
ਮੀਤੀ ਨੂੰ NIA ਨੇ ਮੰਗਲਵਾਰ ਨੂੰ ਹਰਿਆਣਾ ਅਤੇ ਪੰਜਾਬ 'ਚ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਸੀ।
ਚੰਡੀਗੜ੍ਹ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਛਾਪੇਮਾਰੀ ਦੌਰਾਨ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਅਤੇ ਮਨਪ੍ਰੀਤ ਸਿੰਘ ਪੀਟਾ ਦੇ ਖਾਸਮਖਾਸ ਦੋਸਤ ਗਗਨਦੀਪ ਸਿੰਘ ਉਰਫ਼ ਮੀਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗਗਨਦੀਪ ਡੱਲਾ ਅਤੇ ਪੀਟਾ ਲਈ ਕੰਮ ਕਰਦਾ ਸੀ ਅਤੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਿਚ ਉਨ੍ਹਾਂ ਦੀ ਮਦਦ ਕਰ ਰਿਹਾ ਸੀ। ਉਹ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਲਈ ਫੰਡ ਇਕੱਠਾ ਕਰਨ ਲਈ ਇੱਕ ਜਬਰਨ ਵਸੂਲੀ ਵਾਲੇ ਰੈਕੇਟ ਦਾ ਵੀ ਹਿੱਸਾ ਸੀ।
ਮੀਤੀ ਨੂੰ NIA ਨੇ ਮੰਗਲਵਾਰ ਨੂੰ ਹਰਿਆਣਾ ਅਤੇ ਪੰਜਾਬ 'ਚ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਸੀ। ਅਰਸ਼ ਡੱਲਾ ਅਤੇ ਮਨਪ੍ਰੀਤ ਪੀਟਾ ਦੁਆਰਾ ਚਲਾਏ ਜਾ ਰਹੇ ਸੰਗਠਿਤ ਅਪਰਾਧ ਸਿੰਡੀਕੇਟ ਅਤੇ ਨੈਟਵਰਕ ਐਨਆਈਏ ਕਰੈਕਡਾਉਨ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਪੰਜਵਾਂ ਵਿਅਕਤੀ ਹੈ। ਐਨਆਈਏ ਨੇ 20 ਅਗਸਤ 2022 ਨੂੰ ਖ਼ੁਦ ਨੋਟਿਸ ਲੈਂਦਿਆਂ ਕੇਸ ਦਰਜ ਕੀਤਾ ਸੀ।
ਐਨਆਈਏ ਨੇ ਇਸ ਤੋਂ ਪਹਿਲਾਂ ਲੱਕੀ ਖੋਖਰ ਉਰਫ਼ ਡੈਨਿਸ ਨੂੰ ਫਰਵਰੀ 2023 ਨੂੰ ਗੰਗਾਨਗਰ ਤੋਂ 18 ਮਈ 2023 ਨੂੰ ਮੋਗਾ ਦੇ ਜੱਸਾ ਸਿੰਘ ਅਤੇ ਮੋਗਾ ਦੇ ਅੰਮ੍ਰਿਤਪਾਲ ਸਿੰਘ ਉਰਫ ਅੰਮੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ 19 ਮਈ 2023 ਨੂੰ ਫਿਰੋਜ਼ਪੁਰ ਦੇ ਅਮਰੀਕ ਸਿੰਘ ਨੂੰ ਵੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ।
ਗਗਨਦੀਪ ਸਿੰਘ, ਡੱਲਾ ਅਤੇ ਪੀਟਾ ਲਈ ਕੰਮ ਕਰਦਾ ਸੀ ਅਤੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਿਚ ਉਨ੍ਹਾਂ ਦੀ ਮਦਦ ਕਰ ਰਿਹਾ ਸੀ। ਉਹ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਲਈ ਫੰਡ ਇਕੱਠਾ ਕਰਨ ਲਈ ਇੱਕ ਜ਼ਬਰਦਸਤੀ ਰੈਕੇਟ ਦਾ ਵੀ ਹਿੱਸਾ ਸੀ। ਡੱਲਾ ਅਤੇ ਪੀਟਾ ਭਾਰਤ ਵਿਚ KTF ਦੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਲਗਾਤਾਰ ਨਵੇਂ ਕਾਡਰਾਂ ਦੀ ਭਰਤੀ ਕਰ ਰਹੇ ਹਨ। ਉਹ ਕੇ.ਟੀ.ਐਫ ਦੇ ਸਵੈ-ਸਟਾਇਲ ਮੁਖੀ ਹਰਜੀਤ ਨਿੱਝਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ।