
ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਤਾਨਾਸ਼ਾਹ ਕਰਾਰ ਦਿੰਦਿਆਂ ਪਾਰਟੀ ਦੇ ਸਹਿ ਪ੍ਰਧਾਨ ਡਾ ਬਲਵੀਰ ਸਿੰਘ ਨੇ ਕਿਹਾ ਹੈ..............
ਬਠਿੰਡਾ : ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਤਾਨਾਸ਼ਾਹ ਕਰਾਰ ਦਿੰਦਿਆਂ ਪਾਰਟੀ ਦੇ ਸਹਿ ਪ੍ਰਧਾਨ ਡਾ ਬਲਵੀਰ ਸਿੰਘ ਨੇ ਕਿਹਾ ਹੈ ਕਿ ਦੂਜਿਆਂ 'ਤੇ ਦੋਸ਼ ਲਗਾਉਣ ਵਾਲੇ ਖ਼ਹਿਰਾ ਨੇ ਅੱਜ ਇਕੱਲੇ ਐਮ.ਐਲ.ਏਜ਼ ਦੀ ਅਪਣੇ ਪੱਧਰ 'ਤੇ ਪੀ.ਏ.ਸੀ ਲਿਸਟ ਜਾਰੀ ਕਰਕੇ ਇਸਦਾ ਸਬੂਤ ਦਿੱਤਾ ਹੈ।'' ਸਥਾਨਕ ਸਰਕਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਬਲਵੀਰ ਨੇ ਅੱਗੇ ਕਿਹਾ ਕਿ ਬਠਿੰਡਾ ਕਨਵੈਨਸ਼ਨ 'ਚ 50 ਹਜ਼ਾਰ ਵਲੰਟੀਅਰਾਂ ਨੂੰ ਇਕੱਠੇ ਕਰਨ ਵਾਲੇ ਖ਼ਹਿਰਾ ਨੇ ਹੁਣ ਪੀ.ਏ.ਸੀ 'ਚ ਵਲੰਟੀਅਰਾਂ ਨੂੰ ਕਿਉਂ ਸ਼ਾਮਲ ਨਹੀਂ ਕੀਤਾ, ਇਸਦਾ ਉਸਨੂੰ ਜਵਾਬ ਦੇਣਾ ਚਾਹੀਦਾ ਹੈ।
ਇਸਦੇ ਇਲਾਵਾ ਉਨ੍ਹਾਂ ਨਾਲ ਹਾਜ਼ਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਾਬਕਾ ਨੇਤਾ ਖ਼ਹਿਰਾ ਵਲੋਂ ਪੰਜਾਬ 'ਚ ਤੀਜਾ ਪਾਰਟੀ ਬਣਾਉਣ ਦੀ ਪਾਈ ਜਾ ਰਹੀ ਦੁਹਾਈ ਨੂੰ ਵੀ ਗਲਤ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਇਹ ਉਨ੍ਹਾਂ ਦਾ ਨਿੱਜੀ ਬਿਆਨ ਹੈ ਜਦੋਂ ਕਿ ਆਪ ਪੰਜਾਬ 'ਚ ਇਕੱਲਿਆ ਲੋਕ ਸਭਾ ਚੋਣਾਂ ਲੜੇਗੀ। ਮਹੱਤਵਪੂਰਨ ਗੱਲ ਇਹ ਸੀ ਕਿ ਵਿਰੋਧੀ ਧਿਰ ਦਾ ਨੇਤਾ ਬਣਕੇ ਪਹਿਲੀ ਵਾਰ ਬਠਿੰਡਾ ਪੁੱਜੇ ਹਰਪਾਲ ਸਿੰਘ ਚੀਮਾ ਦੀ ਆਮਦ ਮੌਕੇ ਪਾਰਟੀ ਦੇ ਜ਼ਿਲ੍ਹੇ ਅੰਦਰ ਤਿੰਨ ਵਿਧਾਇਕਾਂ ਵਿਚੋਂ ਕੋਈ ਵੀ ਹਾਜ਼ਰ ਨਹੀਂ ਸੀ
ਬੇਸ਼ੱਕ ਚੀਮਾ ਨੇ ਪੁੱਛਣ 'ਤੇ ਦਾਅਵਾ ਕੀਤਾ ਕਿ ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ ਮੀਟਿੰਗ ਕਰਕੇ ਚੰਡੀਗੜ੍ਹ ਜਾਣ ਕਾਰਨ ਅੱਜ ਹਾਜ਼ਰ ਨਹੀਂ ਹਨ। ਇਸ ਮੌਕੇ ਉਨ੍ਹਾਂ ਨਾਲ ਹਾਜ਼ਰ ਹਰਪਾਲ ਸਿੰਘ ਚੀਮਾ ਨੇ ਵੀ ਖ਼ਹਿਰਾ ਨੂੰ ਆੜੇ ਹੱਥੀ ਲੈਂਦਿਆਂ ਮੁੜ ਮਜੀਠਿਆਂ ਨਾਲ ਮੀਟਿੰਗ ਦਾ ਮੁੱਦਾ ਚੁੱਕਿਆ। ਹਾਲਾਂਕਿ ਪੱਤਰਕਾਰਾਂ ਵਲੋਂ ਖ਼ੁਦ ਕੇਜਰੀਵਾਲ ਦੁਆਰਾ ਮਜੀਠਿਆ ਤੋਂ ਮੁਆਫ਼ੀ ਮੰਗਣ ਦੇ ਮੁੱਦੇ 'ਤੇ ਉਨ੍ਹਾਂ ਇਸਦੇ ਹੱਕ ਵਿਚ ਖ਼ੜਦਿਆਂ
ਕਿਹਾ ਕਿ ਦਿੱਲੀ 'ਚ ਕੰਮ ਕਰਨ ਲਈ ਅਜਿਹਾ ਕੀਤਾ ਗਿਆ ਹੈ ਪ੍ਰੰਤੂ ਸਮਾਂ ਆਉਣ 'ਤੇ ਆਮ ਆਦਮੀ ਪਾਰਟੀ ਹੀ ਬਿਕਰਮ ਸਿੰਘ ਮਜੀਠਿਆ ਨੂੰ ਅੰਦਰ ਕਰੇਗੀ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ, ਅਨਿਲ ਠਾਕੁਰ, ਅੰਮ੍ਰਿਤ ਲਾਲ ਅਗਰਵਾਲ, ਮਹਿੰਦਰ ਸਿੰਘ ਫ਼ੂਲੋਮਿੱਠੀ, ਜਗਸੀਰ ਸਿੰਘ ਭੁੱਚੋਂ, ਰਾਕੇਸ਼ ਪੁਰੀ, ਭੁਪਿੰਦਰ ਬਾਂਸਲ ਸਹਿਤ ਦਰਜ਼ਨਾਂ ਆਗੂ ਹਾਜ਼ਰ ਸਨ।