
ਵਜ਼ੀਫ਼ਾ ਘਪਲੇ ਦੇ ਵਿਰੋਧ 'ਚ ਗੁਰਸੇਵਕ ਗੁਵਾਰਾ ਦੀ ਅਗਵਾਈ ਹੇਠ ਵਿਸ਼ਾਲ ਕਾਫ਼ਲਾ ਪਟਿਆਲਾ ਲਈ ਰਵਾਨਾ
ਅਮਰਗੜ੍ਹ, 7 ਸਤੰਬਰ (ਅਮਨਦੀਪ ਸਿੰਘ ਮਾਹੋਰਾਣਾ)-ਪੰਜਾਬ ਦੇ ਐਸ ਸੀ/ਬੀ ਸੀ ਵਿਦਿਆਰਥੀਆਂ ਦੇ ਵਜੀਫਾ ਘੁਟਾਲੇ ਵਿੱਚ ਸ਼ਾਮਲ ਪੰਜਾਬ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਅਤੇ ਡਿਪਟੀ ਡਾਇਰੈਕਟਰ ਨੂੰ ਬਰਖਾਸਤ ਕਰਕੇ ਜੇਲ੍ਹ ਭੇਜਣ ਲਈ ਅੱਜ ਸੂਬੇ ਦੀ ਲੋਕ ਇਨਸਾਫ ਪਾਰਟੀ ਵਲੋਂ ਪਟਿਆਲਾ ਸ਼ਹਿਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਉ ਕੀਤਾ ਜਾ ਰਿਹਾ ਹੈ। ਦਾਣਾ ਮੰਡੀ ਖਾਨਪੁਰ ਫੋਕਲ ਪੁਆਇੰਟ ਤੋਂ ਲੋਕ ਇਨਸਾਫ ਪਾਰਟੀ ਦੇ ਇੱਕ ਵਿਸ਼ਾਲ ਇਕੱਠ ਸਮੇਤ ਪਟਿਆਲਾ ਮੋਤੀ ਮਹਿਲ ਦੇ ਘਿਰਾਉ ਲਈ ਦਰਜਨਾਂ ਗੱਡੀਆਂ ਸਮੇਤ ਰਵਾਨਾ ਹੋਣ ਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਜਿਲਾ੍ਹ ਸੰਗਰੂਰ ਦੇ ਪ੍ਰਧਾਨ ਗੁਰਸੇਵਕ ਸਿੰਘ ਗੁਵਾਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਭਾਗ ਦੇ ਡਾਇਰੈਕਟਰ ਵਲੋਂ ਇੱਕ ਜਾਂਚ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਨੂੰ ਗਰੀਬ ਬੱਚਿਆਂ ਦੇ ਵਜੀਫੇ ਦੀ ਤਕਰੀਬਨ ੬੩ ਕਰੋੜ੍ਹ ਰੁਪਏ ਦੀ ਰਾਸ਼ੀ ਖੁਰਦ ਬੁਰਦ ਕਰਨ ਲਈ ਵੱਡੇ ਘੁਟਾਲੇ ਦਾ ਦੋਸ਼ੀ ਠਹਿਰਾਇਆ ਗਿਆ ਹੈ ਜਿਸ ਦੇ ਚਲਦਿਆਂ ਇਨ੍ਹਾਂ ਦੋਵਾਂ ਦੀ ਬਰਖਾਸਗੀ ਅਤੇ ਗ੍ਰਿਫਤਾਰੀ ਲਈ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਅਤੇ ਇਸ ਦੇ ਹਜਾਰਾਂ ਵਰਕਰਾਂ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕੀਤਾ ਜਾਵੇਗਾ ਅਤੇ ਭ੍ਰਿਸ਼ਟਾਚਾਰ ਵਿਰੋਧੀ ਇਸ ਮੁਹਿੰਮ ਨੂੰ ਅੰਜਾਮ ਤੱਕ ਪੁਚਾਇਆ ਜਾਵੇਗਾ। ਉਸ ਮੌਕੇ ਇਸ ਕਾਫਲੇ ਵਿੱਚ ਪ੍ਰਮੁੱਖ ਵਰਕਰ ਤਰਸਪਾਲ ਸਿੰਘ, ਪਰਮਜੀਤ ਸਿੰਘ, ਮਨਪ੍ਰੀਤ ਸਿੰਘ, ਹਰਮੀਤ ਸਿੰਘ,ਸੁਰਜੀਤ ਸਿੰਘ, ਨਾਨਕ ਸਿੰਘ, ਬਲਜਿੰਦਰ ਸਿੰਘ, ਚਮਕੌਰ ਸਿੰਘ, ਮਨਪ੍ਰੀਤ ਮੂਲਾਬੱਧਾ ਮੀਤ ਪ੍ਰਧਾਨ ਕਾਕਾ ਮੁਹਾਲੀ, ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਹੋਰ ਸੈਂਕੜੇ ਵਰਕਰ ਮੌਜੂਦ ਸਨ।image