ਪੜ੍ਹਾਈ ਦਾ ਸਵਾਲ ਹੀ ਨਹੀਂ, ਘਰੋਂ ਬਾਹਰ ਵੀ ਮੁਸ਼ਕਲ ਨਾਲ ਰਖਿਆ ਕਦਮ
Published : Aug 8, 2022, 6:48 am IST
Updated : Aug 8, 2022, 6:49 am IST
SHARE ARTICLE
image
image

ਪੜ੍ਹਾਈ ਦਾ ਸਵਾਲ ਹੀ ਨਹੀਂ, ਘਰੋਂ ਬਾਹਰ ਵੀ ਮੁਸ਼ਕਲ ਨਾਲ ਰਖਿਆ ਕਦਮ


ਕਿਹਾ, ਕਾਬੁਲ ’ਚ ਸਿੱਖ ਅਤੇ ਹਿੰਦੂ ਪ੍ਰਵਾਰ ਰਾਤ ਨੂੰ ਚੈਨ ਦੀ ਨੀਂਦ ਵੀ ਨਹੀਂ ਸੌਂਦੇ ਸਨ


ਨਵੀਂ ਦਿੱਲੀ, 7 ਅਗੱਸਤ : ਅਫ਼ਗ਼ਾਨਿਸਤਾਨ ’ਚ ਪਿਛਲੇ ਸਾਲ ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਮਗਰੋਂ 2 ਬੱਚਿਆਂ ਦੀ ਮਾਂ ਮਨਪ੍ਰੀਤ ਕੌਰ ਨੇ ਕਾਬੁਲ ਸਥਿਤ ਅਪਣੇ ਘਰ ਤੋਂ ਸ਼ਾਇਦ ਹੀ ਕਦੇ ਬਾਹਰ ਕਦਮ ਰਖਿਆ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬਾਹਰ ਦੀ ਦੁਨੀਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮਨਪ੍ਰੀਤ ਕੌਰ ਅਤੇ ਉਨ੍ਹਾਂ ਦੇ ਪ੍ਰਵਾਰ ਦੀ ਦੁਨੀਆਂ 3 ਅਗੱਸਤ 2022 ਨੂੰ ਉਸ ਸਮੇਂ ਬਦਲ ਗਈ, ਜਦੋਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ), ਇੰਡੀਅਨ ਵਰਲਡ ਫੋਰਮ ਅਤੇ ਕੇਂਦਰ ਸਰਕਾਰ ਦੀ ਮਦਦ ਨਾਲ 28 ਅਫ਼ਗ਼ਾਨ ਸਿੱਖਾਂ ਦੇ ਇਕ ਸਮੂਹ ਨਾਲ ਭਾਰਤ ਪਹੁੰਚੇ।
ਮਨਪ੍ਰੀਤ ਕੌਰ ਨੇ ਤਾਲਿਬਾਨ ਸ਼ਾਸਨ ’ਚ ਅਪਣਾ ਦੁੱਖ ਸੁਣਾਉਂਦੇ ਹੋਏ ਕਿਹਾ, ‘‘ਘੱਟ ਗਿਣਤੀ ਹੋਣ ਕਾਰਨ ਨਿਸ਼ਾਨਾ ਬਣਾਏ ਜਾਣ ਦਾ ਲਗਾਤਾਰ ਖਤਰਾ ਬਣਿਆ ਰਹਿੰਦਾ ਸੀ। ਕਾਬੁਲ ’ਚ ਸਿੱਖ ਅਤੇ ਹਿੰਦੂ ਪਰਵਾਰ ਰਾਤ ਨੂੰ ਚੈਨ ਦੀ ਨੀਂਦ ਨਹੀਂ ਸੌਂਦੇ ਸਨ। ਪੂਜਾ ਅਸਥਾਨ ਸੁਰੱਖਿਅਤ ਨਹੀਂ ਹੈ। ‘ਗੁਰਦੁਆਰਾ ਕਰਤਾ-ਏ-ਪਰਵਾਨ’ ’ਤੇ 18 ਜੂਨ ਨੂੰ ਅਤਿਵਾਦੀਆਂ ਨੇ ਹਮਲਾ ਕੀਤਾ।’’ ਉਨ੍ਹਾਂ ਦਸਿਆ ਕਿ ਸਾਨੂੰ ਅਪਣੇ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ 10 ਵਾਰ ਸੋਚਣਾ ਪੈਂਦਾ ਸੀ। ਸਾਡੇ ਬੱਚਿਆਂ ਦੇ ਘਰ ਤੋਂ ਬਾਹਰ ਨਿਕਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੇਕਰ ਸਾਨੂੰ ਬਾਹਰ ਨਿਕਲਣਾ ਹੁੰਦਾ ਸੀ, ਤਾਂ ਸਾਨੂੰ ਅਪਣੇ ਚਿਹਰਿਆਂ ਨੂੰ ਢਕਣਾ ਹੁੰਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਅਫ਼ਗ਼ਾਨਿਸਤਾਨ ’ਚ ਜ਼ਿਆਦਾਤਰ ਘੱਟ ਗਿਣਤੀ ਦੀ ਸਿਖਿਆ ਤਕ ਕੋਈ ਪਹੁੰਚ ਨਹੀਂ ਸੀ ਕਿਉਂਕਿ ਬੱਚਿਆਂ ਨੂੰ ਸੂਕਲ ਭੇਜਣ ਦਾ ਮਤਲਬ ਸੀ, ਉਨ੍ਹਾਂ ਦੀ ਜ਼ਿੰਦਗੀ ਨੂੰ ਖਤਰੇ ’ਚ ਪਾਉਣਾ। ਮਨਪ੍ਰੀਤ ਕੌਰ ਨੇ ਕਿਹਾ, ‘‘ਜੇਕਰ ਕੋਈ ਬੱਚਾ ਕਿਸੇ ਸਿਖਿਅਕ ਸੰਸਥਾ ’ਚ ਜਾਂਦਾ ਹੈ, ਤਾਂ ਉਸ ਨੂੰ ਉੱਥੇ ਪਰੇਸ਼ਾਨ ਕੀਤਾ ਜਾਂਦਾ ਹੈ। ਜੋ ਲੋਕ ਪੜ੍ਹਨਾ ਚਾਹੁੰਦੇ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਭਾਰਤ ਆ ਜਾਂਦੇ ਸਨ।’’  
ਅਫ਼ਗ਼ਾਨਿਸਤਾਨ ਤੋਂ ਤਿੰਨ ਅਗੱਸਤ ਨੂੰ ਭਾਰਤ ਪਹੁੰਚੇ ਇਕ ਹੋਰ ਸਿੱਖ ਤਰਨਜੀਤ ਸਿੰਘ ਦਾ ਤਿੰਨ ਸਾਲਾ ਬੇਟਾ ਦਿਲ ਸਬੰਧੀ ਬੀਮਾਰੀ ਨਾਲ ਪੀੜਤ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਤਕ ਪਹੁੰਚਣ ’ਚ ਦਿੱਕਤ ਹੋਣ ਕਾਰਨ
ਉਨ੍ਹਾਂ ਦੇ ਬੇਟੇ ਨੂੰ ਕਾਬੁਲ ਵਿਚ ਉਚਿਤ ਇਲਾਜ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਵਿਚ ਉਸਦਾ ਚੰਗਾ ਇਲਾਜ ਹੋਵੇਗਾ। ’’
ਉਧਰ ਸਮਾਜਕ ਵਰਕਰ ਕਵਿਤਾ ਕਿ੍ਰਸ਼ਨਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਭਾਰਤ ’ਚ ਅਜਿਹੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਅਤੇ ਉਨ੍ਹਾਂ ਨੂੰ ਕੰਮ ਮੁਹਈਆ ਕਰਾਉਣ ਦੀ ਨੀਤੀ ਬਣਾਉਣੀ ਚਾਹੀਦੀ ਹੈ। ਕ੍ਰਿਸ਼ਨਨ ਨੇ ਕਿਹਾ, ‘‘ਸਾਡੇ ਦੇਸ਼ ਇਨ੍ਹਾਂ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ’ਚ ਸਮਰੱਥ ਹੈ। ਸਰਕਾਰ ਨੂੰ ਨਾ ਸਿਰਫ਼ ਅਫ਼ਗ਼ਾਨ ਸਿੱਖਾਂ ਅਤੇ ਹਿੰਦੂਆਂ ਨੂੰ, ਬਲਕਿ ਸਾਰੇ ਸ਼ਰਨਾਰਥੀਆਂ ਨੂੰ ਇਹ ਮਦਦ ਦੇਣੀ ਚਾਹੀਦੀ ਹੈ।’’     (ਏਜੰਸੀ)

 

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement