ਇੰਗਲੈਂਡ ਦੇ ਕਾਰੋਬਾਰੀ ਪੀਟਰ ਵਿਰਦੀ ਦੇ ਜੱਦੀ ਘਰ 'ਚ ਚੋਰੀ, ਚੋਰ ਕੀਮਤੀ ਸਮਾਨ ਲੈ ਕੇ ਫਰਾਰ  
Published : Jul 8, 2023, 9:43 pm IST
Updated : Jul 8, 2023, 9:43 pm IST
SHARE ARTICLE
Burglary in the native house of English businessman Peter Virdi
Burglary in the native house of English businessman Peter Virdi

ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਪੂਰਥਲਾ - ਕਪੂਰਥਲਾ ਦੇ ਸ਼ੇਖੂਪੁਰ 'ਚ ਇੰਗਲੈਂਡ ਦੇ ਕਾਰੋਬਾਰੀ ਅਤੇ ਦਿ ਵਿਰਦੀ ਫਾਊਂਡੇਸ਼ਨ ਦੇ ਸੰਸਥਾਪਕ ਪੀਟਰ ਵਿਰਦੀ ਦੇ ਜੱਦੀ ਘਰ 'ਚ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ ਹੈ। ਵਿਰਦੀ ਨੇ ਸਿੱਖ ਸੰਗਤ ਦੇ ਸਹਿਯੋਗ ਨਾਲ ਉਥੋਂ ਦੇ ਸਿੱਖ ਗੁਰਦੁਆਰਾ ਸਾਹਿਬ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਪਾਕਿਸਤਾਨ ਸਰਕਾਰ ਨੂੰ 500 ਮਿਲੀਅਨ ਪੌਂਡ ਦਿੱਤੇ ਸੀ।   

ਇੰਗਲੈਂਡ ਦੀ ਆਰਥਿਕਤਾ ਵਿਚ ਅਹਿਮ ਸਥਾਨ ਰੱਖਣ ਵਾਲੇ ਸਭ ਤੋਂ ਅਮੀਰ ਸਿੱਖ ਪੰਜਾਬੀ ਪਰਿਵਾਰ ਦੇ ਇਸ ਜੱਦੀ ਘਰ ਵਿਚੋਂ ਦਹਾਕਿਆਂ ਪੁਰਾਣੇ ਬੇਸ਼ਕੀਮਤੀ ਭਾਂਡੇ ਅਤੇ ਹੋਰ ਸਾਮਾਨ ਚੋਰੀ ਹੋ ਗਿਆ ਹੈ। ਪੀਟਰ ਵਿਰਦੀ ਦੇ ਪਿਤਾ ਹਰਭਜਨ ਸਿੰਘ ਵਿਰਦੀ ਇਸ ਘਟਨਾ ਨਾਲ ਦੁਖੀ ਹਨ। ਫਿਲਹਾਲ ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇੰਗਲੈਂਡ 'ਚ ਮਹਾਰਾਣੀ ਜਿੰਦਾ ਦਾ ਹਾਰ ਖਰੀਦਣ ਵਾਲੇ ਵਿਰਦੀ ਪਰਿਵਾਰ ਦਾ ਮੁਹੱਲਾ ਗੁਰੂ ਨਾਨਕ ਨਗਰ ਚੌਕ, ਸ਼ੇਖੂਪੁਰ, ਕਪੂਰਥਲਾ 'ਚ ਜੱਦੀ ਘਰ ਹੈ, ਜਿਸ ਨੂੰ ਉਨ੍ਹਾਂ ਨੇ ਬਜ਼ੁਰਗਾਂ ਦੇ ਸਮੇਂ ਵਾਂਗ ਸੰਭਾਲ ਕੇ ਰੱਖਿਆ ਹੋਇਆ ਹੈ। ਵਿਰਦੀ ਪਰਿਵਾਰ ਨੇ ਇਸ ਵਿਚ ਕਰੋੜਾਂ ਰੁਪਏ ਦੀਆਂ ਵਿਰਾਸਤੀ ਵਸਤਾਂ ਸਾਂਭੀਆਂ ਹੋਈਆਂ ਸਨ।
ਇਸ ਵਿਚ ਦਾਦੀ ਦੇ ਵਿਆਹ ਦਾ ਕੀਮਤੀ ਸਮਾਨ, ਉਸ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਵਿਆਹ ਦਾ ਸਾਰਾ ਸਮਾਨ, ਵਿਦੇਸ਼ੀ ਮਹਿੰਗੀਆਂ ਘੜੀਆਂ ਅਤੇ ਸੋਨਾ ਆਦਿ ਰੱਖਿਆ ਹੋਇਆ ਸੀ। ਕੋਰੋਨਾ ਆਫ਼ਤ ਦੌਰਾਨ ਵਿਰਦੀ ਪਰਿਵਾਰ ਵੱਲੋਂ ਦੇਸ਼ ਭਰ ਵਿਚ ਆਕਸੀਜਨ ਮਸ਼ੀਨਾਂ ਵੰਡੀਆਂ ਗਈਆਂ, ਉਹ ਵੀ ਘਰ ਵਿਚ ਹੀ ਰੱਖੀਆਂ ਹੋਈਆਂ ਸਨ। ਉਨ੍ਹਾਂ ਨੂੰ ਵੀ ਚੋਰ ਲੈ ਗਏ ਹਨ। 

