ਕਾਂਗਰਸ ਪਾਰਟੀ ਨੇ ਨਸ਼ਿਆਂ ਵਿਰੁਧ ਮਾਰਚ ਕਢਿਆ
Published : Jul 8, 2018, 8:52 am IST
Updated : Jul 8, 2018, 8:52 am IST
SHARE ARTICLE
Congress Party Rally
Congress Party Rally

ਕਸਬਾ ਡੇਹਲੋਂ ਵਿਖੇ ਕਾਂਗਰਸ ਪਾਰਟੀ ਵਲੋਂ ਜਿਲਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਦੀ ਅਗਵਾਈ ਚ ਨਸ਼ਿਆਂ ਖਿਲਾਫ ਮਾਰਚ ਕੱਢਿਆ ਗਿਆ।ਸੀ ਵਨ ਤੋਂ ਸ਼ੁਰੂ ਹੋ ਕੇ ਮੇਨ....

ਡੇਹਲੋਂ, : ਕਸਬਾ ਡੇਹਲੋਂ ਵਿਖੇ ਕਾਂਗਰਸ ਪਾਰਟੀ ਵਲੋਂ ਜਿਲਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਦੀ ਅਗਵਾਈ ਚ ਨਸ਼ਿਆਂ ਖਿਲਾਫ ਮਾਰਚ ਕੱਢਿਆ ਗਿਆ।ਸੀ ਵਨ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਚੋਂ ਹੁੰਦਾ ਹੋਇਆ ਕਸਬੇ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦਾ ਆਪਣੀ ਮੰਜਿਲ ਵੱਲ ਵਧਿਆ। ਇਸ ਮੌਕੇ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ  ਗੁਰਦੇਵ ਸਿੰਘ ਲਾਪਰਾਂ  ਨੇ ਕਿਹਾ ਕਿ ਸਾਡੀ ਨੌਜਵਾਨੀ ਨੂੰ ਨਸ਼ਾ ਘੁਣ ਵਾਂਗ ਖਾ ਰਿਹਾ ਹੈ।

ਅੱਜ ਨਸ਼ਿਆਂ ਦੇ ਪ੍ਰਕੋਪ ਤੋਂ ਸਾਰੇ ਦੁਖੀ ਹਨ ਇਸ ਲਈ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਨਸ਼ਿਆਂ ਦੇ ਖਿਲਾਫ ਇੱਕਜੁੱਟ ਹੋ ਕੇ ਲੜਾਈ ਲੜਨੀ ਪਵੇਗੀ।ਉਨਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਬਾਰੇ ਜਾਣਕਾਰੀ ਦੇਣਾ ਵੀ ਸਾਰਿਆਂ ਦਾ ਫਰਜ਼ ਹੈ ਤਾਂ ਜੋ ਨਸੇ ਦੇ ਤਸਕਰਾਂ ਨੂੰ ਸਖਤ ਤੋਂ ਸਖ਼ਤ ਸਜਾ ਦਵਾਈ ਜਾ ਸਕੇ।ਉਨਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਬਾਰੇ ਦੱਸਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

ਉਨਾਂ ਕਿਹਾ ਕਿ ਇਕੱਠੇ ਹੋ ਕੇ ਲੜਾਈ ਲੜਨ ਨਾਲ ਨਸ਼ਿਆਂ ਦਾ ਵੀ ਖਾਤਮਾ ਕੀਤਾ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਪ੍ਰੀਸ਼ਦ ਮੈਂਬਰ ਤਨਵੀਰ ਸਿੰਘ ਰਣੀਆਂ, ਸਾਬਕਾ ਚੇਅਰਮੈਨ ਮਨਮੋਹਣ ਸਿੰਘ ਨਾਰੰਗਵਾਲ, ਗੌਰਵ ਬੱਬਾ, ਪਰਮਿੰਦਰ ਸਿੰਘ ਗਾਬੀ ਪੋਹੀੜ, ਸੋਨੀ ਗਿੱਲ, ਨਿਰਮਲ ਸਿੰਘ ਨਿੰਮਾ ਡੇਹਲੋਂ ਜਨ. ਸਕੱਤਰ ਜਿਲਾ ਕਾਂਗਰਸ, ਸਰਪੰਚ ਤੇਜਿੰਦਰ ਸਿੰਘ ਲਾਡੀ ਜੱਸੜ, ਚਰਨਜੀਤ ਕੌਰ ਬੱਬੂ ਡੇਹਲੋਂ, ਨਛੱਤਰ ਸਿੰਘ ਡੇਹਲੋਂ, ਜੱਗਾ ਭੁੱਟਾ, ਨਿਰਮਲ ਸਿੰਘ ਸਾਇਆਂ, ਬਿੱਲੂ ਗੋਪਾਲਪੁਰ ਆਦਿ ਹਾਜਰ ਸਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement