
Jalandhar News : ਸ਼ਹਿਰ 'ਚ ਲੱਭਦੀ ਰਹੀ ਪੁਲਿਸ, ਤਿੰਨ ਦਿਨਾਂ ਤੋਂ ਕਮਰੇ 'ਚ ਪਈ ਸੀ ਲਾਸ਼. ਬਦਬੂ ਆਉਣ 'ਤੇ ਲੱਗਿਆ ਪਤਾ
Jalandhar News in Punjabi : ਜਲੰਧਰ ਦਿਹਾਤੀ ਦੇ ਸ਼ਾਹਕੋਟ ਥਾਣੇ ’ਚ ਕਬੱਡੀ ਖਿਡਾਰੀ ਦੀ ਲਾਸ਼ ਮਿਲਣ ਦਾ ਮਾਮਲੇ ’ਚ ਡੀਐਸਪੀ ਸ਼ਾਹਕੋਟ ਓਂਕਾਰ ਸਿੰਘ ਬਰਾੜ ਦਾ ਬਿਆਨ ਸਾਹਮਣੇ ਆਇਆ ਹੈ। ਸ਼ਾਹਕੋਟ ਦੇ ਡੀਐਸਪੀ ਓਂਕਾਰ ਸਿੰਘ ਬਰਾੜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਵਾਲੇ ਉਸ ਜਗ੍ਹਾ 'ਤੇ ਘੱਟ ਹੀ ਜਾਂਦੇ ਹਨ ਜਿੱਥੇ ਨੌਜਵਾਨ ਦੀ ਲਾਸ਼ ਮਿਲੀ ਹੈ। ਮੁੱਢਲੀ ਜਾਂਚ ਵਿੱਚ ਨੌਜਵਾਨ ਦੀ ਮੌਤ ਕਿਸੇ ਜ਼ਹਿਰੀਲੇ ਕੀੜੇ ਜਾਂ ਕਿਸੇ ਹੋਰ ਚੀਜ਼ ਦੇ ਕੱਟਣ ਨਾਲ ਹੋ ਸਕਦੀ ਹੈ। ਕਿਉਂਕਿ ਗੁਰਭੇਜ ਇੱਕ ਚੰਗਾ ਖਿਡਾਰੀ ਅਤੇ ਬਾਡੀ ਬਿਲਡਰ ਸੀ। ਅਸੀਂ ਉਸਦੀ ਬਹੁਤ ਮਦਦ ਕਰਦੇ ਸੀ, ਉਹ ਇੱਕ ਚੰਗਾ ਖਿਡਾਰੀ ਸੀ। ਪੋਸਟਮਾਰਟਮ ਰਿਪੋਰਟ ਆਉਣ 'ਤੇ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ।
ਜਲੰਧਰ ਦਿਹਾਤੀ ਦੇ ਸ਼ਾਹਕੋਟ ਥਾਣੇ ਦੇ ਅਹਾਤੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਥਾਣੇ ਦੇ ਉੱਪਰਲੇ ਹਿੱਸੇ ਵਿੱਚ ਇੱਕ ਕਮਰੇ ਵਿੱਚੋਂ ਇੱਕ ਨੌਜਵਾਨ ਦੀ ਸੜੀ ਹੋਈ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ 26 ਸਾਲਾ ਗੁਰਭੇਜ ਸਿੰਘ ਉਰਫ਼ ਭੇਜਾ ਵਾਸੀ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਵਜੋਂ ਹੋਈ ਹੈ।
ਤਿੰਨ ਦਿਨਾਂ ਤੱਕ ਪੁਲਿਸ ਸਟੇਸ਼ਨ ਦੇ ਸਟਾਫ਼ ਨੂੰ ਵੀ ਉਸਦੀ ਕੋਈ ਖ਼ਬਰ ਨਹੀਂ ਸੀ। ਐਤਵਾਰ ਦੇਰ ਰਾਤ ਜਦੋਂ ਪੁਲਿਸ ਥਾਣੇ ਵਿੱਚ ਅਚਾਨਕ ਬਦਬੂ ਫੈਲਣ ਤੋਂ ਬਾਅਦ ਛੱਤ ਵਾਲੇ ਕਮਰੇ ਵਿੱਚ ਪਹੁੰਚੀ ਤਾਂ ਗੁਰਭੇਜ ਸਿੰਘ ਦੀ ਲਾਸ਼ ਉੱਥੇ ਪਈ ਮਿਲੀ। ਲਾਸ਼ ਬੁਰੀ ਤਰ੍ਹਾਂ ਸੜੀ ਹੋਈ ਸੀ ਕਿਉਂਕਿ ਇਹ ਤਿੰਨ ਦਿਨ ਪੁਰਾਣੀ ਸੀ।ਸੂਚਨਾ ਮਿਲਣ 'ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਨਕੋਦਰ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਅਤੇ ਬਾਅਦ ਵਿੱਚ ਅੰਤਿਮ ਸੰਸਕਾਰ ਲਈ ਪਰਿਵਾਰ ਨੂੰ ਸੌਂਪ ਦਿੱਤਾ। ਅੰਤਿਮ ਸੰਸਕਾਰ ਸਮੇਂ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਮੌਜੂਦ ਸਨ।
(For more news apart from Statement DSP Shahkot Onkar Singh Brar in case,body kabaddi player in Shahkot police station Jalandhar News in Punjabi, stay tuned to Rozana Spokesman)