
ਡੀਜੀਪੀ ਵਲੋਂ ਲੁਧਿਆਣੇ ਦੇ ਪੁਲਿਸ ਪ੍ਰਵਾਰਾਂ ਤੇ ਉਨ੍ਹਾਂ ਦੇ ਵਾਰਡਾਂ ਨੂੰ ਆਧੁਨਿਕ ਇਨਡੋਰ ਸਪੋਰਟਸ ਸਟੇਡੀਅਮ ਤੇ ਇਕ ਆਧੁਨਿਕ ਲਾਇਬ੍ਰੇਰੀ ‘ਬੁੱਕ ਨੁੱਕ’ ਸਮਰਪਤ
ਔਰਤਾਂ ਵਿਰੁਧ ਅਪਰਾਧਾਂ ਨੂੰ ਰੋਕਣ ਅਤੇ ਉਨ੍ਹਾਂ ਦੇ ਸਨਮਾਨ ਨੂੰ ਕਾਇਮ ਰਖਣਾ ਪੰਜਾਬ
ਲੁਧਿਆਣਾ, 7 ਅਗੱਸਤ (ਪ੍ਰਮੋਦ ਕੌਸ਼ਲ) : ਪੰਜਾਬ ਪੁਲਿਸ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਵਾਰਡਾਂ ਦੀ ਭਲਾਈ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਟੇਟ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ, ਡੀਜੀਪੀ ਦਿਨਕਰ ਗੁਪਤਾ ਨੇ ਅੱਜ ਲੁਧਿਆਣਾ ਕਮਿਸ਼ਨਰੇਟ ਅਧੀਨ ਪੁਲਿਸ ਦੀ ਭਲਾਈ ਸਬੰਧੀ ਪਹਿਲਕਦਮੀਆਂ ਦੀ ਲੜੀ ਸਮਰਪਤ ਕਰਦਿਆਂ ਪੁਲਿਸ ਲਾਈਨਜ਼ ਵਿਖੇ ਇਕ ਅਤਿ ਆਧੁਨਿਕ ਇਨਡੋਰ ਸਪੋਰਟਸ ਸਟੇਡੀਅਮ ਅਤੇ ਪੁਲਿਸ ਪ੍ਰਵਾਰਾਂ ਤੇ ਉਨ੍ਹਾਂ ਦੇ ਬੱਚਿਆਂ ਲਈ ਇਕ ਆਧੁਨਿਕ ਲਾਇਬ੍ਰੇਰੀ ‘ਬੁੱਕ ਨੁੱਕ‘ ਦਾ ਉਦਘਾਟਨ ਕੀਤਾ। ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਲਈ ਪੁਲਿਸ ਲਾਈਨਜ਼ ਵਿਖੇ ਇਕ ਅਤਿ-ਆਧੁਨਿਕ ਇਨਡੋਰ ਸਟੇਡੀਅਮ-ਕਮ-ਜਿਮਨੇਜ਼ੀਅਮ ਦਾ ਉਦਘਾਟਨ ਕਰਦਿਆਂ ਡੀਜੀਪੀ ਨੇ ਕਿਹਾ ਕਿ ਇਸ ਖੇਡ ਬੁਨਿਆਦੀ ਢਾਂਚੇ ਦਾ ਮੁੱਖ ਮੰਤਵ ਖੇਡਾਂ ਅਤੇ ਜ਼ਿਮਿੰਗ ਰਾਹੀਂ ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਬਣਾਈ ਰਖਣਾ ਹੈ।
ਡੀਜੀਪੀ ਨੇ ਦਸਿਆ ਕਿ ਇਨਡੋਰ ਸਟੇਡੀਅਮ ਵਿਚ ਵਿਸ਼ਵ ਪਧਰੀ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿਚ ਕਾਰਪੇਟਡ ਬੈਡਮਿੰਟਨ ਕੋਰਟ, ਯੋਗਾ ਅਤੇ ਮੈਡੀਟੇਸਨ ਰੂਮ, ਅਫ਼ਸਰ ਲੌਂਜ ਅਤੇ ਆਲੇ ਦੁਆਲੇ ਦੇ ਸ਼ਾਨਦਾਰ ਦਿ੍ਰਸ਼ਾਂ ਨਾਲ ਇਕ ਇਨਡੋਰ ਜਿੰਮ ਵੀ ਸ਼ਾਮਲ ਹੈ ਜੋ ਆਧੁਨਿਕ ਮਸ਼ੀਨਾਂ ਨਾਲ ਲੈੱਸ ਹੈ ਜੋ ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਤ ਕਰੇਗਾ। ਡੀਜੀਪੀ ਨਾਲ ਸੀ.ਪੀ. ਲੁਧਿਆਣਾ ਰਾਕੇਸ਼ ਅਗਰਵਾਲ ਵੀ ਸਨ। ਡੀਜੀਪੀ ਨੇ ਪੁਲਿਸ ਕਰਮਚਾਰੀਆਂ ਦੇ ਵਾਰਡਾਂ ਦਰਮਿਆਨ ਪੜ੍ਹਨ ਦੀ ਆਦਤ ਨੂੰ ਉਤਸ਼ਾਹਤ ਕਰਨ ਲਈ ਪੁਲਿਸ ਲਾਈਨਜ਼ ਵਿਖੇ ਇਕ ਆਧੁਨਿਕ ਲਾਇਬ੍ਰੇਰੀ ‘ਬੁੱਕ ਨੁੱਕ’ ਦਾ ਉਦਘਾਟਨ ਵੀ ਕੀਤਾ। ਬੁੱਕ ਨੁੱਕ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿਚ ਇਸ ਦਾ ਅਪਣਾ ਸੁਹਜਮਈ ਮਾਹੌਲ ਸ਼ਾਮਲ ਹੈ, ਜਿਸ ਵਿਚ 4 ਤੋਂ 18 ਸਾਲ ਦੇ ਬੱਚਿਆਂ ਲਈ ਵਿਦਿਅਕ, ਕਾਲਪਨਿਕ ਅਤੇ ਗ਼ੈਰ-ਕਾਲਪਨਿਕ ਕਿਤਾਬਾਂ ਸ਼ਾਮਲ ਹਨ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪੰਜਾਬ ਪੁਲਿਸ ਲੋੜੀਂਦੇ ਹੁਨਰ ਵਾਲੇ ਲਗਭਗ 450 ਪੇਸ਼ੇਵਰ ਕੌਂਸਲਰਾਂ ਅਤੇ ਮਾਹਰਾਂ ਦੀ ਭਰਤੀ ਕਰਨ ਜਾ ਰਹੀ ਹੈ ਜੋ ਕਿ ਪ੍ਰਾਈਵੇਟ ਪੈਨਲ ਮੈਂਬਰਾਂ ਨਾਲ ਮਿਲ ਕੇ ਕੰਮ ਕਰਨਗੇ। ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੁਹਰਾਇਆ ਕਿ ਔਰਤਾਂ ਵਿਰੁਧ ਅਪਰਾਧਾਂ ਨੂੰ ਰੋਕਣਾ ਪੰਜਾਬ ਸਰਕਾਰ ਅਤੇ ਪੁਲਿਸ ਦੀ ਮੁਢਲੀ ਤਰਜੀਹ ਰਹੀ ਹੈ।