
Punjab News: ਸੌਦਾ ਸਾਧ ਨੇ ਖੁਦ ਨੂੰ ਫਰਲੋ ਦਾ ਦੱਸਿਆ ਅਧਿਕਾਰੀ
Punjab News: ਸੌਦਾ ਸਾਧ ਗੁਰਮੀਤ ਸਿੰਘ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਤੋਂ 21 ਦਿਨਾਂ ਦੀ ਫਰਲੋ ਦੀ ਮੰਗ ਕੀਤੀ ਸੀ। ਪਰ ਉਸ ਨੂੰ ਰਾਹਤ ਨਹੀਂ ਮਿਲੀ। ਹਾਈਕੋਰਟ ਨੇ ਫਰਲੋ ਦੇਣ ਤੇ ਫੈਸਲਾ ਸੁਰੱਖਿਅਤ ਰੱਖ ਲਿਆ। ਸੌਦਾ ਸਾਧ ਨੇ ਖੁਦ ਨੂੰ ਫਰਲੋ ਦਾ ਅਧਿਕਾਰੀ ਦੱਸਿਆ ਹੈ। SGPC ਨੇ ਸੌਦਾ ਸਾਧ ਦੀ ਫਰਲੋ ਵਾਲੀ ਮੰਗ ਦਾ ਵਿਰੋਧ ਕੀਤਾ ਹੈ। ਇਸ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ। ਹਾਈਕੋਰਟ ਨੇ ਕਿਹਾ ਕਿ ਜਲਦ ਫੈਸਲਾ ਸੁਣਾਵਾਂਗੇ।