
Punjab Free Bus Service: ''ਗਲਤ ਆਧਾਰ ਕਾਰਡ ਪਾਏ ਜਾਣ 'ਤੇ ਹੋਵੇਗੀ ਕਾਰਵਾਈ''
Free bus service is not being provided on Aadhaar card News: ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਪੱਸ਼ਟ ਕੀਤਾ ਹੈ ਕਿ ਔਰਤਾਂ ਦੀ ਮੁਫ਼ਤ ਬਸ ਸਫ਼ਰ ਦੀ ਸਹੂਲਤ ਵਿਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਤੇ ਇਹ ਪਹਿਲਾਂ ਵਾਂਗ ਜਾਰੀ ਰਹੇਗੀ।
ਮੀਡੀਆ ਦੇ ਇਕ ਹਿਸੇ ’ਚ ਆਈ ਖ਼ਬਰ ਨੂੰ ਗ਼ਲਤ ਦੱਸਦਿਆਂ ਉਨ੍ਹਾਂ ਕਿਹਾ ਕਿ ਆਧਾਰ ਕਾਰਡ ਬੰਦ ਨਹੀਂ ਕੀਤਾ ਜਾ ਰਿਹਾ ਅਤੇ ਅਧਾਰ ਕਾਰਡ ਨਾਲ ਹੀਂ ਇਹ ਸਹੂਲਤ ਮਿਲੇਗੀ।
ਮੰਤਰੀ ਦਾ ਕਹਿਣਾ ਹੈ ਕਿ ਜੇਕਰ ਕੋਈ ਗ਼ਲਤ ਆਧਾਰ ਕਾਰਡ ਪਾਇਆ ਜਾਂਦਾ ਤਾਂ ਉਹਦੇ ਵਿਰੁਧ ਕਾਰਵਾਈ ਕੀਤੀ ਜਾਏਗੀ ਅਤੇ ਗ਼ਲਤ ਆਧਾਰ ਕਾਰਡਾਂ ਦੀ ਜਾਂਚ ਕੀਤੀ ਜਾਏਗੀ। ਉਨ੍ਹਾਂ ਮੀਡੀਆ ਅਦਾਰਿਆ ਨੂੰ ਵੀ ਅਪੀਲ ਕੀਤੀ ਕਿ ਕਿ ਉਹ ਬਿਨਾ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਕੋਈ ਗ਼ਲਤ ਖ਼ਬਰ ਨਾ ਲਾਉਣ।