ਮੋਦੀਖਾਨਾ ਖੁੱਲ੍ਹਣ ਤੋਂ ਬਾਅਦ ਹੁਣ ਖੁੱਲ੍ਹਿਆ ਸਰਬੱਤ ਦਾ ਭਲਾ ਲੈਬ, ਸਸਤੇ ਰੇਟਾਂ ’ਤੇ ਹੋਣਗੇ ਟੈਸਟ
Published : Aug 8, 2020, 7:32 pm IST
Updated : Aug 8, 2020, 7:32 pm IST
SHARE ARTICLE
Sarbat Da Bhala Foundation Testing Lab Kapurthala
Sarbat Da Bhala Foundation Testing Lab Kapurthala

ਪਹਿਲਾਂ ਵੀ ਇਹ ਫਾਊਂਡੇਸ਼ਨ ਲੋਕਾਂ ਦੇ ਭਲੇ ਲਈ ਕਰਦੀ ਹੈ ਕੰਮ  

ਕਪੂਰਥਲਾ: ਜਿਥੇ ਗਰੀਬਾਂ ਲੋਕਾਂ ਦੇ ਭਲੇ ਲਈ ਜਿੰਦੂ ਵਲੋਂ ਮੋਦੀਖਾਨਾ ਖੋਲ੍ਹਿਆ ਗਿਆ ਸੀ ਓਸੇ ਤਰ੍ਹਾਂ ਹੁਣ ਸਰਬਤ ਦਾ ਭਲਾ ਫਾਉਂਡੇਸ਼ਨ ਵੱਲੋਂ ਗਰੀਬ ਲੋਕਾਂ ਦੇ ਭਲੇ ਲਈ ਇਕ ਲੈਬ ਖੋਲ੍ਹਿਆ ਗਿਆ ਹੈ ਜਿੱਥੇ ਘੱਟ ਰੇਟ ਤੇ ਟੈਸਟ ਕੀਤੇ ਜਾਣਗੇ। ਮਹਿੰਗਾਈ ਦੇ ਇਸ ਦੌਰ ਵਿੱਚ ਗਰੀਬ ਵਰਗ ਦੇ ਲੋਕਾਂ ਨੂੰ ਕਾਫ਼ੀ ਘੱਟ ਰੇਟਾਂ ਤੇ ਸ਼ਰੀਰਕ ਰੋਗ ਜਾਂਚ ਟੈਸਟ ਕਰਵਾਉਣ ਲਈ ਸਰਬਤ ਦਾ ਭਲਾ ਫਾਉਂਡੇਸ਼ਨ ਵੱਲੋਂ ਲੈਬ ਖੋਲ੍ਹੀ ਗਈ ਹੈ।

Sarbat Da Bhala LabSarbat Da Bhala Lab

ਇਹ ਲੈਬ ਗੁਰਦੁਆਰਾ ਤਪ ਅਸਥਾਨ ਬਾਬਾ ਮੰਗਲ ਸਿੰਘ ਪੁਰਾਣੀ ਸਬਜ਼ੀ ਮੰਡੀ ਕਪੂਰਥਲਾ ਵਿੱਚ ਖੋਲ੍ਹਿਆ ਗਿਆ ਹੈ ਤਾਂ ਕਿ ਗਰੀਬ ਵਰਗ ਦੇ ਲੋਕ ਇਸ ਲੇਬ ਵੱਲੋਂ ਘੱਟ ਰੇਟਾਂ ਤੇ ਟੈਸਟ ਕਰਵਾ ਸਕਣ। ਇਸ ਸੰਬੰਧੀ ਸਰਬੱਤ ਦਾ ਭਲਾ ਫਾਉਂਡੇਸ਼ਨ ਦੇ ਮੈਬਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਦਸਿਆ ਕੇ ਇਹ ਲੈਬ ਗਰੀਬ ਵਰਗ ਦੇ ਲੋਕਾਂ ਲਈ ਹੈ ਜਿਥੇ ਉਹ ਘਟ ਰੇਟ ਤੇ ਟੈਸਟ ਕਰਵਾ ਸਕਦੇ ਹਨ।

Sarbat Da Bhala LabSarbat Da Bhala Lab

ਉਹਨਾਂ ਦਾ ਕਹਿਣਾ ਹੈ ਕਿ ਉਹ ਲਾਕਡਾਊਨ ਦੌਰਾਨ ਵੀ ਗਰੀਬ ਲੋਕਾਂ ਦਾ ਭਲਾ ਕਰਦੇ ਆਏ ਹਨ ਤੇ ਅੱਗੇ ਵੀ ਇਸੇ ਤਰ੍ਹਾਂ ਗਰੀਬ ਲੋਕਾਂ ਦਾ ਭਲਾ ਕਰਦੇ ਰਹਿਣਗੇ। ਮੋਦੀਖਾਨਾ ਖੁਲ੍ਹਣ ਤੋਂ ਬਾਅਦ ਜਿੱਥੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਓਥੇ ਹੀ ਹੁਣ ਇਹ ਲੈਬ ਲੋਕਾਂ ਦੇ ਭਲੇ ਲਈ ਖੋਲ੍ਹੀ ਗਈ ਤੇ ਸਾਨੂੰ ਵੀ ਇਸ ਲੈਬ ਦਾ ਵਧ ਚੜ ਕੇ ਸਾਥ ਦੇਣਾ ਚਾਹੀਦਾ ਹੈ।

Sarbat Da Bhala LabSarbat Da Bhala Lab

ਦਸ ਦਈਏ ਕਿ ਪਿਛਲੇ ਦਿਨੀਂ ਲੁਧਿਆਣਾ 'ਚ ਸਸਤੀਆਂ ਦਵਾਈਆਂ ਦਾ ਇਕ ਮੋਦੀਖਾਨਾ ਬਲਜਿੰਦਰ ਸਿੰਘ ਜਿੰਦੂ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੂਰੇ ਪੰਜਾਬ 'ਚ ਮੋਦੀਖਾਨੇ ਦੀ ਇਕ ਲਹਿਰ ਚੱਲ ਪਈ ਅਤੇ ਕਈ ਮੋਦੀਖਾਨੇ ਦਵਾਈਆਂ ਅਤੇ ਘਰੇਲੂ ਸਾਮਾਨ ਦੇ ਖੁੱਲ੍ਹੇ। ਲੋਕਾਂ ਨੂੰ ਸਸਤੀਆਂ ਦਵਾਈਆਂ ਮੁਫਤ ਦੇਣ ਦੇ ਮਕਸਦ ਨਾਲ ਹੁਣ ਸ਼ਰਨ ਫਾਊਡੇਸ਼ਨ ਵਲੋਂ ਮੋਗਾ ਵਿਖੇ ਗੁਰੂ ਨਾਨਕ ਮੋਦੀਖਾਨਾ ਦੀ ਸ਼ੁਰੂਆਤ ਮੰਗਲਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਉਪਰੰਤ ਕੀਤੀ ਗਈ।

Balwinder Singh Jindu Balwinder Singh Jindu

ਇਹ ਮੋਦੀਖਾਨਾ 13 ਜੁਲਾਈ ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਫਾਊਂਡੇਸ਼ਨ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਹਰ ਵਿਅਕਤੀ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੈ। ਕਈ ਲੋੜਵੰਦ ਵਿਅਕਤੀ ਤਾਂ ਮਹਿੰਗੀਆਂ ਦਵਾਈਆਂ ਨਾ ਲੈਣ ਕਰ ਕੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਇਸ 'ਤੇ ਸੰਸਥਾਂ ਵਲੋਂ ਉਪਰਾਲਾ ਕਰਦਿਆਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਗੁਰੂ ਨਾਨਕ ਮੋਦੀਖਾਨਾ ਦੇ ਸ਼ੁਰੂਆਤ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement