ਲਿਫਟ ਦੇਣੀ ਪਈ ਮਹਿੰਗੀ ! ਗੱਡੀ ’ਚ ਬੈਠਣ ਮਗਰੋਂ ਲੁਟੇਰਿਆਂ ਨੇ ਕਾਰ ਚਾਲਕ ਨੂੰ ਮਾਰੀ ਗੋਲੀ
Published : Aug 8, 2023, 9:52 am IST
Updated : Aug 8, 2023, 9:53 am IST
SHARE ARTICLE
photo
photo

2 ਲੁਟੇਰਿਆਂ ਨੇ ਹੱਥ ਦੇ ਕੇ ਮੁੱਲਾਂਪੁਰ ਜਾਣ ਲਈ ਕਾਰ ਚਾਲਕ ਤੋਂ ਮੰਗੀ ਸੀ ਲਿਫਟ 

 

ਮੁੱਲਾਂਪੁਰ ਦਾਖਾ : ਲੁਧਿਆਣਾ ਦੇ ਮੁੱਲਾਂਪੁਰ ਥਾਣੇ ਦੇ ਬੱਦੋਵਾਲ ਪੁਲ ਨੇੜੇ ਬਾਈਕ ਸਵਾਰ ਦੋ ਲੁਟੇਰਿਆਂ ਨੇ ਸਵਿਫਟ ਕਾਰ ਲੁੱਟ ਲਈ। ਇਹ ਕਾਰ ਬਿੱਗ ਕਾਰ ਦੇ ਕਾਰ ਡੀਲਰ ਹਨੀ ਗੋਇਲ ਦੀ ਹੈ। ਹਨੀ ਗੋਇਲ ਦੀ ਕਾਰ ਵਿਲਾ ਨਾਮ ਦੀ ਦੁਕਾਨ ਹੈ।

ਜਾਣਕਾਰੀ ਅਨੁਸਾਰ ਝਾਂਡੇ ਦੇ ਇਕ ਡੀਲਰ ਦੀ ਸਵਿਫਟ ਕਾਰ ਡੈਂਟਰ ਰਾਹੁਲ ਪੁੱਤਰ ਸਤਨਾਮ ਸਿੰਘ ਆਪਣੇ ਸਾਥੀ ਸਾਗਰ ਪੁੱਤਰ ਮੋਹਣ ਸਿੰਘ ਵਾਸੀ ਮੰਡੀ ਮੁੱਲਾਂਪੁਰ ਸਮੇਤ ਕਾਰ ਨੂੰ ਡੈਂਟਿੰਗ-ਪੇਂਟਿੰਗ ਕਰਨ ਲਈ ਮੰਡੀ ਮੁੱਲਾਂਪੁਰ ਵਿਖੇ ਵਰਕਸ਼ਾਪ ਵਿਖੇ ਲਿਆ ਰਿਹਾ ਸੀ।

ਰਸਤੇ ’ਚ 2 ਲੁਟੇਰਿਆਂ ਨੇ ਹੱਥ ਦੇ ਕੇ ਮੁੱਲਾਂਪੁਰ ਜਾਣ ਲਈ ਲਿਫਟ ਮੰਗੀ। ਜਿਉਂ ਹੀ ਉਹ ਕਾਰ ’ਚ ਬੈਠੇ ਤਾਂ ਰਾਹੁਲ ਅਤੇ ਸਾਗਰ ਨਾਲ ਹੱਥੋਪਾਈ ਕਰਨ ਲੱਗ ਪਏ ਕਿ ਕਾਰ ਛੱਡ ਕੇ ਬਾਹਰ ਨਿਕਲ ਜਾਓ ਪਰ ਉਨ੍ਹਾਂ ਨੇ ਕਾਰ ਨਾ ਦਿਤੀ। ਬੱਦੋਵਾਲ ਨੇੜੇ ਇਕ ਲੁਟੇਰੇ ਨੇ ਕਾਰ ਚਲਾ ਰਹੇ ਰਾਹੁਲ ’ਤੇ ਗੋਲ਼ੀ ਚਲਾ ਦਿਤੀ, ਜੋ ਰਾਹੁਲ ਦੀ ਖੱਬੀ ਬਾਂਹ ’ਤੇ ਵੱਜੀ। ਇਸ ਤੋਂ ਬਾਅਦ ਲੁਟੇਰੇ ਦੋਵਾਂ ਨੂੰ ਗੱਡੀ ’ਚੋਂ ਬਾਹਰ ਸੁੱਟ ਕੇ ਸਵਿਫਟ ਕਾਰ ਨੰਬਰ ਪੀ ਬੀ 22 ਐੱਚ 9291 ਖੋਹ ਕੇ ਫਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਦਾਖਾ ਦੇ ਮੁਖੀ ਦੀਪਕਰਨ ਸਿੰਘ ਤੂਰ ਪੁਲਿਸ ਪਾਰਟੀ ਸਮੇਤ ਮੌਕਾ ’ਤੇ ਪੁੱਜੇ। ਰਾਹੁਲ ਨੂੰ ਜ਼ਖ਼ਮੀ ਹਾਲਤ ’ਚ ਸਰਕਾਰੀ ਪ੍ਰੇਮਜੀਤ ਹਸਪਤਾਲ ਸੁਧਾਰ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਜਗਰਾਓਂ ਰੈਫਰ ਕਰ ਦਿਤਾ। ਥਾਣਾ ਦਾਖਾ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਵਿਰੁਧ ਮੁਕੱਦਮਾ ਦਰਜ ਕਰ ਕੇ ਸੀਸੀਟੀਵੀ ਕੈਮਰਿਆਂ ਰਾਹੀਂ ਲੁਟੇਰਿਆਂ ਦੀ ਭਾਲ ਆਰੰਭ ਕਰ ਦਿਤੀ ਹੈ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement