Moga News : ਮੋਗਾ 'ਚ ਵੱਡੀ ਵਾਰਦਾਤ, ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਦਿਤੀ ਦਰਦਨਾਕ ਮੌਤ
Published : Jun 8, 2025, 1:01 pm IST
Updated : Jun 8, 2025, 1:01 pm IST
SHARE ARTICLE
Big incident in Moga, wife along with lover gave painful death to husband Latest News in Punjabi
Big incident in Moga, wife along with lover gave painful death to husband Latest News in Punjabi

Moga News : ਘਰ ਵਿਚੋਂ ਮਿਲੀ ਮ੍ਰਿਤਕ ਦੀ ਹੱਥ-ਪੈਰ ਬੰਨੇ ਗਲੀ ਸੜੀ ਲਾਸ਼ 

Big incident in Moga, wife along with lover gave painful death to husband Latest News in Punjabi : ਨਿਹਾਲ ਸਿੰਘ ਵਾਲਾ : ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ’ਚ ਪਤਨੀ ਵਲੋਂ ਅਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਵਿਚੋਂ ਮ੍ਰਿਤਕ ਦੀ ਹੱਥ-ਪੈਰ ਬੰਨੇ ਗਲੀ ਸੜੀ ਲਾਸ਼ ਮਿਲੀ ਹੈ। 

ਜਾਣਕਾਰੀ ਅਨੁਸਾਰ ਹਰਦੀਪ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਤੋ ਹੀਰਾ ਸਿੰਘ ਨੇ ਪੁਲਿਸ ਨੂੰ ਦਿਤੇ ਬਿਆਨ ਵਿਚ ਦਸਿਆ ਕਿ ਮੇਰਾ ਭਰਾ ਅਮਨਦੀਪ ਸਿੰਘ ਉਰਫ਼ ਅਮਨਾ ਜਿਸ ਦੀ ਉਮਰ 35 ਸਾਲ ਦੇ ਕਰੀਬ ਹੈ। ਜਿਸ ਦਾ ਵਿਆਹ ਜਸਵਿੰਦਰ ਕੌਰ ਉਰਫ਼ ਨਿੱਕੀ ਪੁੱਤਰੀ ਚੇਤ ਸਿੰਘ ਵਾਸੀ ਉਗੋਕੇ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ 15 ਸਾਲ ਪਹਿਲਾਂ ਹੋਇਆ ਸੀ। ਜਿਸ ਦੇ ਦੋ ਬੱਚੇ ਹਨ। ਮੇਰੀ ਭਰਜਾਈ ਜਸਵਿੰਦਰ ਕੌਰ ਦਾ ਚਾਲ-ਚੱਲਣ ਠੀਕ ਨਾ ਹੋਣ ਕਰ ਕੇ ਦੋਵੇਂ ਜੀ ਆਪਸ ਵਿਚ ਲੜਾਈ ਝਗੜਾ ਕਰਦੇ ਰਹਿੰਦੇ ਸਨ। ਜਿਸ ਕਾਰਨ ਮੇਰੀ ਭਰਜਾਈ ਜਸਵਿੰਦਰ ਕੌਰ ਲੜਕੇ ਘਰੋਂ ਅਕਸਰ ਚਲੀ ਜਾਂਦੀ ਸੀ। ਇਸ ਸਬੰਧੀ ਸਾਡੇ ਵਲੋਂ ਪੰਚਾਇਤੀ ਤੌਰ ’ਤੇ ਕਈ ਵਾਰ ਮੇਰੀ ਭਰਜਾਈ ਜਸਵਿੰਦਰ ਕੌਰ ਨੂੰ ਸਮਝਾਇਆ ਗਿਆ ਸੀ ਪਰ ਉਸ ਤੇ ਕੋਈ ਅਸਰ ਨਹੀਂ ਹੋਇਆ।

ਅਪਣੇ ਬਿਆਨਾਂ 'ਚ ਉਨ੍ਹਾਂ ਦਸਿਆ ਕਿ ਹੁਣ ਮੇਰੀ ਭਰਜਾਈ ਜਸਵਿੰਦਰ ਕੌਰ ਨਿਹਾਲ ਸਿੰਘ ਵਾਲਾ ਵਿਖੇ ਅਪਣੇ ਪ੍ਰੇਮੀ ਗੁਲਜਾਰ ਸਿੰਘ ਉਰਫ਼ ਬਿੱਟੂ ਪੁੱਤਰ ਲਛਮਣ ਸਿੰਘ ਨਾਲ ਰਹਿੰਦੀ ਸੀ। ਥੋੜੇ ਦਿਨ ਪਹਿਲਾਂ ਮੇਰੇ ਭਾਈ ਅਮਨਦੀਪ ਸਿੰਘ ਨੇ ਮੈਨੂੰ ਕਿਹਾ ਸੀ ਕਿ ਮੇਰੀ ਪਤਨੀ ਤੇ ਉਸ ਦਾ ਪ੍ਰੇਮੀ ਮੈਨੂੰ ਮਾਰਨ ਨੂੰ ਫਿਰਦੇ ਹਨ ਤਾਂ ਮੈਂ ਉਸ ਨੂੰ ਪੰਚਾਇਤੀ ਤੌਰ ’ਤੇ ਫੈਸਲਾ ਕਰਕੇ ਤਲਾਕ ਲੈ ਕੇ ਵੱਖਰਾ ਰਹਿਣ ਲਈ ਕਿਹਾ ਸੀ। ਇਨ੍ਹਾਂ ਦੋਨੋਂ ਜੀਆਂ ਦੇ ਕਲੇਸ਼ ਕਰ ਕੇ ਮੈਂ ਵੀ ਪੱਕੇ ਤੌਰ ’ਤੇ ਸਹੁਰੇ ਪਿੰਡ ਅਕਾਲੀਆ ਜਲਾਲ ਰਹਿਣ ਲੱਗ ਪਿਆ ਸੀ। 

