
ਸੀ.ਆਈ.ਏ ਸਟਾਫ਼ ਵਲੋਂ ਚੋਰੀ ਦੀਆਂ ਤਿੰਨ ਸਕੂਟਰੀਆਂ ਤੇ ਤਿੰਨ ਮੋਟਰਸਾਈਕਲ ਬਰਾਮਦ
ਮਲੇਰਕੋਟਲਾ, 7 ਅਗੱਸਤ (ਇਸਮਾਈਲ ਏਸ਼ੀਆ) : ਇਲਾਕੇ ਅੰਦਰ ਚੋਰੀ ਹੋ ਰਹੇ ਟੂ ਵੀਲਰਾਂ ਨੂੰ ਲੈ ਕੇ ਲੋਕਾਂ ਅੰਦਰ ਬੇਹੱਦ ਹਾਹਾਕਾਰ ਮੱਚੀ ਹੋਈ ਹੈ , ਜਿਸ ਨੂੰ ਲੈ ਕੇਸੀ ਆਈ ਏ ਸਟਾਫ ਨੇ ਚੋਰਾਂ ਦਾ ਉਦੋਂ ਭਾਂਡਾ ਭੰਨਿਆ ਜਦੋਂ ਅਵਨੀਤ ਕੌਰ ਸਿੱਧੂ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੋਰਾ ਅਤੇ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਉਸ ਵੇਲੇ ਸਾਰਥਕ ਸਿੱਧ ਹੋਈ ਜਦੋਂ ਜਗਦੀਸ ਬਿਸਨੋਈ. ਪੀ.ਪੀ.ਐਸ. ਕਪਤਾਨ ਪੁਲਿਸ (ਇਨਵੈਸਟੀਗੇਸਨ) ਮਾਲੇਰਕੋਟਲਾ, ਬਲਜਿੰਦਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇਨਵੈਸਟੀਗੇਸਨ) ਮਾਲੇਰਕੋਟਲਾ ਦੀ ਨਿਗਰਾਨੀ ਤਹਿਤ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਇੰਚਾਰਜ ਸੀ.ਆਈ.ਏ ਸਟਾਫ ਮਾਹਰਾਣਾ ਅਤੇ ਸੀ.ਆਈ.ਏ ਮਾਹੋਰਾਣਾ ਟੀਮ ਵਲੋਂ ਨੇੜੇ 786 ਚੌਕ ਦੇ ਕੁਲ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਮੁਹੰਮਦ ਤਾਹਿਰ ਉਰਫ ਤਾਰਾ ਪੁੱਤਰ ਸ਼ੌਕਤ ਅਲੀ ਵਾਸੀ ਡੁੰਮਾ ਵਾਲੀ ਗਲੀ ਇੰਨਸਾਇਡ ਸੁਨਾਮੀ ਗੇਟ ਨੇੜੇ ਜਾਮੂ ਹਲਵਾਈ ਮਾਲੇਰ ਕੋਟਲਾ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਪਾਸੋਂ ਇੱਕ ਚੋਰੀ ਦਾ ਮੋਟਰਸਾਇਕਲ ਸਾਥੀ ਮੁਹੰਮਦ ਜਾਵੇਦ ਨਾਲ ਚੋਰੀ ਦੇ ਬਾਮਦ ਕਰਕੇ ਮੁਕੱਦਮਾ ਨੰਬਰ 124 ਅ/ਧ ਮੋਟਰ ਸਾਇਕਲ ਹੋਣ ਦੀ ਗੱਲ ਕਬੂਲ 379, 411 ਥਾਣਾ ਸਿਟੀ-2 ਕੀਤੀ।
ਦੋਸ਼ੀ ਮੁਹੰਮਦ ਤਾਹਿਰ ਉਰਫ ਤਾਰਾ ਪੁੱਛ ਗਿੱਛ ਕੀਤੀ ਗਈ ਜਿਸ ਨੇ ਦੋਰਾਨੇ ਪੁੱਛ ਗਿੱਛ 03 ਚੋਰੀ ਦੀਆ ਐਕਟਿਵਾ ਸਕੂਟਰੀਆਂ ਅਤੇ ਦੋ ਮੋਟਰ ਸਾਈਕਲ ਬਰਾਮਦ ਕਰਾਏ ਜੋ ਆਪਣੇ ਸਾਥੀ ਮੁਹੰਮਦ ਜਾਵੇਦ ਨਾਲ ਮਿਲਕਰ ਅਲੱਗ ਅਲੱਗ ਏਰੀਆ ਤੋਂ ਚੋਰੀ ਕੀਤੇ ਸੀ ਮੁਹੰਮਦ ਤਾਹਿਰ ਉਰਫ ਤਾਰਾ ਮਾਲੇਰਕੋਟਲਾ ਪਾਸੋਂ ਕੁੱਲ 6 ਚੋਰੀ ਦੇ ਵਹੀਕਲ ਬਰਾਮਦ ਕੀਤੇ ਗਏ ਦੂਜੇ ਦੋਸੀਆ ਦੀ ਤਲਾਸ ਜਾਰੀ ਹੈ ਜਿਸ ਤੋਂ ਹੋਰ ਵੀ ਚੋਰੀ ਦੇ ਵਹੀਕਲ ਬਰਾਮਦ ਹੋਣ ਦੀ ਉਮੀਦ ਹੈ।
ਫੋਟੋ 7-19