
Patiala News : ਵਾਰਡ ਨੰਬਰ 15 'ਚ ਮੌਤਾਂ ਦਾ ਅੰਕੜਾ ਹੋਇਆ ਚਾਰ
Patiala News in Punjabi : ਪਟਿਆਲਾ ਵਿੱਚ ਡਾਇਰੀਆ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ। ਮ੍ਰਿਤਕ ਮਹਿਲਾ ਦੀ ਪਛਾਣ ਨਿਰਮਲਾ ਉਮਰ 60 ਸਾਲ ਵਜੋਂ ਹੋਈ ਹੈ। ਵਾਰਡ ਨੰਬਰ 15 'ਚ ਮੌਤਾਂ ਦਾ ਅੰਕੜਾ ਚਾਰ ਹੋ ਗਿਆ ਹੈ। ਇਸਤੋਂ ਇਲਾਵਾ ਹੁਣ ਤੱਕ 105 ਮਾਮਲੇ ਸਾਹਮਣੇ ਆਏ ਹਨ।
ਦੱਸ ਦੇਈਏ ਕਿ ਦਿਨੀ ਇੱਕ ਬੱਚਾ ਤੇ ਇੱਕ ਔਰਤ ਦੀ ਮੌਤ ਹੋ ਗਈ ਸੀ । ਇਸਤੋਂ ਪਹਿਲਾਂ ਬੀਤੇ ਦਿਨ ਫੋਕਲ ਪੁਆਇੰਟ ਨੇੜੇ ਵੀ ਦਸਤ ਦੇ 35 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵਿੱਚ ਹੜਕੰਪ ਮਚ ਗਿਆ। ਇਨ੍ਹਾਂ ਵਿੱਚੋਂ ਅੱਠ ਮਰੀਜ਼ ਮਾਤਾ ਕੌਸ਼ਲਿਆ ਹਸਪਤਾਲ ਵਿੱਚ ਦਾਖਲ ਹਨ। ਸਿਵਲ ਸਰਜਨ ਡਾ. ਜਗਪਾਲ ਇੰਦਰ ਸਿੰਘ ਨੇ ਉਪਰੋਕਤ ਮਾਮਲੇ ਦੀ ਪੁਸ਼ਟੀ ਕੀਤੀ ਸੀ।
(For more news apart from Diarrhea outbreak in Patiala, 60-year-old woman dies News in Punjabi, stay tuned to Rozana Spokesman)