ਹਰਦੀਪ ਸਿੰਘ ਨੇ ਦਸਿਆ ਕਿ ਅੱਜ ਮੇਰੇ ਤਾਏ ਦੇ ਲੜਕੇ ਗੁਰਪ੍ਰੀਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪੱਤੋ ਹੀਰਾ ਸਿੰਘ ਨੇ ਮੈਨੂੰ ਫ਼ੋਨ ’ਤੇ ਦਸਿਆ ਕਿ ਤੇਰੇ ਭਾਈ ਅਮਨਦੀਪ ਸਿੰਘ ਉਰਫ਼ ਅਮਨਾ ਦੇ ਘਰੋਂ ਬਦਬੂ ਆ ਰਹੀ ਹੈ ਤਾਂ ਮੈਂ ਅਪਣੇ ਤਾਏ ਦੇ ਮੁੰਡੇ ਦੇ ਕਹਿਣ ’ਤੇ ਪਿੰਡ ਪੱਤੋ ਹੀਰਾ ਸਿੰਘ ਗਿਆ। ਅਸੀਂ ਪਿੰਡ ਦੀ ਪੰਚਾਇਤ ਤੇ ਮੋਹਤਵਰਾਂ ਨੂੰ ਨਾਲ ਲੈ ਕੇ ਅਪਣੇ ਭਾਈ ਅਮਨਦੀਪ ਸਿੰਘ ਦੇ ਕਮਰੇ ਦਾ ਤਾਲਾ ਤੋੜ ਕੇ ਦੇਖਿਆ ਤਾਂ ਮੇਰੇ ਭਾਈ ਅਮਨਦੀਪ ਸਿੰਘ ਉਰਫ਼ ਅਮਨਾ ਦੀ ਗਲੀ ਸੜੀ ਲਾਸ਼ ਬੈੱਡ ਅਤੇ ਪੇਟੀ ਦੇ ਵਿਚਕਾਰ ਪਈ ਸੀ, ਜਿਸ ਦੇ ਹੱਥ ਪੈਰ ਬੰਨੇ ਹੋਏ ਸਨ ਅਤੇ ਉਸ ਦੇ ਜਿਸਮ ਵਿਚ ਕੀੜੇ ਚੱਲ ਰਹੇ ਸਨ। 

ਉਨ੍ਹਾਂ ਜਸਵਿੰਦਰ ਕੌਰ ’ਤੇ ਦੋਸ਼ ਲਗਾਉਂਦੇ ਕਿਹਾ ਕਿ ਮੈਨੂੰ ਪਤਾ ਲੱਗਾ ਕਿ 3-4 ਜੂਨ ਦੀ ਵਿਚਕਾਰਲੀ ਰਾਤ ਨੂੰ ਮੇਰੀ ਭਰਜਾਈ ਜਸਵਿੰਦਰ ਕੌਰ ਉਰਫ਼ ਨਿੱਕੀ ਪਤਨੀ ਅਮਨਦੀਪ ਸਿੰਘ ਵਾਸੀ ਪੱਤੋ ਹੀਰਾ ਸਿੰਘ ਅਤੇ ਇਸ ਦੇ ਪ੍ਰੇਮੀ ਗੁਲਜਾਰ ਸਿੰਘ ਉਰਫ਼ ਬਿੱਟੂ ਪੁੱਤਰ ਲਛਮਣ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਨੇ ਮਿਲ ਕੇ ਮੇਰੇ ਭਾਈ ਦੇ ਸਿਰ ਵਿਚ ਕੁੱਝ ਮਾਰ ਕੇ ਉਸ ਦਾ ਕਤਲ ਕਰ ਦਿਤਾ ਹੈ ਅਤੇ ਦੋਵੇਂ ਹੱਥ ਲੱਤਾਂ ਬੰਨ ਕੇ ਇਸ ਨੂੰ ਕਮਰੇ ਵਿਚ ਸੁੱਟ ਕੇ ਕਮਰੇ ਨੂੰ ਤਾਲਾ ਲਗਾ ਕੇ ਭੱਜ ਗਏ ਹਨ। 

ਡੀਐਸਪੀ ਅਨਵਰ ਅਲੀ ਅਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਪੂਰਨ ਸਿੰਘ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਭੇਜ ਦਿਤਾ ਹੈ। ਹਰਦੀਪ ਸਿੰਘ ਦੇ ਬਿਆਨਾਂ ’ਤੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਜਸਵਿੰਦਰ ਕੌਰ ਅਤੇ ਉਸ ਦੇ ਪ੍ਰੇਮੀ ਗੁਲਜ਼ਾਰ ਸਿੰਘ ਵਿਰੁਧ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।

SHARE ARTICLE

ਏਜੰਸੀ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement