ਘਟਨਾ CCTV 'ਚ ਹੋਈ ਕੈਦ
ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਨਜ਼ਦੀਕ ਪਿੰਡ ਚੋਣੇ ਵਿਖੇ ਸਨਸਨੀਖੇਜ ਘਟਨਾ ਸਾਹਮਣੇ ਆਈ ਹੈ। ਇਥੇ ਬੀਤੀ ਦੇਰ ਰਾਤ ਪਿੰਡ ਅੰਦਰ 8 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇਕ ਘਰ 'ਤੇ ਗੋਲੀਆਂ ਚਲਾ ਦਿਤੀਆਂ।
ਇਹ ਵੀ ਪੜ੍ਹੋ: ਜੈਪੁਰ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ 43 ਲੱਖ ਦੇ ਸੋਨੇ ਸਮੇਤ ਦੋ ਔਰਤਾਂ ਨੂੰ ਕੀਤਾ ਕਾਬੂ
ਕੁਝ ਗੋਲੀਆਂ ਗੇਟ ਤੋਂ ਆਰ ਪਾਰ ਹੁੰਦੀਆਂ ਹੋਈਆ ਵਿਹੜੇ ਵਿਚ ਬੈਠੇ ਮਾਲਕ ਦੇ ਵੱਜੀਆਂ। ਇਸ ਨਾਲ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਿਅਕਤੀ ਦੀ ਪਹਿਚਾਣ ਹਰਭਜਨ ਸਿੰਘ ਵਜੋਂ ਹੋਈ ਹੈ। ਫਿਲਹਾਲ ਪੁਲਿਸ ਵਲੋਂ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਖ਼ਾਲਸਾ ਰਾਜ ਦੀ ਬਾਤ ਪਾਉਂਦਾ ਇਹ ਸਰਪੰਚ, ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਵਾਂਗ ਚਲਾਉਂਦਾ ਹੈ ਅਪਣਾ ਪਿੰਡ
ਮ੍ਰਿਤਕ ਦੇ ਭਰਾ ਰਤਨ ਸਿੰਘ ਤੇ ਪਤਨੀ ਭਜਨ ਕੌਰ ਨੇ ਦਸਿਆ ਕਿ ਦੇਰ ਰਾਤ ਜਦੋਂ ਹਰਭਜਨ ਸਿੰਘ ਘਰ ਦੇ ਵਿਹੜੇ ਵਿਚ ਬੈਠੇ ਹੋਏ ਸੀ ਤਦ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ। ਗੋਲੀਆਂ ਗੇਟ ਦੇ ਆਰ ਪਾਰ ਹੁੰਦੀਆਂ ਹੋਈਆਂ ਹਰਭਜਨ ਸਿੰਘ ਦੀ ਛਾਤੀ ਵਿਚ ਵੱਜੀਆਂ, ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ।
ਉਨ੍ਹਾਂ ਦਸਿਆ ਕੇ ਅਣਪਛਾਤੇ 8 ਹਮਲਾਵਰ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਸਨ। ਜਿਹੜੇ ਪਿੰਡ 'ਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਏ। ਪਰਿਵਾਰਕ ਮੈਂਬਰ ਇਨਸਾਫ਼ ਦੀ ਮੰਗ ਕਰ ਰਹੇ ਹਨ