ਪੀਟਰ ਵਿਰਦੀ ਦੇ ਪਿਤਾ ਹਰਭਜਨ ਸਿੰਘ ਵਿਰਦੀ ਜੋ ਪਿਛਲੇ ਕਾਫ਼ੀ ਸਮੇਂ ਤੋਂ ਕਪੂਰਥਲਾ ਵਿਚ ਰਹਿ ਰਹੇ ਹਨ, ਉਹਨਾਂ ਨੇ ਦੱਸਿਆ ਕਿ ਕਪੂਰਥਲਾ ਦੇ ਸ਼ੇਖੂਪੁਰ ਵਿਚ ਉਨ੍ਹਾਂ ਦਾ ਜੱਦੀ ਘਰ ਹੈ ਜਿੱਥੇ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਯਾਦਗਾਰਾਂ ਸਾਂਭੀਆਂ ਹੋਈਆਂ ਹਨ। ਚੋਰਾਂ ਨੇ 6 ਜੁਲਾਈ ਦੀ ਰਾਤ ਨੂੰ ਸਭ ਕੁਝ ਚੋਰੀ ਕਰ ਲਿਆ। ਉਸ ਨੇ ਦੱਸਿਆ ਕਿ ਘਰ ਵਿਚ 14 ਅਲਮਾਰੀਆਂ ਸਨ, ਜਿਨ੍ਹਾਂ ਵਿਚ 50 ਸਾਲ ਤੋਂ ਵੱਧ ਪੁਰਾਣੇ ਚਾਂਦੀ-ਪਿੱਤਲ ਦੇ ਭਾਂਡੇ, ਛੇ ਪੁਰਾਣੀਆਂ ਵਿਦੇਸ਼ੀ ਮਹਿੰਗੀਆਂ ਘੜੀਆਂ ਸਨ। ਪੀਟਰ ਵਿਰਦੀ ਦੇ ਵਿਆਹ ਵਿੱਚ ਕੁਝ ਤੋਹਫ਼ੇ ਮਿਲੇ ਸਨ। ਉਸ ਅਨੁਸਾਰ ਇਹ ਸਾਰੀਆਂ ਵਸਤੂਆਂ ਅਨਮੋਲ ਹਨ, ਜਿਨ੍ਹਾਂ ਦੀ ਕੀਮਤ ਨਿਰਧਾਰਤ ਨਹੀਂ ਕੀਤੀ ਜਾ ਸਕਦੀ। 

ਵਿਰਦੀ ਨੇ ਦੱਸਿਆ ਕਿ ਕੁਝ ਪੁਰਾਣੇ ਗਹਿਣੇ ਵੀ ਸਨ, ਜੋ ਲੋਹੇ ਦੇ ਬਕਸੇ ਵਿਚ ਰੱਖੇ ਹੋਏ ਸਨ। ਚੋਰਾਂ ਨੇ ਇਨ੍ਹਾਂ ਡੱਬਿਆਂ ਨੂੰ ਕਟਰ ਨਾਲ ਕੱਟ ਕੇ ਖੋਲ੍ਹਿਆ ਅਤੇ ਸਾਰਾ ਸਾਮਾਨ ਲੈ ਗਏ। ਇਸ ਤੋਂ ਇਲਾਵਾ ਇੱਕ ਟੁੱਲੂ ਪੰਪ, ਦੋ ਟੂਟੀਆਂ, ਦੋ ਕੂਲਰ ਮੋਟਰਾਂ, ਚਾਰ ਵਿੰਡੋ ਏਸੀ, ਪੂਰੇ ਘਰ ਦੀਆਂ ਟੂਟੀਆਂ, ਲਾਅਨ ਮੋਵਰ, ਰੂਮ ਹੀਟਰ, ਤਿੰਨ ਲੈਪਟਾਪ, ਦੋ ਫੈਕਸ ਮਸ਼ੀਨਾਂ ਅਤੇ ਇੱਕ ਕ੍ਰਿਸਟਲ ਜੱਗ ਚੋਰੀ ਹੋ ਗਿਆ।

ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਚੋਰਾਂ ਨੂੰ ਫੜ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਵਾਰਸਾਂ ਦਾ ਸਮਾਨ ਉਹਨਾਂ ਨੂੰ ਵਾਪਸ ਕੀਤਾ ਜਵੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਚੋਰ ਫੜੇ ਜਾਣਗੇ। ਜੂਨ 2019 ਵਿਚ, ਦਿ ਵਿਰਦੀ ਫਾਊਂਡੇਸ਼ਨ ਦੇ ਸੰਸਥਾਪਕ ਪੀਟਰ ਵਿਰਦੀ ਨੇ ਇੰਗਲੈਂਡ ਵਿਚ ਸਿੱਖ ਭਾਈਚਾਰੇ ਨੂੰ ਇੱਕਜੁੱਟ ਕੀਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਟੂਰਿਜ਼ਮ ਬੋਰਡ ਦੇ ਚੇਅਰਮੈਨ ਜ਼ੁਲਫੀ ਬੁਖਾਰੀ ਨੂੰ 500 ਮਿਲੀਅਨ ਪੌਂਡ ਦਾਨ ਦੇਣ ਦਾ ਐਲਾਨ ਕੀਤਾ ਤਾਂ ਜੋ ਪਾਕਿਸਤਾਨ ਸਥਿਤ 100 ਦੇ ਕਰੀਬ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਆਉਣ ਵਾਲੀ ਸਿੱਖ ਸੰਗਤ ਨੂੰ ਵਧੀਆ ਅਤੇ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਐਲਾਨ 'ਤੇ ਭਾਰਤ ਸਰਕਾਰ ਵੱਲੋਂ ਇਤਰਾਜ਼ ਵੀ ਉਠਾਇਆ ਗਿਆ ਸੀ।
   

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement