ਨੈਨੀਤਾਲ 'ਚ ਪੰਜਾਬੀਆਂ ਨਾਲ ਵਾਪਰਿਆ ਹਾਦਸਾ, ਪਟਿਆਲਾ ਤੇ ਸੰਗਰੂਰ ਨਾਲ ਸਬੰਧਿਤ 9 ਲੋਕਾਂ ਦੀ ਮੌਤ
Published : Jul 8, 2022, 10:38 am IST
Updated : Jul 8, 2022, 1:38 pm IST
SHARE ARTICLE
 Accident with Punjabis in Nainital, 9 killed in Patiala and Sangrur
Accident with Punjabis in Nainital, 9 killed in Patiala and Sangrur

ਮਰਨ ਵਾਲਿਆਂ 'ਚ 8 ਪਟਿਆਲਾ ਅਤੇ ਇੱਕ ਸ਼ਖਸ ਸੰਗਰੂਰ ਦਾ ਰਹਿਣ ਵਾਲਾ ਸੀ

 

ਪਟਿਆਲਾ : ਉੱਤਰਾਖੰਡ ਦੇ ਰਾਮਨਗਰ 'ਚ ਸਵੇਰੇ ਜੋ ਹਾਦਸਾ ਵਾਪਰਿਆ ਹੈ ਉਸ ਵਿਚ ਮਰਨ ਵਾਲੇ ਵਿਅਕਤੀ ਪੰਜਾਬ ਤੋਂ ਹਨ। ਇਹ ਕਾਰ ਢੇਲਾ ਨਦੀ 'ਚ ਡਿੱਗੀ ਜਿਸ ਵਿਚ ਸਵੇਰੇ 9 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ 'ਚ 8 ਪਟਿਆਲਾ ਅਤੇ ਇੱਕ ਸ਼ਖਸ ਸੰਗਰੂਰ ਦਾ ਰਹਿਣ ਵਾਲਾ ਸੀ। ਹਾਦਸੇ 'ਚ ਇੱਕ ਕੁੜੀ ਬਚੀ ਹੈ। ਮਰਨ ਵਾਲੇ ਇੱਕ ਡੀਜੇ ਗਰੁੱਪ ਦੇ ਮੈਂਬਰ ਸੀ। ਪਵਨ ਕੁਮਾਰ ਅਤੇ ਉਨ੍ਹਾਂ ਦਾ ਸਾਰਾ ਗਰੁੱਪ ਗੱਡੀ 'ਚ ਸਵਾਰ ਸੀ। ਇਹ ਸਾਰੇ ਲੋਕ ਪ੍ਰੋਗਰਾਮ ਤੋਂ ਬਾਅਦ ਵਾਪਸ ਪਰਤ ਰਹੇ ਸਨ।

file photofile photo

ਉਤਰਾਖੰਡ 'ਚ ਵਾਪਰੀ ਘਟਨਾ ਕਾਰਨ ਪਟਿਆਲਾ ਦੇ ਕਈ ਘਰਾਂ 'ਚ ਸੋਗ ਦੀ ਲਹਿਰ ਹੈ, ਇੱਥੇ ਰਹਿਣ ਵਾਲੇ ਲੋਕਾਂ 'ਚ ਸਿਰਫ ਇਕ ਲੜਕੀ ਅਨੂ ਬਚੀ ਹੈ।
ਜਾਣਕਾਰੀ ਅਨੁਸਾਰ ਸਫਾਬਾਦੀ ਗੇਟ ਦਾ ਰਹਿਣ ਵਾਲਾ ਪਵਨ ਕੁਮਾਰ ਡੀ.ਜੇ ਦਾ ਕੰਮ ਕਰਦਾ ਸੀ ਅਤੇ ਉਹ ਆਪਣੇ ਗਰੁੱਪ ਨਾਲ ਉਤਰਾਖੰਡ 'ਚ ਪ੍ਰੋਗਰਾਮ ਕਰਕੇ ਵਾਪਸ ਆ ਰਿਹਾ ਸੀ, ਇਸ ਗਰੁੱਪ 'ਚ 4 ਪੁਰਸ਼ ਅਤੇ 6 ਔਰਤਾਂ ਸ਼ਾਮਲ ਸਨ ਅਤੇ ਅੱਜ ਸਵੇਰੇ ਉਸ ਦੀ ਕਾਰ ਨੇੜੇ ਰਾਮਨਗਰ ਨਦੀ 'ਚ ਡੁੱਬਣ ਕਾਰਨ ਪਵਨ ਕੁਮਾਰ ਤੇ 8 ਹੋਰ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 5 ਔਰਤਾਂ ਵੀ ਸ਼ਾਮਲ ਹਨ।  ਉਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ, ਜਦਕਿ ਸਿਰਫ਼ ਇਕ ਬੱਚੀ ਅਨੂ ਨੂੰ ਬਚਾਇਆ ਜਾ ਸਕਿਆ ਹੈ, ਜਿਨ੍ਹਾਂ ਦੀ ਇਸ ਘਟਨਾ ਤੋਂ ਬਾਅਦ ਮੌਤ ਹੋ ਗਈ, ਉਨ੍ਹਾਂ ਦੇ ਘਰਾਂ 'ਚ ਸੋਗ ਦੀ ਲਹਿਰ ਹੈ। ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।
 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement