ਬੈਂਕ ਤੇ ਪਟਰੌਲ ਪੰਪ 'ਤੇ ਲੁੱਟ ਦੀ ਵਾਰਦਾਤ ਕਰਨ ਵਾਲੇ ਪੁਲਿਸ ਅੜਿੱਕੇ
Published : Jul 8, 2018, 3:44 am IST
Updated : Jul 8, 2018, 3:44 am IST
SHARE ARTICLE
Police With Arrested Accused
Police With Arrested Accused

ਬੀਤੇ ਕੁੱਝ ਦਿਨ ਪਹਿਲਾਂ ਪਿੰਡ ਨਰੋਟ ਮਹਿਰਾ ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ ਤੇ ਝਾਕੋਲਾਹੜੀ ਨੇੜੇ ਪਟਰੌਲ ਪੰਪ 'ਤੇ ਹੋਈ ਲੁੱਟ ਦੀ ਵਾਰਦਾਤ ਵਿਚ ਸ਼ਾਮਲ ਦੋਸ਼ੀਆਂ ਨੂੰ.......

ਪਠਾਨਕੋਟ : ਬੀਤੇ ਕੁੱਝ ਦਿਨ ਪਹਿਲਾਂ ਪਿੰਡ ਨਰੋਟ ਮਹਿਰਾ ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ ਤੇ ਝਾਕੋਲਾਹੜੀ ਨੇੜੇ ਪਟਰੌਲ ਪੰਪ 'ਤੇ ਹੋਈ ਲੁੱਟ ਦੀ ਵਾਰਦਾਤ ਵਿਚ ਸ਼ਾਮਲ ਦੋਸ਼ੀਆਂ ਨੂੰ ਫੜਨ 'ਚ ਪੁਲਿਸ ਨੇ ਸਫਲਤਾ ਪ੍ਰਾਪਤ ਕੀਤੀ। ਪ੍ਰੈੱਸ ਕਾਨਫਰੰਸ 'ਚ ਜ਼ਿਲਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਨੇ ਦਸਿਆ ਕਿ ਬੀਤੇ ਦਿਨ ਨਰੋਟ ਮਹਿਰਾ ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਲੁਟੇਰਿਆਂ ਵਲੋਂ ਹਥਿਆਰਾਂ ਦੀ  ਨੋਕ 'ਤੇ ਕਰਮਚਾਰੀਆਂ ਨੂੰ ਇਕ ਕਮਰੇ ਵਿਚ ਬੰਦ ਕਰ ਕੇ ਡਕੈਤੀ ਨੂੰ ਅੰਜਾਮ ਦੇ ਕੇ 1 ਲੱਖ 52 ਹਜ਼ਾਰ ਰੁਪਏ ਲੁੱਟ ਲਏ ਸਨ। ਕੁੱਝ ਦਿਨ ਬਾਅਦ ਹੀ ਲੁਟੇਰਿਆਂ ਵਲੋਂ ਪਟਰੌਲ ਪੰਪ 'ਤੇ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ।

ਉਨ੍ਹਾਂ ਕਿਹਾ ਕਿ ਸੀ.ਆਈ.ਏ. ਸਟਾਫ ਨੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਨੂੰ ਫੜਨਾ ਸ਼ੁਰੂ ਕਰ ਦਿਤਾ ਹੈ, ਜਿਸ ਕਰ ਕੇ ਪੁਲਿਸ ਤਿੰਨ ਦੋਸ਼ੀਆਂ ਨੂੰ ਫੜਨ 'ਚ ਕਾਮਯਾਬ ਹੋ ਗਈ ਜਦਕਿ ਦੋ ਦੋਸ਼ੀ ਫਰਾਰ ਹੋਣ 'ਚ ਕਾਮਯਾਬ ਹੋ ਗਏ। ਪੁਲਿਸ ਅਧਿਕਾਰੀ ਨੇ ਦਸਿਆ ਕਿ ਲੁੱਟ ਦਾ ਮਾਸਟਰ-ਮਾਈਂਡ ਗੁਰਦੀਪ ਸਿੰਘ ਪੁੱਤਰ ਜਗੀਰ ਸਿੰਘ ਨਿਵਾਸੀ ਕਲੀਜਪੁਰ ਤਾਰਾਗੜ੍ਹ ਨਿਕਲਿਆ ਜੋ ਕਿ ਆਰ.ਐਮ.ਪੀ. ਡਾਕਟਰ ਹੈ ਅਤੇ ਮੈਡੀਕਲ ਸਟੋਰ ਚਲਾਉਂਦਾ ਹੈ।

ਇਸ ਦੇ ਨਾਲ ਹੀ ਦੂਜੇ ਦੋਸ਼ੀਆਂ ਦੀ ਪਛਾਣ ਮਨਜੀਤ ਲਾਲ ਪੁੱਤਰ ਅਮਰ ਨਿਵਾਸੀ ਬਾਜ਼ੀਗਰ ਕੁਲੀਆਂ ਜ਼ਿਲ੍ਹਾ ਗੁਰਦਾਸਪੁਰ ਤੇ ਦੀਪਕ ਮਸੀਹ ਨਿਵਾਸੀ ਕਲੀਜਪੁਰ ਤਾਰਾਗੜ੍ਹ ਵਜੋਂ ਹੋਈ ਹੈ। ਉਨ੍ਹਾਂ ਦਸਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਗੁਰਦੀਪ ਸਿੰਘ ਨੇ ਇਕ ਵਿਅਕਤੀ ਨੂੰ ਸਪੈਸ਼ਲ ਮੁੰਬਈ ਤੋਂ ਬੁਲਾਇਆ ਸੀ ਅਤੇ ਵੈਸੇ ਉਹ ਬਟਾਲਾ ਦਾ ਰਹਿਣ ਵਾਲਾ ਹੈ।

ਉਸ 'ਤੇ ਮਰਡਰ ਦਾ ਕੇਸ ਚਲ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ  ਦੋਸ਼ੀਆਂ ਤੋਂ ਇਕ ਪਿਸਟਲ, ਇਕ ਦੇਸੀ ਕੱਟਾ, ਦਾਤਰ, 20 ਹਜ਼ਾਰ ਦੇ ਸਿੱਕੇ ਤੇ 4300 ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਪੁਲਿਸ ਨੇ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਇਸ ਮੌਕੇ ਐਸ.ਪੀ. ਰਣਜੀਤ ਸਿੰਘ, ਸੀ.ਆਈ.ਏ. ਸਟਾਫ਼ ਇੰਚਾਰਜ ਭਾਰਤ ਭੂਸ਼ਣ ਤੇ ਹੋਰ ਅਧਿਕਾਰੀ ਹਾਜ਼ਰ ਸਨ।

Location: India, Punjab, Pathankot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement