ਹੁਣ ਤਕ ਪੰਜਾਬ ਦੇ 4 ਹਜ਼ਾਰ ਤੋਂ ਵੱਧ ਲੋਕਾਂ ਨੇ ਲਈ ਭਾਜਪਾ ਦੀ ਮੈਂਬਰਸ਼ਿਪ
Published : Aug 8, 2021, 6:24 am IST
Updated : Aug 8, 2021, 6:24 am IST
SHARE ARTICLE
image
image

ਹੁਣ ਤਕ ਪੰਜਾਬ ਦੇ 4 ਹਜ਼ਾਰ ਤੋਂ ਵੱਧ ਲੋਕਾਂ ਨੇ ਲਈ ਭਾਜਪਾ ਦੀ ਮੈਂਬਰਸ਼ਿਪ

ਲੁਧਿਆਣਾ, 7 ਅਗੱਸਤ (ਪ੍ਰਮੋਦ ਕੌਸ਼ਲ): ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ੁਰੇਸ ਮਹਾਜਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਭਾਜਪਾ ਦਫ਼ਤਰ ਦੇ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਆਯੋਜਤ ਪ੍ਰੋਗਰਾਮ ਦੌਰਾਨ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਭਾਜਪਾ ਪ੍ਰਵਾਰ ਵਿਚ ਸ਼ਾਮਲ ਹੋਏ | ਇਸ ਮੌਕੇ ਸੂਬਾ ਪ੍ਰਧਾਨ ਦੇ ਨਾਲ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਗਾ, ਸੂਬਾ ਮੀਤ ਪ੍ਰਧਾਨ ਰਾਕੇਸ ਗਿੱਲ, ਸੂਬਾ ਸਕੱਤਰ ਰਾਜੇਸ਼ ਹਨੀ, ਸੂਬਾ ਮੀਡੀਆ ਸਹਿ-ਸਕੱਤਰ ਜਨਾਰਦਨ ਸਰਮਾ, ਕੇਵਲ ਗਿਲ, ਜ਼ਿਲ੍ਹਾ ਜਨਰਲ ਸਕੱਤਰ ਰਾਜੇਸ ਕੰਧਾਰੀ, ਸੁਖਮਿੰਦਰ ਪਿੰਟੂ ਆਦਿ ਵੀ ਹਾਜ਼ਰ ਸਨ | ਅਸ਼ਵਨੀ ਸ਼ਰਮਾ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਕੁਝ ਸਿਆਸੀ ਪਾਰਟੀਆਂ ਅਪਣੀਆਂ ਨਾਕਾਮੀਆਂ ਲੁਕਾਉਣ ਅਤੇ ਅਪਣੇ ਮੰਤਰੀਆਂ ਦੇ ਭਿ੍ਸ਼ਟਾਚਾਰ ਅਤੇ ਘੁਟਾਲਿਆਂ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਕਿਸਾਨੀ ਅੰਦੋਲਨ ਦੀ ਆੜ ਲੈ ਕੇ ਭਾਜਪਾ ਦੇ ਵਧਦੇ ਜਨਾਧਾਰ ਤੋਂ ਬੁਖਲਾ ਕੇ ਭਾਜਪਾ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ | ਪਰ ਪੰਜਾਬ ਦੇ ਆਮ ਲੋਕ ਪਿਛਲੇ ਸਾਢੇ ਚਾਰ ਸਾਲਾਂ ਤੋਂ ਕਾਂਗਰਸ ਸਰਕਾਰ ਦੇ ਸ਼ਾਸ਼ਨ ਤੋਂ ਤ੍ਰਾਹਿ-ਤ੍ਰਾਹਿ ਕਰ ਰਹੇ ਹਨ |
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ, ਉਦਯੋਗਪਤੀ, ਉਦਯੋਗਪਤੀ, ਨੌਜਵਾਨ, ਸਰਕਾਰੀ ਕਰਮਚਾਰੀ ਭਾਜਪਾ ਦੇ 'ਸੱਭ ਦਾ ਸਾਥ ਸੱਭ ਦਾ ਵਿਕਾਸ' ਦੇ ਨਾਅਰੇ 'ਤੇ ਅਪਣੀ ਮੋਹਰ ਲਾ ਕੇ, ਭਾਜਪਾ ਨੂੰ  ਅਪਣੇ ਵਿਕਾਸ ਦੇ ਵਿਕਲਪ ਵਜੋਂ ਵੇਖ ਰਹੇ ਹਨ ਕਿਉਂਕਿ ਭਾਜਪਾ ਦੀ ਕਹਿਣੀ ਅਤੇ ਕਰਨੀ ਵਿਚ ਕੋਈ ਅੰਤਰ ਨਹੀਂ ਹੈ | ਭਾਜਪਾ ਪੰਜਾਬ ਦੀ ਨੁਹਾਰ ਨੂੰ  ਬਦਲਣ ਅਤੇ ਲੋਕਾਂ ਦੇ ਵਿਕਾਸ ਲਈ ਜੋ ਵੀ ਕਹੇਗੀ ਉਹ ਕਰੇਗੀ | ਉਨ੍ਹਾਂ ਕਿਹਾ ਕਿ ਭਾਜਪਾ ਦਾ ਸੱਤਾ ਵਿਚ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਅੱਜ ਪੰਜਾਬ ਦੇ ਲੋਕ ਵੱਡੀ ਗਿਣਤੀ ਵਿਚ ਭਾਜਪਾ ਪਰਿਵਾਰ ਨਾਲ ਜੁੜ ਰਹੇ ਹਨ | ਇਸ ਮੌਕੇ ਜੀਵਨ ਗੁਪਤਾ ਨੇ ਦਸਿਆ ਕਿ ਭਾਜਪਾ ਪ੍ਰਵਾਰ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਚੰਨ ਕੇ ਹਲਕਾ ਮਜੀਠਾ ਦੇ ਸਰਪੰਚ ਪ੍ਰਗਟ ਸਿੰਘ (ਅੰਮਿ੍ਤਸਰ), ਰੰਗਰੇਟਾ ਦਲ ਦੇ ਚੇਅਰਮੈਨ ਪੰਜਾਬ ਬਲਜੀਤ ਸਿੰਘ (ਪਿੰਡ ਮੱਤੇਵਾਲ, ਹਲਕਾ ਮਜੀਠਾ), ਰੰਗਰੇਟਾ ਦਲ ਦੇ ਪੰਜਾਬ ਪ੍ਰਧਾਨ ਹਰਜਿੰਦਰ ਸਿੰਘ (ਪਿੰਡ ਮੱਤੇਵਾਲ, ਹਲਕਾ ਮਜੀਠਾ), ਰੰਗਰੇਟਾ ਦਲ ਦੇ ਪੰਜਾਬ ਦੇ ਉਪ ਪ੍ਰਧਾਨ ਹਰਪ੍ਰੀਤ ਸਿੰਘ (ਪਿੰਡ ਦੌਲੇ ਨੰਗਲ, ਬਾਬਾ ਬਕਾਲਾ), ਸ਼ਿਅਦ ਦੇ ਹਲਕਾ ਇੰਚਾਰਜ ਬਾਬਾ ਬਕਾਲਾ ਸਤਨਾਮ ਸਿੰਘ ਤੇ ਹੋਰ ਹਾਜ਼ਰ ਸਨ |
 ਸ਼ਿਅਦ ਦੇ ਸਰਕਲ ਪ੍ਰਧਾਨ (ਹਲਕਾ ਹਰੀਕੇ) ਪ੍ਰਕਾਸ ਸਿੰਘ (ਤਰਨਤਾਰਨ), ਸ਼ਿਅਦ ਦੇ ਪੰਜਾਬ ਮੈਂਬਰ (ਹਲਕਾ ਮਜੀਠਾ) ਜਗੀਰ ਸਿੰਘ (ਅੰਮਿ੍ਤਸਰ), ਰਾਸਟਰੀ ਜਨ ਸਕਤੀ ਪਾਰਟੀ ਦੇ ਜਲਿ੍ਹਾ ਪ੍ਰਧਾਨ ਮੁਕਤਸਰ ਰਛਪਾਲ ਸਿੰਘ (ਪਿੰਡ ਕਿਲ੍ਹਾ ਵਾਲੀ ਮੁਕਤਸਰ), ਹਲਕਾ ਕੋਟਕਪੂਰਾ ਤੋਂ ਸੇਵਾ ਮੁਕਤ ਡੀ.ਐਸ.ਪੀ. ਦਰਸਨ ਸਿੰਘ ਗਿੱਲ (ਮੁਕਤਸਰ), ਸੇਵਾਮੁਕਤ ਇੰਜੀਨੀਅਰ ਹਰਮੇਲ ਸਿੰਘ ਸਰੋਆ (ਪਿੰਡ ਹਸੋਵਾਲ ਹਲਕਾ ਮੁੱਲਾਂਪੁਰ), ਪਿੰਡ ਲਾਇਲਪੁਰ ਦੇ ਪੰਚਾਇਤ ਮੈਂਬਰ ਰਮੇਸ ਸਿੰਘ (ਤਰਨ ਤਾਰਨ), ਪਿੰਡ ਲਾਇਲਪੁਰ ਦੇ ਰੰਗਰੇਟਾ ਦਲ ਦੇ ਮੁੱਖ ਸੇਵਾਦਾਰ ਨਿਸਾਨ ਸਿੰਘ ਫੌਜੀ, ਹਲਕਾ ਜੰਡਿਆਲਾ ਦੇ ਰਸੂਲਪੁਰ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ (ਅੰਮਿ੍ਤਸਰ), ਹਲਕਾ ਮਜੀਠਾ ਤੋਂ ਜਗਪ੍ਰੀਤ ਸਿੰਘ, ਬਲਜੀਤ ਸਿੰਘ, ਮਨਜੀਤ ਸਿੰਘ, ਹਰਪਾਲ ਸਿੰਘ, ਬਲਜੀਤ ਸਿੰਘ (ਪਿੰਡ ਕਲੇਰ ਘੁਮਾਣ), ਪਲਵਿੰਦਰ ਸਿੰਘ, ਸਰਵਣ ਸਿੰਘ, ਹਰਜੀਤ ਸਿੰਘ ਅਤੇ ਜੋਬਨਜੀਤ ਸਿੰਘ ਆਦਿ ਹਨ |
Ldh_Parmod_7_14: Photo

SHARE ARTICLE

ਏਜੰਸੀ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement