ਕਰਜ਼ਾ ਚੁਕਾਉਣ ਲਈ ਔਰਤ ਨੇ ਲਿਆ ਅਜਿਹਾ ਫ਼ੈਸਲਾ,  ਸੁਣ ਕੇ ਹੋ ਜਾਓਗੇ ਹੈਰਾਨ!   
Published : Sep 8, 2019, 5:46 pm IST
Updated : Sep 8, 2019, 5:46 pm IST
SHARE ARTICLE
Talwandi sabo woman forced to sell her kidney
Talwandi sabo woman forced to sell her kidney

ਕੈਪਟਨ ਸਰਕਾਰ ਦੀ ਕਰਜ਼ ਮੁਆਫ਼ੀ ਸਕੀਮ ਵਿਚ ਉਸ ਦਾ ਨਾਮ ਨਹੀਂ ਆਇਆ।

ਤਲਵੰਡੀ ਸਾਬੋ: ਢਿੱਡ ਦੀ ਖਾਤਰ ਕਈ ਪਾਪੜ ਵੇਲਣੇ ਪੈਂਦੇ ਹਨ ਅਜਿਹਾ ਸੁਣਿਆ ਸੀ ਪਰ ਸੱਚ ਹੁੰਦਾ ਵੀ ਦੇਖ ਲਿਆ ਹੈ। ਜੀ ਹਾਂ ਅਜਿਹਾ ਹੀ ਇਕ ਮਿਲਦਾ ਜੁਲਦਾ ਮਾਮਲਾ ਸਾਹਮਣੇ ਆਇਆ ਹੈ ਤਲਵੰਡੀ ਸਾਬੋ ਦਾ। ਤਲਵੰਡੀ ਸਾਬੋ ਦੇ ਪਿੰਡ ਸੰਦੋਹਾ ਦੀ ਮੂਰਤੀ ਕੌਰ ਆਪਣੀ ਕਿਡਨੀ ਵੇਚਣ ਲਈ ਮਜਬੂਰ ਹੈ। ਮੂਰਤੀ ਦਾ ਪਤੀ ਕੈਂਸਰ ਤੋਂ ਪੀੜਤ ਸੀ। ਇਲਾਜ ਲਈ ਕਰਜ਼ ਚੁੱਕਿਆ, ਘਰ ਦੀ ਪਾਈ-ਪਾਈ ਵੇਚ ਦਿੱਤੀ ਪਰ ਪਤੀ ਨਹੀਂ ਬਚ ਸਕਿਆ।

Murat Kaur Moorat Kaur

ਹੁਣ ਪੱਲੇ 2 ਏਕੜ ਜ਼ਮੀਨ ਹੈ ਜਿਸ ਵਿਚੋਂ ਡੇਢ ਏਕੜ ਬੰਜਰ ਹੈ। ਆਮਦਨ ਦਾ ਕੋਈ ਹੋਰ ਸਾਧਨ ਨਹੀਂ। ਕੈਪਟਨ ਸਰਕਾਰ ਦੀ ਕਰਜ਼ ਮੁਆਫ਼ੀ ਸਕੀਮ ਵਿਚ ਉਸ ਦਾ ਨਾਮ ਨਹੀਂ ਆਇਆ। ਉਸ ਨੇ ਅਕਾਲੀ ਦਲ ਦੀ ਸੱਤਾ ਵਿਚ ਵੀ ਹਰ ਮੰਤਰੀ ਸੰਤਰੀ ਕੋਲ ਮਦਦ ਦੀ ਗੁਹਾਰ ਲਾਈ। ਕਿਸੇ ਨੇ ਬਾਂਹ ਨਹੀਂ ਫੜੀ ਤੇ ਹੁਣ ਜਦੋਂ ਕੈਪਟਨ ਸਰਕਾਰ ਨੇ ਉਸ ਦਾ ਕਰਜ਼ ਮੁਆਫ਼ ਨਹੀਂ ਕੀਤਾ ਤਾਂ ਮੂਰਤੀ ਕੌਰ ਆਪਣੀ ਕਿਡਨੀ ਵੇਚਣ ਲਈ ਮਜਬੂਰ ਹੈ ਤਾਂ ਜੋ ਸਿਰ ਚੜ੍ਹਿਆ ਕਰਜ਼ ਉਤਾਰਨ ਦੇ ਨਾਲ ਨਾਲ ਘਰ ਬੈਠੀ ਜਵਾਨ ਧੀ ਦਾ ਵਿਆਹ ਵੀ ਹੋ ਸਕੇ।

Murat Kaur Moorat Kaur

ਉਧਰ ਹਲਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕੈਪਟਨ ਸਰਕਾਰ ਦੀ ਕਰਜ਼ ਮੁਆਫੀ ਮੁਹਿੰਮ ਉੱਤੇ ਸਵਾਲ ਚੁੱਕੇ ਹਨ ਤੇ ਇਸ ਪੀੜਤ ਔਰਤ ਲਈ ਮਦਦ ਵੀ ਮੰਗੀ। ਕੈਪਟਨ ਸਰਕਾਰ ਆਪਣੀ ਕਰਜ਼ ਮੁਆਫ਼ੀ ਮੁਹਿੰਮ ਤਹਿਤ ਕਿਸਾਨਾਂ ਦੇ ਸਿਰੋਂ ਕਰਜ਼ ਦਾ ਬੋਝ ਹੌਲਾ ਕਰਨ ਦੇ ਵੱਡੇ-ਵੱਡੇ ਦਾਅਵੇ ਤਾਂ ਕਰਦੀ ਹੈ, ਪਰ ਉਨ੍ਹਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੈ। ਕਈ ਅਜਿਹੇ ਪਰਿਵਾਰ ਹਨ, ਜੋ ਕਰਜ਼ ਮੁਆਫ਼ੀ ਦੇ ਅਸਲ ਹੱਕਦਾਰ ਹੋਣ ਦੇ ਬਾਵਜੂਦ ਇਸ ਤੋਂ ਵਾਂਝੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement