
ਘਟਨਾ ਸੀਸੀਟੀਵੀ ਵਿਚ ਕੈਦ, ਦੁਕਾਨ ਤੋਂ ਕੁੱਝ ਦੂਰੀ 'ਤੇ ਹੈ ਪੁਲਿਸ ਚੌਕੀ
ਲੁਧਿਆਣਾ - ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਕੋਛੜ ਬਾਜ਼ਾਰ ਵਿਚ ਰਹੇਜਾ ਇਲੈਕਟ੍ਰੋਨਿਕਸ ਦੇ ਸ਼ੋਅਰੂਮ ਦੇ ਬਾਹਰ ਰੱਖਿਆ ਨਵਾਂ ਏਸੀ ਚੋਰੀ ਹੋ ਗਿਆ ਹੈ। ਚੋਰੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਸ਼ੋਅਰੂਮ ਦੇ ਬਾਹਰੋਂ ਐਕਟਿਵਾ ਸਵਾਰ 2 ਨੌਜਵਾਨ ਏ.ਸੀ. ਦਾ ਡੱਬਾ ਚੁੱਕ ਕੇ ਲੈ ਗਏ ਪਰ ਉਹਨਾਂ ਦੀ ਇਹ ਹਰਕਤ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ।
ਚੋਰਾਂ ਨੂੰ ਏਸੀ ਦਾ ਡੱਬਾ ਸਕੂਟਰੀ 'ਤੇ ਲੱਦ ਕੇ ਲਿਜਾਂਦੇ ਦੇਖ ਇਕ ਵਿਅਕਤੀ ਨੇ ਸ਼ੋਅਰੂਮ ਦੇ ਮਾਲਕਾਂ ਨੂੰ ਸੂਚਿਤ ਕੀਤਾ। ਵਿਅਕਤੀ ਨੇ ਦੱਸਿਆ ਕਿ ਦੁਕਾਨ ਦੇ ਬਾਹਰੋਂ 2 ਵਿਅਕਤੀ ਇੱਕ ਏਸੀ ਐਕਟਿਵਾ 'ਤੇ ਲੱਦ ਕੇ ਲੈ ਗਏ ਹਨ। ਜਦੋਂ ਦੁਕਾਨਦਾਰ ਨੇ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਚੋਰ ਬਿਨ੍ਹਾਂ ਨੰਬਰ ਪਲੇਟ ਵਾਲੀ ਐਕਟਿਵਾ 'ਤੇ ਏਸੀ ਵਾਲਾ ਡੱਬਾ ਲੱਦ ਕੇ ਲੈ ਕੇ ਗਏ ਹਨ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਹਿਲਾਂ ਚੋਰਾਂ ਨੇ ਦੁਕਾਨ ਦੇ ਬਾਹਰ ਥੋੜ੍ਹਾ ਸਮਾਂ ਰੇਕੀ ਕੀਤੀ ਤੇ ਰੇਕੀ ਕਰਨ ਤੋਂ ਬਾਅਦ ਉਹ ਦੁਕਾਨ ਦੇ ਆਸ-ਪਾਸ ਥੋੜ੍ਹਾ ਸਮਾਂ ਘੁੰਮਦੇ ਰਹੇ। ਮੌਕਾ ਦੇਖਦੇ ਹੀ ਉਹਨਾਂ ਨੇ ਤੁਰੰਤ ਦੁਕਾਨ ਦੇ ਬਾਹਰ ਪਏ ਏਸੀ ਵਾਲੇ ਡੱਬਿਆਂ 'ਚੋਂ ਇਕ ਡੱਬਾ ਚੁੱਕਿਆ ਤੇ ਸਕੂਟਰੀ 'ਤੇ ਲੱਦ ਕੇ ਲੈ ਗਏ।
ਸ਼ੋਅਰੂਮ ਦੇ ਮਾਲਕਾਂ ਨੇ ਕਿਹਾ ਕਿ ਸ਼ੋਅਰੂਮ ਤੋਂ ਕੁੱਝ ਕਦਮਾਂ ਦੀ ਦੂਰੀ 'ਤੇ ਪੁਲਿਸ ਦੀ ਚੌਂਕੀ ਹੈ ਪਰ ਚੋਰਾਂ ਨੂੰ ਪੁਲਿਸ ਦਾ ਡਰ ਵੀ ਖ਼ਤਮ ਹੋ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 10 ਦਿਨਾਂ ਵਿਚ ਇਲਾਕੇ ਵਿਚ 3 ਚੋਰੀਆਂ ਹੋ ਚੁੱਕੀਆਂ ਹਨ। ਚੋਰੀ ਬਾਰੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।