ਮੰਡੀ ਦੀ ਚਕਾਚੌਂਧ ਨੇ ਪੰਜਾਬੀ ਸੰਵੇਦਨਾ ਨੂੰ ਢਾਹ ਲਾਈ : ਡਾ. ਸਵਰਾਜ ਸਿੰਘ
Published : Aug 8, 2022, 12:57 am IST
Updated : Aug 8, 2022, 12:57 am IST
SHARE ARTICLE
image
image

ਮੰਡੀ ਦੀ ਚਕਾਚੌਂਧ ਨੇ ਪੰਜਾਬੀ ਸੰਵੇਦਨਾ ਨੂੰ ਢਾਹ ਲਾਈ : ਡਾ. ਸਵਰਾਜ ਸਿੰਘ

ਦਿੜਬਾ ਮੰਡੀ ਸੰਗਰੂਰ, 7 ਅਗੱਸਤ (ਚਮਕੌਰ ਸਿੰਘ ਖਾਨਪੁਰ ਫਕੀਰਾਂ) : ਅੰਮ੍ਰਿਤ ਅਜ਼ੀਜ਼ ਦੀ ਪੁਸਤਕ ‘ਤੇਰੇ ਨਾਲ* ਲੋਕ ਅਰਪਣ ਪੰਜਾਬੀ ਸਾਹਿਤ ਸਭਾ ਸੰਗਰੂਰ ਵਲੋਂ ਭਾਸ਼ਾ ਵਿਭਾਗ ਪੰਜਾਬ ਵਿਖੇ ਇੱਕ ਬਹੁਤ ਹੀ ਭਾਵਪੂਰਤ ਸਮਾਗਮ ਰਚਾਕੇ ਪੰਜਾਬੀ ਦੇ ਸੰਵੇਦਨਸ਼ੀਲ ਸ਼ਾਇਰ ‘‘ਅੰਮ੍ਰਿਤ ਅਜ਼ੀਜ਼’’ ਆਸਟ੍ਰੇਲੀਆ ਦੀ ਪੁਸਤਕ ‘ਤੇਰੇ ਨਾਲ* ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕੀਤੀ। ਡਾ. ਵੀਰਪਾਲ ਕੌਰ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਬਤੌਰ ਮੁੱਖ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਵਿੱਚ ਅੰਮ੍ਰਿਤ ਅਜ਼ੀਜ਼, ਡਾ. ਹਰਜਿੰਦਰ ਸਿੰਘ ਵਾਲੀਆ ਅਤੇ ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ ਸ਼ਾਮਲ ਹੋਏ। 
ਇਸ ਸਮਾਗਮ ਵਿਚ ਭਾਸ਼ਾ ਵਿਭਾਗ ਦੇ ਸਮੂਹ ਅਧਿਕਾਰੀ ਸ਼ਾਮਲ ਹੋਏ। ਇਸ ਸਮਾਗਮ ਵਿੱਚ ਭਾਸ਼ਾ ਵਿਭਾਗ ਦੇ ਸਮੂਹ ਅਧਿਕਾਰੀ ਸ਼ਾਮਲ ਸਨ। ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਲੋਕ ਅਰਪਣ ਕਰਨ ਉਪਰੰਤ ਡਾ. ਭਗਵੰਤ ਸਿੰਘ ਨੇ ਲੇਖਕਾਂ ਦਾ ਸੁਆਗਤ ਕਰਦੇ ਹੋਏ ਦੱਸਿਆ ਕਿ ਆਸਟ੍ਰੇਲੀਆ ਦਾ ਸਿਟੀਜ਼ਨ ਅੰਮ੍ਰਿਤ ਅਜ਼ੀਜ ਬਹੁਤ ਹੀ ਸਹਜ ਭਰਪੂਰ ਸ਼ਾਇਰੀ ਕਰਦਾ ਹੈ। ਉਹ ਲੋਕ ਸਰੋਕਾਰਾਂ ਨੂੰ ਸੂਖਮ ਪੱਧਰ ਤੇ ਪੇਸ਼ ਕਰਦਾ ਹੈ। ਉਸ ਦੀ ਪਹਿਲੀ ਕਾਵਿ ਪੁਸਤਕ ‘ਤੇਰੇ ਬਿਨਾ* ਨੇ ਪਾਠਕਾਂ ਦਾ ਧਿਆਨ ਆਕਰਸ਼ਿਤ ਕੀਤਾ ਸੀ। ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕਿਹਾ ਕਿ ਅੱਜ ਸਾਡੇ ਸਮਾਜ ਵਿੱਚੋਂ ਸੰਵੇਦਨਾ ਗਾਇਬ ਹੋ ਰਹੀ ਹੈ ਤੇ ਪਰਵਾਸ ਨੇ ਪੰਜਾਬ ਨੂੰ ਉਜਾੜ ਦਿੱਤਾ ਹੈ। ਵਿਸ਼ਵ ਮੰਡੀ ਦੀ ਚਕਾਚੌਂਧ ਨੇ ਪੰਜਾਬੀ ਸੰਵੇਦਨਾ ਨੂੰ ਮਧੋਲ ਕੇ ਰੱਖ ਦਿੱਤਾ ਹੈ। ਪਰ ਅੰਮ੍ਰਿਤ ਅਜੀਜ਼ ਦੀ ਸੰਵੇਦਨਾਤਮਕ ਸ਼ਾਇਰੀ ਪੰਜਾਬ ਵੱਲ ਪਰਤਣ ਦਾ ਸੰਕੇਤ ਹੈ, ਕਿਉਂਕਿ ਵਿਦੇਸ਼ ਵਿੱਚ ਰਹਿਕੇ ਉਸਨੇ ਪਰਵਾਸ ਦੀਆਂ ਕਰੂਰਤਾਵਾਂ ਨੂੰ ਵੇਖ ਲਿਆ ਹੈ। ਇਹ ਪੰਜਾਬ ਵੱਲੋਂ ਮੋੜੇ ਦਾ ਸੰਕੇਤ ਹੈ। ਡਾ. ਵੀਰਪਾਲ ਕੌਰ ਨੇ ਕਿਹਾ ਕਿ ਅੰਮ੍ਰਿਤ ਅਜ਼ੀਜ ਦੀਆਂ ਕਵਿਤਾਵਾਂ/ਗ਼ਜ਼ਲਾਂ ਵਿੱਚੋਂ ਪੰਜਾਬੀਅਤ ਦੀ ਮਹਿਕ ਆ ਰਹੀ ਹੈ। ਅਜਿਹੀ ਕਵਿਤਾ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ। ਅੰਮ੍ਰਿਤ ਅਜੀਜ਼ ਨੇ ਆਪਣੇ ਕਾਵਿਕ ਅਨੁਭਵਾਂ ਨੂੰ ਸਾਂਝਿਆ ਕੀਤਾ। ਉਨ੍ਹਾਂ ਨੇ ਆਪਣੇ ਅਤੀਤ ਦੀਆਂ ਕਈ ਪਰਤਾਂ ਫੋਲੀਆਂ। ਇਸ ਮੌਕੇ ਡਾ. ਹਰਜਿੰਦਰ ਸਿੰਘ ਵਾਲੀਆ, ਡਾ. ਰਾਕੇਸ਼ ਸ਼ਰਮਾ, ਪੂਰਨ ਚੰਦ ਜੋਸ਼ੀ, ਬਚਨ ਸਿੰਘ ਗੁਰਮ, ਸਤਨਾਮ ਸਿੰਘ, ਕੁਲਵੰਤ ਕਸਕ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਅਜ਼ੀਜ਼ ਦੀ ਕਵਿਤਾ ਦੀ ਪ੍ਰਸ਼ੰਸਾ ਕੀਤੀ। ਇਸ ਸਮਾਗਮ ਵਿੱਚ ਗੁਰਨਾਮ ਸਿੰਘ, ਪ੍ਰਿੰਸੀਪਲ ਪੁਸ਼ਵਿੰਦਰ ਰਾਣਾ, ਚਰਨ ਬੰਬੀਹਾ, ਜੀ.ਐਸ. ਸਿੱਧੂ, ਪ੍ਰਵੀਨ ਕੁਮਾਰ, ਹਰਪ੍ਰੀਤ ਕੌਰ, ਪ੍ਰਿਤਪਾਲ ਕੌਰ, ਹਰਭਜਨ ਕੌਰ, ਸੁਰਿੰਦਰ ਕੌਰ, ਜਸਪ੍ਰੀਤ ਕੌਰ, ਗੁਰਿੰਦਰ ਕੌਰ, ਭੁਪਿੰਦਰ ਉਪਰਾਮ ਆਦਿ ਸ਼ਾਮਲ ਹੋਏ। ਗੁਰਨਾਮ ਸਿਘ ਨੇ ਸਭ ਦਾ ਧਨਵਾਦ ਕੀਤਾ
ਫੋਟੋ 7-17

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement