਾੜੀ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਵਾਪਰੀਆਂ ਸੰਗਤਾਂ ਉਪਰ ਢਾਹੇ ਗਏ ਪੁਲਸੀਆ ਅਤਿਆਚਾਰ ਵਾਲੀਆਂ ਘਟਨਾਵਾਂ ਤੋਂ ਧਿਆਨ ਹਟਾ ਕੇ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼ੋ੍ਰਮਣੀ ਕਮੇਟੀ ਰਾਹੀਂ ਸਿੱਖਾਂ ਦਾ ਧਿਆਨ ਇਸ ਘੱਲੂਘਾਰੇ ਵਾਲੇ ਪਾਸੇ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਜੂਨ 84 ਦੇ ਘੱਲੂਘਾਰੇ ਦਾ ਕਾਲਾ ਦਾਗ਼ ਕਾਂਗਰਸ ਪਾਰਟੀ ਅਰਥਾਤ ਉਸ ਸਮੇਂ ਦੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਮੱਥੇ 'ਤੇ ਹੈ ਅਤੇ ਵਰਤਮਾਨ ਸਮੇਂ ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ | ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਪੰਥਦਰਦੀਆਂ ਦੀ ਨਾਰਜ਼ਗੀ ਨੂੰ  ਦੂਰ ਕਰ ਕੇ ਬਾਦਲ ਦਲ ਕਿਸੇ ਵੀ ਤਰ੍ਹਾਂ ਸਿੱਖਾਂ ਦੀਆਂ ਵੋਟਾਂ ਵਾਪਸ ਲਿਆਉਣ ਲਈ ਯਤਨਸ਼ੀਲ ਹੈ |
 

SHARE ARTICLE

ਏਜੰਸੀ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement