
ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ 2 ਕਥਿਤ ਖਾੜਕੂ ਦਿੱਲੀ 'ਚ ਗ੍ਰਿਫ਼ਤਾਰ
ਦੋਸ਼ ਕਿ ਪੰਜਾਬ 'ਚ ਸੀ ਵੱਡੀ ਸਾਜ਼ਸ਼ ਨੂੰ ਅੰਜਾਮ ਦੇਣ ਦੀ ਤਿਆਰੀ
ਨਵੀਂ ਦਿੱਲੀ, 7 ਸਤੰਬਰ: ਦਿੱਲੀ ਪੁਲਿਸ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਦੋ ਕਥਿਤ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਅਤਿਵਾਦੀਆਂ ਦੀ ਇਹ ਗ੍ਰਿਫ਼ਤਾਰੀ ਹਲਕੀ ਗੋਲਾਬਾਰੀ ਤੋਂ ਬਾਅਦ ਹੋਈ ਹੈ। ਫੜੇ ਗਏ ਅਤਿਵਾਦੀਆਂ ਦੇ ਨਾਂ ਭੁਪਿੰਦਰ ਉਰਫ਼ ਦਿਲਾਵਰ ਸਿੰਘ ਤੇ ਕੁਲਵੰਤ ਸਿੰਘ ਦੱਸੇ ਜਾ ਰਹੇ ਹਨ ਜੋ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਸਬੰੇਧਤ ਹਨ।
ਇਨ੍ਹਾਂ ਦੋਵਾਂ ਕਥਿਤ ਅਤਿਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਦੋਵੇਂ ਅੱਤਵਾਦੀਆਂ ਖ਼ਿਲਾਫ਼ ਪੰਜਾਬ 'ਚ ਕਈ ਮਾਮਲੇ ਦਰਜ ਹਨ। ਪੁਲਿਸ ਸੂਤਰਾਂ ਮੁਤਾਬਕ ਇਹ ਹਥਿਆਰ ਲੈਣ ਲਈ ਦਿੱਲੀ ਆਏ ਸਨ, ਜਿਸ ਤੋਂ ਬਾਅਦ ਪੁਲਿਸ ਦੇ ਹੱਥੇ ਚੜ੍ਹ ਗਏ। ਇਨ੍ਹਾਂ ਦੋਵਾਂ ਦੀ ਪੰਜਾਬ ਅੰਦਰ ਕਿਸੇ ਵੱਡੀ ਘਟਨਾ ਨੂੰ ਅੰਜਾਮ ਯੋਜਨਾ ਸੀ, ਜਿਸ ਦੇ ਤਹਿਤ ਇਹ ਇਥੇ ਆਏ ਸਨ। ਸੂਤਰਾਂ ਮੁਤਾਬਕ ਜਦੋਂ ਪੁਲਿਸ ਨੇ ਦੋਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਅੱਗੋਂ ਪੁਲਿਸ 'ਤੇ ਫ਼ਾਇਰਿੰਗ ਸ਼ੁਰੂ ਕਰ ਦਿਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿimageਆ। ਇਨ੍ਹਾਂ ਨੂੰ ਪਛਮੀ ਦਿੱਲੀ ਇਲਾਕੇ 'ਚੋਂ ਕਾਬੂ ਕੀਤਾ ਗਿਆ ਹੈ ਜਿੱਥੇ ਇਨ੍ਹਾਂ ਕੋਲੋਂ 6 ਪਸਤੌਲ ਤੇ 40 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। (ਏਜੰਸੀ)