ਧੀ ਪੈਦਾ ਹੋਣ ਤੋਂ ਦੁਖੀ ਕਲਯੁਗੀ ਪਿਉ ਨੇ ਧੀਆਂ ਸਮੇਤ ਪਤਨੀ ਨੂੰ ਸੁਟਿਆ ਖੂਹ ’ਚ, ਇਕ ਧੀ ਦੀ ਮੌਤ
Published : Jun 8, 2021, 12:32 am IST
Updated : Jun 8, 2021, 12:32 am IST
SHARE ARTICLE
image
image

ਧੀ ਪੈਦਾ ਹੋਣ ਤੋਂ ਦੁਖੀ ਕਲਯੁਗੀ ਪਿਉ ਨੇ ਧੀਆਂ ਸਮੇਤ ਪਤਨੀ ਨੂੰ ਸੁਟਿਆ ਖੂਹ ’ਚ, ਇਕ ਧੀ ਦੀ ਮੌਤ

ਛਤਰਪੁਰ, 7 ਜੂਨ : ਮੱਧ ਪ੍ਰਦੇਸ ਦੇ ਛਤਰਪੁਰ ਜ਼ਿਲ੍ਹੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। 42 ਸਾਲਾ ਵਿਅਕਤੀ ਨੇ ਕਥਿਤ ਤੌਰ ’ਤੇ ਪੁੱਤ ਨਾ ਹੋਣ ਕਾਰਨ ਅਪਣੀ ਪਤਨੀ ਅਤੇ ਦੋ ਧੀਆਂ ਨੂੰ ਖੂਹ ਵਿਚ ਸੁਟ ਦਿਤਾ, ਜਿਸ ਕਾਰਨ ਅੱਠ ਸਾਲ ਦੀ ਧੀ ਦੀ ਮੌਤ ਹੋ ਗਈ। ਜਦੋਂ ਕਿ ਪਿੰਡ ਵਾਸੀ ਔਰਤ ਦੀ ਆਵਾਜ਼ ਸੁਣ ਕੇ ਉਥੇ ਪਹੁੰਚੇ ਅਤੇ ਔਰਤ ਤੇ ਉਸ ਦੇ ੱਬੱਚੇ ਨੂੰ ਬਚਾਇਆ। ਇਹ ਇਹ ਘਟਨਾ ਛਤਰਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 80 ਕਿਲੋਮੀਟਰ ਦੂਰ ਚਾਂਦਲਾ ਥਾਣਾ ਖੇਤਰ ਵਿਚ ਸਨਿਚਰਵਾਰ ਨੂੰ ਵਾਪਰੀ।
  ਚਾਂਦਲਾ ਥਾਣੇ ਦੇ ਤਫ਼ਤੀਸ਼ੀ ਅਧਿਕਾਰੀ ਰਾਜੇਂਦਰ ਸਿੰਘ ਨੇ ਦਸਿਆ ਕਿ ਮਿ੍ਰਤਕ ਲੜਕੀ ਦੀ ਮਾਂ ਬਿੱਟੀ ਬਾਈ ਯਾਦਵ ਨੇ ਪੁਲਿਸ ਨੂੰ ਬਿਆਨ ਦਿਤਾ ਹੈ ਕਿ ਤਿੰਨ ਮਹੀਨੇ ਪਹਿਲਾਂ ਧੀ ਪੈਦਾ ਹੋਣ ਕਰ ਕੇ ਉਸ ਦਾ ਪਤੀ ਰਾਜਾ ਭਈਆ ਯਾਦਵ ਉਸ ਨੂੰ ਤੰਗ ਪ੍ਰੇਸਸ਼ਾਨ ਕਰਦਾ ਸੀ ਅਤੇ ਕੁੱਟਮਾਰ ਕਰਦਾ ਸੀ। ਜਿਸ ਕਾਰਨ ਉਹ ਇਕ ਮਹੀਨਾ ਪਹਿਲਾਂ ਅਪਣੀਆਂ ਧੀਆਂ ਨਾਲ ਅਪਣੇ ਪੇਕੇ ਘਰ ਚਲੀ ਗਈ ਸੀ। ਜਾਣਕਾਰੀ ਅਨੁਸਾਰ ਸਨੀਵਾਰ ਨੂੰ ਦੋਸੀ ਰਾਜਾ ਭਈਆ ਯਾਦਵ ਜੋ ਕਿ ਪਿੰਡ ਢਧਿਆ ਦਾ ਵਸਨੀਕ ਹੈ, ਅਪਣੀ ਪਤਨੀ ਵਾਪਸ ਘਰ ਲਿਆ ਰਿਹਾ ਸੀ ਪਰ ਰਸਤੇ ਵਿਚ ਨੇੜਲੇ ਪਿੰਡ ਦੇ ਖੂਹ ਵਿਚ ਉਸ ਨੇ ਅਪਣੀ ਪਤਨੀ ਅਤੇ ਧੀਆਂ ਨੂੰ ਧੱਕਾ ਦੇ ਦਿਤਾ, ਜਿਸ ਨਾਲ ਉਸ ਦੀ ਅੱਠ ਸਾਲ ਦੀ ਧੀ ਦੀ ਮੌਤ ਹੋ ਗਈ।

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement