ਟਿੱਕਾ ਵਲੋਂ ਮੁੱਖ ਸਕੱਤਰ ਨੂੰ  ਸਾਈਕਲ ਤਕਨਾਲੋਜੀ ਨੂੰ ਅੰਤਰਰਾਸ਼ਟਰੀ ਕੇਂਦਰ ਵਿਚ
Published : Aug 8, 2021, 6:23 am IST
Updated : Aug 8, 2021, 6:23 am IST
SHARE ARTICLE
image
image

ਟਿੱਕਾ ਵਲੋਂ ਮੁੱਖ ਸਕੱਤਰ ਨੂੰ  ਸਾਈਕਲ ਤਕਨਾਲੋਜੀ ਨੂੰ ਅੰਤਰਰਾਸ਼ਟਰੀ ਕੇਂਦਰ ਵਿਚ ਅਪਗ੍ਰੇਡ ਕਰਨ ਬਾਰੇ ਸੌਂਪਿਆ ਮੰਗ ਪੱਤਰ

ਅਪਗ੍ਰੇਡ ਕਰਨ ਬਾਰੇ ਸੌਂਪਿਆ ਮੰਗ ਪੱਤਰ

ਲੁਧਿਆਣਾ, 7 ਅਗੱਸਤ (ਪ੍ਰਮੋਦ ਕੌਸ਼ਲ): ਪੰਜਾਬ ਮੀਡੀਅਮ ਇੰਡਸਟਰੀਅਲ ਡਿਵੈਲਪਮੈਂਟ ਬੋਰਡ (ਪੀ.ਐਮ.ਆਈ.ਡੀ.ਬੀ.) ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਵਲੋਂ ਅੱਜ ਆਲ ਇੰਡੀਆ ਸਾਈਕਲ ਨਿਰਮਾਤਾ ਐਸੋਸੀਏਸ਼ਨ ਦੇ ਪ੍ਰਧਾਨ ਓਾਕਾਰ ਸਿੰਘ ਪਾਹਵਾ ਨਾਲ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨਾਲ ਮੁਲਾਕਾਤ ਕੀਤੀ ਅਤੇ ਲੁਧਿਆਣਾ ਦੇ ਸਾਈਕਲ ਆਰ. ਐਂਡ ਡੀ. ਸੈਂਟਰ ਨੂੰ  ਸਾਈਕਲ ਤਕਨਾਲੋਜੀ ਲਈ ਅੰਤਰਰਾਸ਼ਟਰੀ ਕੇਂਦਰ ਵਿਚ ਅਪਗ੍ਰੇਡ ਕਰਨ ਦੀ ਤੁਰਤ ਜ਼ਰੂਰਤ ਬਾਰੇ ਇਕ ਮੰਗ ਪੱਤਰ ਸੌਂਪਿਆ | ਮੁੱਖ ਸਕੱਤਰ ਨਾਲ ਮੀਟਿੰਗ ਵਿਚ ਟਿੱਕਾ ਨੇ ਕਿਹਾ ਕਿ ਸਾਈਕਲ ਤਕਨਾਲੋਜੀ ਲਈ ਇੰਟਰਨੈਸ਼ਨਲ ਸੈਂਟਰ ਫ਼ਾਰ ਸਾਈਕਲ ਤਕਨਾਲੋਜੀ ਵਿਸ਼ਵ ਪੱਧਰੀ ਅਤੇ ਸਕੇਲ ਨਿਰਮਾਣ ਦੇ ਯੁਗ ਦੀ ਸ਼ੁਰੂਆਤ ਕਰੇਗਾ ਜਿਸ ਤਹਿਤ 2025 ਤਕ 50 ਮਿਲੀਅਨ ਸਾਈਕਲਾਂ ਪ੍ਰਤੀ ਸਾਲ ਤਿਆਰ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਨਾ ਸਿਰਫ਼ ਪਾੜੇ ਨੂੰ  ਦੂਰ ਕਰਨਾ ਹੈ ਬਲਕਿ ਸਾਈਕਲ ਡਿਜ਼ਾਈਨ, ਵਿਕਾਸ ਅਤੇ ਪ੍ਰਦਰਸ਼ਨ, ਟੈਸਟਿੰਗ ਅਤੇ ਪ੍ਰਮਾਣੀਕਰਣ, ਐਡਿਟਿਵ ਨਿਰਮਾਣ (ਡਿਜੀਟਲ, ਐਲਓਟੀ ਅਤੇ 3 ਡੀ ਪਿ੍ੰਟਰ, ਆਦਿ) ਲਈ ਕੇਂਦਰ ਨੂੰ  ਵਿਸ਼ਵ ਪੱਧਰੀ ਬਣਾਉਣਾ ਹੈ | ਉਨ੍ਹਾਂ ਮੁੱਖ ਸਕੱਤਰ ਨੂੰ  ਬੇਨਤੀ ਕੀਤੀ ਕਿ ਉਹ ਪ੍ਰਸਤਾਵ 'ਤੇ ਵਿਚਾਰ ਕਰਨ ਅਤੇ ਇਹ ਮੁੱਦਾ ਭਾਰਤ ਸਰਕਾਰ ਕੋਲ ਚੁੱਕਣ |
Ldh_Parmod_7_12: Photo    
 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement