ਚੀਨ ਨੇ ਕੋਰੋਨਾ ਵੈਕਸੀਨ ਨੂੰ ਵਪਾਰ ਮੇਲੇ ਵਿਚ ਕੀਤਾ ਪੇਸ਼
Published : Sep 8, 2020, 12:38 am IST
Updated : Sep 8, 2020, 12:38 am IST
SHARE ARTICLE
image
image

ਚੀਨ ਨੇ ਕੋਰੋਨਾ ਵੈਕਸੀਨ ਨੂੰ ਵਪਾਰ ਮੇਲੇ ਵਿਚ ਕੀਤਾ ਪੇਸ਼

ਚੀਨ ਵਿਚ ਪਹਿਲਾਂ ਹੀ ਕੁੱਝ ਲੋਕਾਂ ਨੂੰ ਵੈਕਸੀਨ ਦੀ ਖ਼ੁਰਾਕ ਦੇ ਦਿਤੀ ਗਈ
 

ਬੀਜਿੰਗ, 7 ਸਤੰਬਰ: ਚੀਨ ਨੇ ਪਹਿਲੀ ਵਾਰ ਅਪਣੇ ਦੇਸ਼ ਵਿਚ ਤਿਆਰ ਕੋਰੋਨਾ ਵੈਕਸੀਨ ਨੂੰ ਇਕ ਵਪਾਰ ਮੇਲੇ ਵਿਚ ਪੇਸ਼ ਕੀਤਾ ਹੈ। ਸੋਮਵਾਰ ਨੂੰ ਬੀਜਿੰਗ ਵਿਚ ਆਯੋਜਤ ਈਵੈਂਟ ਵਿਚ ਚੀਨੀ ਕੰਪਨੀ ਸਿਨੋ ਬਾਇਉਟੇਕ ਅਤੇ ਸਿਨੋਫਾਰਮ ਵਲੋਂ ਤਿਆਰ ਕੀਤੀ ਗਈ ਵੈਕਸੀਨ ਪ੍ਰਦਰਸ਼ਨ ਲਈ ਰੱਖੀ ਗਈ। ਹੁਣ ਤਕ ਦੋਵੇਂ ਵੈਕਸੀਨਾਂ ਬਾਜ਼ਾਰ ਵਿਚ ਨਹੀਂ ਆਈਆਂ।
ਸਿਨੋਵੈਕ ਬਾਇਉਟੇਕ ਅਤੇ ਸਿਨੋਫ਼ਾਰਮ ਵਲੋਂ ਤਿਆਰ ਕੀਤੀ ਗਈ ਵੈਕਸੀਨ ਦਾ ਫ਼ਿਲਹਾਲ ਕਈ ਦੇਸ਼ਾਂ ਵਿਚ ਫੇਜ਼-3 ਟ੍ਰਾਇਲ ਚਲ ਰਿਹਾ ਹੈ। ਕੁੱਝ ਰੀਪੋਰਟਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਵਿਚ ਪਹਿਲਾਂ ਹੀ ਕੁੱਝ ਲੋਕਾਂ ਨੂੰ ਵੈਕਸੀਨ ਦੀ ਖ਼ੁਰਾਕ ਦਿਤੀ ਜਾ ਚੁਕੀ ਹੈ। ਸਿਨੋਵੈਕ ਕੰਪਨੀ ਦੇ ਇਕ ਅਧਿਕਾਰੀ ਨੇ ਦਸਿਆ ਕਿ ਕੰਪਨੀ ਨੇ ਪਹਿਲਾਂ ਹੀ ਫ਼ੈਕਟਰੀ ਦਾ ਨਿਰਮਾਣ ਪੂਰਾ ਕਰ ਲਿਆ ਹੈ ਜੋ ਇਕ ਸਾਲ ਵਿਚ ਵੈਕਸੀਨ ਦੀਆਂ 30 ਕਰੋੜ ਖ਼ੁਰਾਕਾਂ ਤਿਆਰ ਕਰਨ ਵਿਚ ਸਮਰੱਥ ਹੈ। ਬੀਜਿੰਗ ਵਿਚ ਆਯੋਜਤ ਵਪਾਰ ਮੇਲੇ ਵਿਚ ਵੈਕਸੀਨ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਚੀਨ ਨੂੰ ਕਾਫ਼ੀ ਦੇਸ਼ਾਂ ਵਲੋਂ ਜ਼ੋਰਦਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਪਰ ਹੁਣ ਚੀਨ ਅਪਣੇ ਅਕਸ ਨੂੰ ਬਦਲਣ ਵਿਚ ਜੁਟ ਗਿਆ ਹੈ। ਮਈ ਵਿਚ ਚੀਨ ਦੇ ਰਾਸ਼imageimageਟਰਪਤੀ ਸ਼ੀ ਜਿਨਪਿੰਗ ਨੇ ਇਹ ਵੀ ਕਿਹਾ ਸੀ ਕਿ ਚੀਨ ਵਿਚ ਤਿਆਰ ਕੀਤੀ ਗਈ ਕੋਈ ਵੀ ਕੋਰੋਨਾ ਵੈਕਸੀਨ ਜਨਤਾ ਦੀ ਭਲਾਈ ਦੀ ਚੀਜ਼ ਹੋਵੇਗੀ।   (ਏਜੰਸੀ)

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement