ਜਲੰਧਰ ਵਿਚ ਘਰ ਦੇ ਬਾਹਰ ਬੈਠੇ ਜਿਊਲਰ ਦੀ ਦਿਨ-ਦਿਹਾੜੇ ਲੁੱਟ
Published : Aug 8, 2022, 6:57 am IST
Updated : Aug 8, 2022, 6:57 am IST
SHARE ARTICLE
image
image

ਜਲੰਧਰ ਵਿਚ ਘਰ ਦੇ ਬਾਹਰ ਬੈਠੇ ਜਿਊਲਰ ਦੀ ਦਿਨ-ਦਿਹਾੜੇ ਲੁੱਟ

 

ਜਲੰਧਰ, 7 ਅਗੱਸਤ (ਵਰਿੰਦਰ ਸ਼ਰਮਾ, ਸਮਰਦੀਪ ਸਿੰਘ) : ਜਲੰਧਰ ਦੇ ਸ਼ਕਤੀ ਨਗਰ ’ਚ ਅੱਜ ਤੜਕੇ ਚੋਰੀ ਦੀ ਘਟਨਾ ਕਾਰਨ ਇਲਾਕੇ ’ਚ ਦਹਿਸ਼ਤ ਫੈਲ ਗਈ ਹੈ। ਮੋਟਰਸਾਈਕਲ ’ਤੇ ਆਏ ਨੌਜਵਾਨ ਇਲਾਕੇ ਦੇ ਵੱਡੇ ਜੌਹਰੀ ਕਮਲ ਉਰਫ਼ ਬਿੱਟੂ ਮਲਹੋਤਰਾ ਦੀ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਬਿੱਟੂ ਮਲਹੋਤਰਾ ਤੋਂ ਇਲਾਵਾ ਆਸਪਾਸ ਦੇ ਲੋਕਾਂ ਤੋਂ ਵਾਰਦਾਤਾਂ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਜਿਊਲਰ ਬਿੱਟੂ ਮਲਹੋਤਰਾ ਸਵੇਰੇ ਸੈਰ ਕਰ ਕੇ ਵਾਪਸ ਪਰਤਿਆ ਸੀ। ਸ਼ਕਤੀਨਗਰ ਸਥਿਤ ਅਪਣੇ ਘਰ ਪਹੁੰਚ ਕੇ ਉਹ ਬਾਹਰ ਬੈਠ ਕੇ ਅਖ਼ਬਾਰ ਪੜ੍ਹਨ ਲੱਗੇ। ਇਸ ਦੌਰਾਨ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ। ਇਕ ਨੇ ਹੇਠਾਂ ਉਤਰ ਕੇ ਉਨ੍ਹਾਂ ਨੂੰ ਅੱਗੇ ਜਾਣ ਦਾ ਰਸਤਾ ਪੁੱਛਣਾ ਸ਼ੁਰੂ ਕਰ ਦਿਤਾ। ਜਦਕਿ ਦੂਜੇ ਨੇ ਸਾਈਕਲ ਸਟਾਰਟ ਕਰ ਕੇ ਖੜਾ ਕਰ ਦਿਤਾ। ਇਸੇ ਦੌਰਾਨ ਮੌਕਾ ਪਾ ਕੇ ਹੇਠਾਂ ਉਤਰੇ ਚੋਰ ਨੇ ਉਸ ਦੇ ਗਲੇ ’ਚ ਪਈ ਸੋਨੇ ਦੀ ਚੇਨ ਝਪਟ ਲਈ। ਬਿੱਟੂ ਮਲਹੋਤਰਾ ਨੇ ਬੜੀ ਚੁਸਤੀ ਨਾਲ ਚੇਨ ਫੜ ਲਈ ਤੇ ਲੁਟੇਰੇ ਨੂੰ ਲਲਕਾਰਿਆ। ਖੋਹਬਾਜ਼ੀ ’ਚ ਚੇਨ ਟੁੱਟ ਗਈ ਤੇ ਲੁਟੇਰਾ ਅੱਧੀ ਸੋਨੇ ਗੋਲਡ ਚੇਨ ਲੈ ਕੇ ਹੀ ਬਾਈਕ ਸਟਾਰਟ ਕੀਤੇ ਖੜੇ ਸਾਥੀ ਨਾਲ ਭੱਜ ਨਿਕਲਿਆ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਤੁਰਤ ਪੁਲਿਸ ਨੂੰ ਦਿਤੀ ਗਈ। ਪੁਲਿਸ ਨੇ ਇਲਾਕੇ ’ਚ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਹੈ। ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਇਸ ’ਚ ਲੁਟੇਰੇ ਚੇਨ ਝਪਟਦੇ ਤੇ ਭਜਦੇ ਸਾਫ਼ ਵਿਖਾਈ ਦੇ ਰਹੇ ਹਨ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
Photo No. jal-7-5

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement