Tran Taran News : ਝੂਠੇ ਪੁਲਿਸ ਮੁਕਾਬਲੇ ’ਚ ਗੁਲਸ਼ਨ ਕੁਮਾਰ ਹੱਤਿਆ ਮਾਮਲੇ ’ਚ ਪ੍ਰਵਾਰ ਨੂੰ 31 ਸਾਲ ਬਾਅਦ ਮਿਲਿਆ ਇਨਸਾਫ਼

By : BALJINDERK

Published : Jun 8, 2024, 12:07 pm IST
Updated : Jun 8, 2024, 12:08 pm IST
SHARE ARTICLE
ਦੋਸ਼ੀਆਂ ਦੀਆਂ ਤਸਵੀਰਾਂ
ਦੋਸ਼ੀਆਂ ਦੀਆਂ ਤਸਵੀਰਾਂ

Tran Taran News: ਸਾਬਕਾ DIG ਦਿਲਬਾਗ ਸਿੰਘ ਨੂੰ 7 ਸਾਲ ਦੀ ਸਜ਼ਾ ਅਤੇ 50 ਹਜ਼ਾਰ ਜੁਰਮਾਨਾ, ਸਾਬਕਾ DSP ਉਮਰ ਕੈਦ ਦੇ ਨਾਲ ਲੱਗਿਆ 2 ਲੱਖ ਰੁਪਏ ਹਰਜਾਨਾ

