ਭਾਜਪਾ ਦੀਆਂ ਪ੍ਰਤਾਪ ਸਿੰਘ ਬਾਜਵਾ 'ਤੇ ਡੋਰੇ ਪਾਉਣ ਦੀਆਂ ਕੋਸ਼ਿਸ਼ਾਂ ਜ਼ੋਰਾਂ 'ਤੇ
Published : Aug 8, 2020, 10:14 am IST
Updated : Aug 8, 2020, 10:14 am IST
SHARE ARTICLE
 Partap Singh Bajwa
Partap Singh Bajwa

ਪੰਜਾਬ ਕਾਂਗਰਸ ਅੰਦਰ ਕਾਂਗਰਸ ਪਾਰਟੀ ਦੇ ਚੋਟੀ ਦੇ ਆਗੂਆਂ ਦੀ ਚੱਲ ਰਹੀ ਧੜੇਬਾਜ਼ੀ ਅਤੇ ਖ਼ਾਨਾਜੰਗੀ ਦੇ ਚਲਦਿਆਂ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ

ਗੁਰਦਾਸਪੁਰ, 7 ਅਗੱਸਤ (ਹਰਜੀਤ ਸਿੰਘ ਆਲਮ) : ਪੰਜਾਬ ਕਾਂਗਰਸ ਅੰਦਰ ਕਾਂਗਰਸ ਪਾਰਟੀ ਦੇ ਚੋਟੀ ਦੇ ਆਗੂਆਂ ਦੀ ਚੱਲ ਰਹੀ ਧੜੇਬਾਜ਼ੀ ਅਤੇ ਖ਼ਾਨਾਜੰਗੀ ਦੇ ਚਲਦਿਆਂ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ 'ਤੇ ਡੋਰੇ ਪਾਉਣ ਦੀਆਂ ਕੋਸ਼ਿਸ਼ਾਂ ਵਿਚ ਹੀ। ਇਥੇ ਜ਼ਿਕਰਯੋਗ ਹੈ ਕਿ ਸ. ਬਾਜਵਾ ਪੰਜਾਬ ਕਾਂਗਰਸ ਦੇ ਕਰੀਬ ਸਾਢੇ ਤਿੰਨ ਸਾਲ ਪ੍ਰਧਾਨ ਰਹਿਣ ਤੋਂ ਇਲਾਵਾ ਪੰਜਾਬ ਦੇ ਚਾਰ ਮੁਖੀ ਮੰਤਰੀਆਂ ਦੀ ਕੈਬਨਿਟ ਵਿਚ ਸੀਨੀਅਰ ਮੰਤਰੀ ਰਹੇ ਹਨ। ਸੂਬਾਈ ਪ੍ਰਧਾਨ ਸਮੇਂ ਤੋਂ ਸ. ਬਾਜਵਾ ਦਾ ਸਾਰੇ  ਪੰਜਾਬ ਦੇ ਹਲਕਿਆਂ ਅੰਦਰ ਥੋੜਾ ਜਾਂ ਵੱਧ ਪ੍ਰਭਾਵ ਅਜੇ ਵੀ ਮੌਜੂਦ ਹੈ।

ਭਾਜਪਾ ਆਗੂ ਸਮਝਦੇ ਹਨ ਕਿ ਸ. ਬਾਜਵਾ ਦਾ ਪੰਜਾਬ ਦੇ ਕਈ ਹਲਕਿਆਂ ਅੰਦਰ ਆਧਾਰ ਹੋਣ ਕਾਰਨ ਉਹ ਇਸ ਦਾ ਫ਼ਾਇਦਾ ਉਠਾ ਸਕਦੇ ਹਨ। ਉਹ ਇਹ ਵੀ ਸਮਝਦੇ ਹਨ ਕਿ ਬਾਜਵਾ ਦਾ ਪੇਂਡੂ ਹਲਕਿਆਂ ਅੰਦਾਰ ਆਧਾਰ ਹੋਣ ਦਾ ਫ਼ਾਇਦਾ ਲੈ ਸਕਦੇ ਹਨ ਅਤੇ ਸੀਨੀਅਰ ਆਗੂ ਹੋਣ ਕਾਰਨ ਬਾਜਵਾ ਦੇ ਤਜਰਬੇ ਦਾ ਲਾਹਾ ਵੀ ਲੈ ਸਕਦੇ ਹਨ। ਭਾਜਪਾ ਦੀ ਇਹ ਵੀ ਰਾਇ ਹੈ ਕਿ ਬਾਜਵਾ ਦੇ ਭਾਜਪਾ ਵਿਚ ਆਉਣ ਦੀ ਹਾਲਤ ਵਿਚ ਉਹ ਪੰਜਾਬ ਅੰਦਰ ਕਰੀਬ 70 ਹਲਕਿਆਂ ਅੰਦਰ ਸ਼ਾਨਦਾਰ ਪ੍ਰਦਰਸ਼ਨ ਦਿਖਾ ਕੇ ਪੰਜਾਬ ਅੰਦਰ ਇਕੱਲੇ ਤੌਰ 'ਤੇ ਚੋਣਾਂ ਲੜਨ ਦੇ ਸਮਰੱਥ ਹੋ ਸਕਣਗੇ।

ਰਾਜਸੀ ਹਲਕਿਆਂ ਅੰਦਰ ਇਹ ਵੀ ਚਰਚਾ ਹੈ ਕਿ ਮਾਰਚ ਮਹੀਨੇ ਜਦੋਂ ਕੇਂਦਰ ਵਲੋਂ ਬਾਜਵਾ ਦੀ ਜ਼ੈੱਡ ਸੁਰੱਖਿਆ ਵਾਪਸ ਲਈ ਗਈ ਅਤੇ ਉਸ ਸੁਰੱਖਿਆ ਦੀ ਵਾਪਸੀ ਵੀ ਭਾਜਪਾ ਨੇ ਹੀ ਬਹਾਲ ਕਰਵਾਈ ਸੀ। ਜਦੋਂ ਕਿ ਪ੍ਰਾਪਤ ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਭਾਜਪਾ ਦੀ ਕੋਈ ਮਿਹਰਬਾਨੀ ਨਹੀਂ ਸੀ ਸਗੋਂ ਕਾਂਗਰਸ ਦੀ ਹਾਈ ਕਮਾਂਡ ਦੇ ਯਤਨਾਂ ਸਦਕਾ ਹੀ ਰਾਜ ਸਭਾ ਮੈਂਬਰ ਬਾਜਵਾ ਦੀ ਸੁਰੱਖਿਆ ਵਾਪਸ ਹੋਈ ਸੀ।  ਇਸ ਤਰ੍ਹਾਂ ਭਾਜਪਾ ਆਗੂ ਕਾਂਗਰਸ ਦੀ ਘਰ ਦੀ ਲੜਾਈ ਦਾ ਫ਼ਾਇਦਾ ਉਠਾਉਣ ਦੇ ਰੌਂਅ ਵਿਚ ਵੀ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement