
ਦੋਸ਼ੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ
ਭੁੱਲਥ (ਅੰਮ੍ਰਿਤਪਾਲ ਬਾਜਵਾ)- ਬੇਗੋਵਾਲ ਦੇ ਨਜ਼ਦੀਕੀ ਪਿੰਡ ਹਸੂਵਾਲ ਵਿਖੇ ਇਕ ਕਲਯੁੱਗੀ ਮਾਂ ਵੱਲੋਂ ਆਪਣੀ ਹੀ ਮਾਸੂਮ ਬੱਚੇ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਹਰਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਹਸੋਵਾਲ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਦੋ ਲੜਕੇ ਵੱਡਾ ਲੜਕਾ ਅਭੀਜੋਤ ਸਿੰਘ ਉਮਰ ਕਰੀਬ 7 ਸਾਲ ਅਤੇ ਛੋਟਾ ਲੜਕਾ ਦਿਲਜੋਤ ਸਿੰਘ ਹੈ।
Crime
ਉਸ ਨੇ ਛੋਟੇ ਲੜਕੇ ਨੂੰ ਬਲਦੇਵ ਸਿੰਘ ਵਾਸੀ ਖਡੂਰ ਸਾਹਿਬ ਨੂੰ ਗੋਦ ਦਿੱਤਾ ਸੀ। ਉਹ ਪਿੰਡ ਹਸੋਵਾਲ ਵਿਖੇ ਪੁਰਾਣਾ ਮਕਾਨ ਢਾਹ ਕੇ ਨਵਾ ਬਣਾ ਮਕਾਨ ਬਣਾ ਰਿਹਾ ਹੈ ਪਰ ਮੇਰੀ ਪਤਨੀ ਸਰਬਜੀਤ ਕੌਰ ਮਕਾਨ ਪਿੰਡ ਦੀ ਥਾਂ ਬੇਗੋਵਾਲ ਬਣਾਉਣ ਨੂੰ ਲੈ ਕੇ ਲੜਾਈ-ਝਗੜਾ ਕਰਦੀ ਰਹਿੰਦੀ ਸੀ। ਬੀਤੀ ਰਾਤ ਜਦ ਮੈਂ ਕੰਮ ਤੋਂ ਵਾਪਸ ਘਰ ਆਇਆ ਤਾਂ ਮੇਰੇ ਲੜਕੇ ਅਭੀਜੋਤ ਨੇ ਮੈਨੂੰ ਦੱਸਿਆ ਕਿ ਉਸ ਦੀ ਮਾਂ ਨੇ ਉਸ ਨੂੰ ਧੱਕੇ ਨਾਲ ਕੋਈ ਚੀਜ਼ ਖੁਆ ਦਿੱਤੀ ਹੈ
crime
ਜਿਸ ਨਾਲ ਮੂੰਹ ਤੇ ਜੀਭ ਸੁੱਕ ਰਹੀ ਹੈ ਇਹ ਪਤਾ ਲੱਗਣ ਤੇ ਮੈਂ ਪਿੰਡ ਦੇ ਸਾਬਕਾ ਸਰਪੰਚ ਪੂਰਨ ਸਿੰਘ ਨੂੰ ਨਾਲ ਲੈ ਕੇ ਬੇਟੇ ਦੇ ਇਲਾਜ ਲਈ ਜਲੰਧਰ ਚਲ ਗਏ ਪਰ ਰਸਤੇ ਵਿਚ ਮੇਰੇ ਲੜਕੇ ਦੀ ਮੌਤ ਹੋ ਗਈ। ਥਾਣਾ ਬੇਗੋਵਾਲ ਦੀ ਪੁਲਿਸ ਨੇ ਹਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਸਰਬਜੀਤ ਕੌਰ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਦੋਸ਼ੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬੱਚੇ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।