
ਪਿਛਲੇ ਸਮੇਂ ’ਚ ਮੋਰਚੇ ’ਚੋ ਚੜੁਨੀ ਨੂੰ ਹਫ਼ਤੇ ਲਈ ਮੁਅੱਤਲ ਵੀ ਕੀਤਾ ਗਿਆ ਸੀ
ਚੰਡੀਗੜ੍ਹ (ਭੁੱਲਰ) : ਸਿਆਸਤ ਦੇ ਮੁਦੇ ਤੇ ਮਤਭੇਦਾਂ ਦੇ ਚਲਦੇ ਆਖਿਰ ਅੱਜ ਹਰਿਆਣਾ ਦੇ ਪ੍ਰਮੁੱਖ ਕਿਸਾਨ ਨੇਤਾ ਗੁਰਨਾਮ ਸਿੰਘ ਚੜੁਨੀ ਨੇ ਆਪਣੇ ਆਪ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ 'ਚੋਂ ਵੱਖ ਕਰ ਲਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਚੱਲ ਰਹੇ ਅੰਦੋਲਨ ਲਈ ਕੰਮ ਕਰਦੇ ਰਹਿਣਗੇ ਅਤੇ ਮੋਰਚੇ ਦੇ ਹਰ ਐਕਸ਼ਨ ’ਚ ਸ਼ਾਮਲ ਹੋਣਗੇ ਪਰ ਮੋਰਚੇ ਦੀ ਕਿਸੇ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ।
Gurnam Singh Chaduni
ਉਗਰਾਹਾਂ ਗਰੁੱਪ ਤੇ ਕਿਸਾਨ ਸੰਘਰਸ਼ ਕਮੇਟੀ ਵਾਂਗ ਅਪਣੀ ਯੂਨੀਅਨ ਵੱਖਰੀ ਹੋਂਦ ਰੱਖਦਿਆਂ ਕਿਸਾਨ ਅੰਦੋਲਨ ’ਚ ਹਿੱਸਾ ਪਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਲਈ ਉਹ ਮੋਰਚੇ ਦੀ ਸਾਂਝੀ ਕਮੇਟੀ ਤੋਂ ਅਲੱਗ ਹੋਏ ਹਨ ਕਿਉਂਕਿ ਕੁੱਝ ਯੂਨੀਆਨਾਂ ਨੂੰ ਉਨ੍ਹਾਂ ਦੇ ਪੰਜਾਬ ’ਚ ਸਰਗਰਮ ਹੋਣ ਨਾਲ ਤਕਲੀਫ ਹੋ ਰਹੀ ਹੈ ਤੇ ਮੇਰੇ ਨਾਲ ਮੋਰਚੇ ’ਚ ਵਿਤਕਰੇਬਾਜ਼ੀ ਕੀਤੀ ਜਾਂਦੀ ਹੈ।
Farmers Protest
ਉਨ੍ਹਾਂ ਇਹ ਵੀ ਸਾਫ਼ ਕਰ ਦਿਤਾ ਕਿ ਉਹ ਸਿਆਸਤ ’ਚ ਹਿਸਾ ਲੈਣ ਅਤੇ ਮਿਸ਼ਨ ਪੰਜਾਬ 2022 ਦੇ ਅਪਣੇ ਸਟੈਂਡ ’ਤੇ ਅੱਜ ਵੀ ਕਾਇਮ ਹਨ ਅਤੇ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਵੀ ਕਰ ਰਹੇ ਹਨ। ਕਿਸਾਨਾਂ ਨੂੰ ਅਪਣੀ ਪਾਰਟੀ ਬਣਾਏ ਬਿਨ੍ਹਾਂ ਸਾਰੇ ਮਸਲੇ ਕਦੇ ਹਲ ਨਹੀਂ ਹੋ ਸਕਦੇ।
Gurnam Singh Chaduni
ਜ਼ਿਕਰਯੋਗ ਹੈ ਕਿ ਚੜੁਨੀ ਤੇ ਕਿਸਾਨ ਮੋਰਚੇ ਦੇ ਮੁੱਖ ਆਗੂਆਂ ’ਚ ਸਿਆਸੀ ਬਿਆਨਾਂ ਦੇ ਮਾਮਲੇਂ ’ਚ ਕਾਫੀ ਸਮੇਂ ਤੋਂ ਕਹਾ-ਸੁਣੀ ਚਲ ਰਹੀ ਸੀ ਅਤੇ ਪਿਛਲੇ ਸਮੇਂ ’ਚ ਮੋਰਚੇ ’ਚੋ ਚੜੁਨੀ ਨੂੰ ਹਫ਼ਤੇ ਲਈ ਮੁਅੱਤਲ ਵੀ ਕੀਤਾ ਗਿਆ ਸੀ।