
ਪੰਜਾਬ ਸਰਕਾਰ ਨੇ ’ਪੰਜਾਬ ਹੁਨਰ ਵਿਕਾਸ ਮਿਸ਼ਨ’ ਤਹਿਤ ਜਾਪਾਨੀ ਭਾਸ਼ਾ ਦੇ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ .....
ਚੰਡੀਗੜ, 8 ਅਗਸਤ: ਪੰਜਾਬ ਸਰਕਾਰ ਨੇ ’ਪੰਜਾਬ ਹੁਨਰ ਵਿਕਾਸ ਮਿਸ਼ਨ’ ਤਹਿਤ ਜਾਪਾਨੀ ਭਾਸ਼ਾ ਦੇ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਜਾਪਾਨੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਦੀ ਮੁੱਢਲੀ ਲੋੜ ਪੂਰੀ ਕਰਵਾ ਕੇ ਉਨਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ।ਜਪਾਨੀ ਭਾਸ਼ਾ ਦਾ ਗਿਆਨ ਰੱਖਣ ਵਾਲੇ ਨੌਜਵਾਨਾਂ ਬਾਰੇ ਜਾਪਾਨੀ ਦੂਤਾਵਾਸ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ, ਅਜਿਹਾ ਕਰਨ ਨਾਲ ਜਾਪਾਨੀ ਭਾਸ਼ਾ ਦਾ ਗਿਆਨ ਰੱਖਣ ਵਾਲੇ ਨੌਜਵਾਨਾਂ ਲਈ ਰੋਜ਼ਗਾਰ ਦੇ ਵਧੇਰੇ ਮੌਕੇ ਮਿਲਣਗੇ।
Charanjit Singh Channi
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰੋਜ਼ਗਾਰ ਉੱਤਪਤੀ ਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਜਾਪਾਨ ਦੂਤਾਵਾਸ ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਗੱਲਬਾਤ ਦਾ ਪਹਿਲਾ ਗੇੜ ਪੂਰਾ ਕਰ ਲਿਆ ਹੈ। ਮੰਤਰੀ ਨੇ ਦੱਸਿਆ ਕਿ ਜਾਪਾਨੀ ਭਾਸ਼ਾ ਸਿਖਲਾਈ ਦੇ ਇਸ ਪ੍ਰੋਗਰਾਮ ਤਹਿਤ ਅੱਠਵੀਂ ਪਾਸ ਸੂਬੇ ਦੇ 18-45 ਸਾਲ ਦੇ ਨੌਜਾਵਾਨਾਂ ਸਿਖਲਾਈ ਦਿੱਤੀ ਜਾਵੇਗੀ,
Punjab Government
ਇਸ ਕੋਰਸ ਦੌਰਾਨ 200 ਘੰਟੇ ਦੀ ਸਿਖਲਾਈ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਉਮੀਦਵਾਰਾਂ ਨੂੰ ਜਾਪਾਨੀ ਭਾਸ਼ਾ ਮੁਹਾਰਤ ਟੈਸਟ (ਜੇ.ਐਲ.ਪੀ.ਟੀ) ਦੇ ਮੁੱਢਲੇ ਪੱਧਰ (ਐੱਨ-5) ਨੂੰ ਪਾਸ ਕਰਨ ਲਈ ਜਾਪਾਨੀ ਭਾਸ਼ਾ ਦੀ ਸਿਖਲਾਈ ਦਿੱਤੀ ਜਾਵੇਗੀ।ਇਹ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਮੁਕੰਮਲ ਕਰਨ ਉਪਰੰਤ ਉਮੀਦਵਾਰਾਂ ਨੂੰ ਜੇ.ਐਲ.ਪੀ.ਟੀ ਸਰਟੀਫੀਕੇਸ਼ਨ ਸਮੇਤ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ.ਟੀ.ਯੂ) ਦਾ ਸਰਟੀਫੀਕੇਟ ਵੀ ਦਿੱਤਾ ਜਾਵੇਗਾ।
japan language
ਰੋਜ਼ਗਾਰ ਉੱਤਪਤੀ ਵਿਭਾਗ ਦੇ ਸਕੱਤਰ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਡਾਇਰੈਕਟਰ ਸ੍ਰੀ ਰਾਹੁਲ ਤਿਵਾੜੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐਸ.ਡੀ.ਐਮ ਵਲੋਂ ਜਾਪਾਨੀ ਭਾਸ਼ਾ ਮੁਹਾਰਤ ਦੇ ਕੋਰਸ ਨੂੰ ਚਲਾਉਣ ਲਈ ਦੋ ਪੜਾਅਵਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਜਿਸ ਦੇ ਪਹਿਲੇ ਪੜਾਅ ਤਹਿਤ ਮਾਸਟਰ ਟਰੇਨਰਾਂ ਦਾ ਇੱਕ ਪੂਲ ਬਣਾਇਆ ਜਾਵੇਗਾ,
Punjab Government
ਜਿਸ ਵਿੱਚ ਪੀ.ਐਸ.ਡੀ.ਐਮ, ਉਚੇਰੀ ਸਿੱਖਿਆ ਵਿਭਾਗ, ਸਕੂਲ ਸਿੱਖਿਆ ਵਿਭਾਗ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਅਤੇ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਟਰੇਨਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ । ਸਿਖਲਾਈ ਹਾਸਲ ਕਰਨ ਉਪਰੰਤ ਇਹ ਮਾਸਟਰ ਟ੍ਰੇਨਰ ਸੂਬੇ ਦੀਆਂ ਵੱਖ ਵੱਖ ਥਾਵਾਂ ’ਤੇ ਪੰਜਾਬ ਦੇ ਨੌਜਵਾਨਾਂ ਨੂੰ ਬੈਚ ਬਣਾ ਕੇ ਸਿਖਲਾਈ ਦੇਣਗੇ।
japan language
ਉਨਾਂ ਦੱਸਿਆ ਮਾਸਟਰ ਟਰੇਨਰਾਂ ਦੀ ਸਿਖਲਾਈ ਦਾ ਪਹਿਲਾ ਪੜਾਅ ਸ਼ੁਰੂ ਹੋ ਚੁੱਕਾ ਹੈ ਅਤੇ ਜਾਪਾਨੀ ਭਾਸ਼ਾ ਦੇ ਮਾਹਰ ਟਰੇਨਰ ਵਲੋਂ 37 -37 ਉਮੀਦਵਾਰਾਂ(ਮਾਸਟਰ ਟਰੇਨਰ) ਦੇ 2 ਬੈਚਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਮਾਸਟਰ ਟਰੇਨਰਾਂ ਨੂੰ ਸਿਖਲਾਈ ਦੇਣ ਵਾਲੇ ਇਸ ਟਰੇਨਰ ਨੇ ਜਾਪਾਨੀ ਭਾਸ਼ਾ ਦੀ ਮੁਹਾਰਮ ਵਾਲੇ ਲੈਵਲ ਐਨ-5 ਅਤੇ ਐਨ-4 ਟੈਸਟ ਪਾਸ ਕੀਤੇ ਹਨ ਅਤੇ ਇਸ ਕੋਲ ਇੰਟਰਪਿ੍ਰਟਰਸ਼ਿਪ ਸਰਟੀਫੀਕੇਟ ਵੀ ਹੈ।