Tran Taran News : -  ਤਰਨਤਾਰਨ ਵਿਚ 31 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਦੇ ਮਾਮਲੇ 'ਚ ਮੁਹਾਲੀ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ੁਕੱਰਵਾਰ ਨੂੰ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਾਬਕਾ ਡੀਆਈਜੀ ਦਿਲਬਾਗ ਸਿੰਘ ਨੂੰ 7 ਸਾਲ ਦੀ ਕੈਦ ਤੇ 50 ਹਜ਼ਾਰ ਜੁਰਮਾਨਾ ਅਤੇ ਸੇਵਾਮੁਕਤ ਡੀਐਸਪੀ ਗੁਰਬਚਨ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ 2 ਲੱਖ ਰੁਪਏ ਜੁਰਮਾਨਾ ਲਗਾਇਆ ਹੈ।
ਤਰਨਤਾਰਨ ’ਚ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਨੌਜਵਾਨ ਗੁਲਸ਼ਨ ਕੁਮਾਰ ਨੂੰ ਅਗਵਾ ਕਰਕੇ ਫ਼ਰਜੀ ਮੁਕਾਬਲੇ ’ਚ ਕਤਲ ਕਰਨ ਦੇ ਦੋਸ਼ ਹੇਠ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਤਾਂ ਮਿਲ ਗਈ। ਪਰ 90 ਸਾਲ ਦੀ ਵੱਧ ਉਮਰ ’ਚ ਬੁੱਢੀਆਂ ਹੱਡੀਆਂ ਨੂੰ ਧੂਹ ਧੂਹ ਕੇ ਇਨਸਾਫ਼ ਮੰਗਦੇ ਰਹੇ ਉਸਦੇ ਪਿਤਾ ਚਮਨ ਲਾਲ ਦੀ ਇਨਸਾਫ਼ ਮਿਲਣ ਤੋਂ ਪਹਿਲਾਂ ਹੀ ਮੌਤ ਹੋ ਗਈ।
ਮ੍ਰਿਤਕ ਗੁਲਸ਼ਨ ਸਿੰਘ ਪਿਤਾ ਚਮਨ ਲਾਲ ਜੋ ਗ਼ਰੀਬ ਪਰਿਵਾਰ ਨਾਲ ਸੰਬੰਧ ਹੈ। ਪਿਤਾ ਨੇ ਪੁੱਤਰ ਦੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਸਜ਼ਾ ਦਿਵਾਉਣ ਲਈ ਗੁਲਸ਼ਨ ਕੁਮਾਰ ਦੀ ਸਹੁੰ ਖਾ ਕੇ ਇਹ ਲੜਾਈ ਸ਼ੁਰੂ ਕੀਤੀ ਸੀ ਕਿ ਉਹ ਉਦੋਂ ਤੱਕ ਪੈਰੀਂ ਜੁੱਤੀ ਨਹੀਂ ਪਾਵੇਗਾ, ਜਦ ਤੱਕ ਉਹ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਨਹੀਂ ਮਿਲੀ ਜਾਂਦੀ, ਪਰ ਪੁਲਿਸ ਅਧਿਕਾਰੀਆਂ ਵਲੋਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਪਾਈਆਂ ਰਿੱਟਾਂ ਕਾਰਨ ਇਹ ਕੇਸ ਉੱਚ ਅਦਾਲਤਾਂ ’ਚ ਲੰਬਿਤ ਰਿਹਾ ਅਤੇ ਚਮਨ ਲਾਲ ਦੀ ਗਵਾਹੀ ਦਿੱਤੇ ਬਿਨਾਂ ਹੀ 2016 ’ਚ ਮੌਤ ਹੋ ਗਈ ਅਤੇ ਉਹ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਹੁੰਦੀ ਦੇਖੇ ਬਿਨਾਂ ਹੀ ਇਸ ਜਹਾਨ ਤੋਂ ਤੁਰ ਗਿਆ। 
ਪਰਿਵਾਰਕ ਮੈਂਬਰ ਬੌਬੀ ਕੁਮਾਰ ਅਨੁਸਾਰ ਉਸ ਦੇ ਪਿਤਾ ਨੂੰ ਕਈ ਪੁਲਿਸ ਅਧਿਕਾਰੀਆਂ ਵਲੋਂ ਇਸ ਕੇਸ ਨੂੰ ਵਾਪਸ ਲੈਣ ਲਈ ਲੱਖਾਂ ਰੁਪਏ ਦੇ ਲਾਲਚ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਗਈ, ਪਰ ਉਸ ਨੇ ਪੁੱਤਰ ਲਈ ਇਨਸਾਫ਼ ਨੂੰ ਪਹਿਲ ਦਿੱਤੀ ਅਤੇ ਸਾਰੀਆਂ ਪੇਸ਼ਕਸ਼ਾਂ ਠੁਕਰਾ ਦਿੱਤੀਆਂ। ਪੁਲਿਸ ਵਲੋਂ ਇਸ ਗ਼ਰੀਬ ਪਰਿਵਾਰ ਨੂੰ ਧਮਕੀਆਂ ਵੀ ਦਿੱਤੀਆਂ, ਪਰ ਬਿਨਾਂ ਪ੍ਰਵਾਹ ਕੀਤੇ ਉਨ੍ਹਾਂ ਨੇ ਇਹ ਕੇਸ ਲੜਿਆ, ਇਸ ਕੇਸ ਦੇ ਦੂਸਰੇ ਗਵਾਹ ਉਸ ਦੇ ਲੜਕੇ ਪ੍ਰਵੀਨ ਕੁਮਾਰ ਵਲੋਂ ਗਵਾਹੀ ਤਾਂ ਦੇ ਦਿੱਤੀ ਗਈ, ਪਰ ਉਸ ਦੀ ਵੀ 2023 ਵਿਚ ਮੌਤ ਹੋ ਗਈ। ਹੁਣ ਇਹ ਕੇਸ ਉਨ੍ਹਾਂ ਦਾ ਤੀਸਰਾ ਲੜਕਾ ਬੌਬੀ ਕੁਮਾਰ ਦੇਖ ਰਿਹਾ ਹੈ। 
ਬੌਬੀ ਕੁਮਾਰ, ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਬੀਬੀ ਪਰਮਜੀਤ ਕੌਰ ਖਾਲੜਾ, ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਸੀਬੀਆਈ ਦੇ ਅਫ਼ਸਰਾਂ ਅਤੇ ਅਦਾਲਤ ਦਾ ਧੰਨਵਾਦ ਕੀਤਾ ਕਿ ਆਖਿਰ ਪਰਿਵਾਰ ਨੂੰ ਲੰਮੀ ਲੜਾਈ ਲੜਨ ਤੋਂ ਬਾਅਦ 31 ਸਾਲ ਬਾਅਦ ਇਨਸਾਫ਼ ਮਿਲਿਆ। ਪਰਿਵਾਰ ਨੇ ਡੀਆਈਜੀ ਦਿਲਬਾਗ ਸਿੰਘ ਨੂੰ ਸਜ਼ਾ ਘੱਟ ਹੋਣ ’ਤੇ ਹਾਈ ਕੋਰਟ ’ਚ ਜਾਣ ਬਾਰੇ ਵੀ ਕਿਹਾ ਹੈ।  

(For more news apart from  Family got justice after 31 years Gulshan Kumar murder case in fake police encounter News in Punjabi, stay tuned to Rozana Spokesman)

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement